ਆਨਲਾਈਨ ਗੇਮ ਰੈਕੇਟ ਦਾ ਪਰਦਾਫਾਸ਼, ਇਕ ਚੀਨੀ ਸਮੇਤ 4 ਧੋਖੇਬਾਜ਼ ਫੜੇ
Friday, Aug 14, 2020 - 01:00 AM (IST)
ਹੈਦਰਾਬਾਦ - ਹੈਦਰਾਬਾਦ ਪੁਲਸ ਨੇ 'ਆਨਲਾਈਨ ਗੇਮ' ਦਾ ਆਯੋਜਨ ਕਰਕੇ ਇਥੇ 2 ਲੋਕਾਂ ਨਾਲ ਧੋਖਾਧੜੀ ਕਰਨ ਲਈ ਇਕ ਚੀਨੀ ਨਾਗਰਿਕ ਸਮੇਤ 4 ਲੋਕਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਦੋਹਾਂ ਵਿਅਕਤੀਆਂ ਨੇ ਸ਼ਿਕਾਇਤ ਦਿੱਤੀ ਸੀ ਕਿ ਉਨਾਂ ਵੱਲੋਂ ਆਨਲਾਈਨ ਗੇਮ ਵੈੱਬਸਾਈਟ ਵਿਚ ਦਾਅ ਲਗਾਉਣ ਤੋਂ ਬਾਅਦ ਉਨਾਂ ਨਾਲ ਧੋਖਾਧੜੀ ਕੀਤੀ ਗਈ ਅਤੇ ਉਨ੍ਹਾਂ ਨੇ 97,000 ਅਤੇ 1,64,000 ਰੁਪਏ ਗੁਆ ਦਿੱਤੇ। ਦੋਹਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਹੈਦਰਾਬਾਦ ਪੁਲਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੇ ਤੇਲੰਗਾਨਾ ਗੇਮਿੰਗ ਐਕਟ ਅਤੇ ਆਈ. ਪੀ. ਸੀ. ਦੀਆਂ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ।
ਹੈਦਰਾਬਾਦ ਦੇ ਪੁਲਸ ਕਮਿਸ਼ਨਰ ਅੰਜਨੀ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਚੀਨੀ ਨਾਗਰਿਕ ਯਾਹ ਹਾਓ (ਦੱਖਣੀ-ਪੂਰਬੀ ਏਸ਼ੀਆ ਲਈ ਸੰਚਾਲਨ ਪ੍ਰਮੁੱਖ) ਅਤੇ 3 ਡਾਇਰੈਕਟਰਾਂ ਧੀਰਜ ਸਰਕਾਰ, ਅੰਕਿਤ ਕਪੂਰ ਅਤੇ ਨੀਰਜ ਤੁਲੀ ਨੂੰ ਗ੍ਰਿਫਤਾਰ ਕੀਤਾ। ਜਾਂਚ ਦੌਰਾਨ 2 ਦੋਸ਼ੀਆਂ ਦੇ ਖਾਤਿਆਂ ਵਿਚੋਂ ਕਰੀਬ 1,100 ਕਰੋੜ ਰੁਪਏ ਦੇ ਲੈਣ-ਦੇਣ ਦਾ ਪਤਾ ਲੱਗਾ ਹੈ ਜਿਸ ਵਿਚੋਂ ਜ਼ਿਆਦਾ 2020 ਦੇ ਹਨ। ਬੈਂਕ ਖਾਤਿਆਂ (ਗੁਰੂਗ੍ਰਾਮ) ਵਿਚ ਕਰੀਬ 30 ਕਰੋੜ ਰੁਪਏ ਦੀ ਰਾਸ਼ੀ 'ਤੇ ਰੋਕ ਲਾ ਦਿੱਤੀ ਗਈ ਹੈ।