ਆਨਲਾਈਨ ਗੇਮ ਦੇ ਸ਼ੌਕੀਨ ਬੱਚੇ ਨੇ ਕੀਤੀ ਖੁਦਕੁਸ਼ੀ, ਮਾਂ ਨੂੰ ਕਿਹਾ-ਦੇਖੋ ਇੰਝ ਲਗਾਈ ਜਾਂਦੀ ਹੈ ਫਾਂਸੀ
Thursday, Jan 13, 2022 - 04:17 PM (IST)
ਨੈਸ਼ਨਲ ਡੈਸਕ (ਬਿਊਰੋ): ਆਨਲਾਈਨ ਗੇਮਜ਼ ਅੱਜ-ਕਲ੍ਹ ਦੇ ਬੱਚਿਆਂ ਲਈ ਖੁਦਕੁਸ਼ੀ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ। ਕਈ ਬੱਚਿਆਂ ਨੂੰ ਤਾਂ ਇਸ ਦੀ ਅਜਿਹੀ ਆਦਤ ਪੈ ਜਾਂਦੀ ਹੈ ਕਿ ਉਹ ਇਹਨਾਂ ਗੇਮਜ਼ ਨੂੰ ਖੇਡਣ ਦੇ ਜਨੂੰਨ ਵਿਚ ਉਹ ਕੋਈ ਵੀ ਖਤਰਨਾਕ ਕਦਮ ਚੁੱਕਣ ਲਈ ਤਿਆਰ ਹੋ ਜਾਂਦੇ ਹਨ। ਇਸ ਦੀ ਤਾਜ਼ਾ ਉਦਾਹਰਨ ਭੋਪਾਲ ਦੇ ਸ਼ੰਕਰਾਚਾਰੀਆ ਨਗਰ ਵਿਚ ਦੇਖਣ ਨੂੰ ਮਿਲੀ, ਜਿੱਥੇ 5ਵੀਂ ਜਮਾਤ ਦੇ ਸੂਰੀਆਂਸ਼ ਨਾਮ ਦੇ ਵਿਦਿਆਰਥੀ ਨੇ ਆਨਲਾਈਨ ਗੇਮ ਵਿਚ ਟਾਰਗੇਟ ਲਈ ਫਾਂਸੀ ਲਗਾ ਕੇ ਆਪਣੀ ਜਾਨ ਦੇ ਦਿੱਤੀ। ਬੱਚਾ ਆਨਲਾਈਨ ਗੇਮ ਦਾ ਇੰਨਾ ਸ਼ੌਕੀਨ ਸੀ ਕਿ ਉਸ ਨੇ ਗੇਮ ਫਾਈਟਰ ਦੀ ਡਰੈੱਸ ਵੀ ਖੁਦ ਹੀ ਆਨਲਾਈਨ ਮੰਗਵਾਈ ਸੀ।
ਬੱਚੇ ਨੇ ਕਈ ਵਾਰ ਆਪਣੀ ਮਾਂ ਦੇ ਸਾਹਮਣੇ ਰਿਹਸਲ ਕੀਤੀ। ਇੰਨਾ ਹੀ ਨਹੀਂ ਬੱਚੇ ਨੇ ਫਾਂਸੀ ਲਗਾਉਂਦੇ ਸਮੇਂ ਮਾਂ ਨੂੰ ਕਿਹਾ ਸੀ-ਦੇਖੋ ਮੰਮੀ ਇੰਝ ਲਗਾਉਂਦੇ ਹਨ ਫਾਂਸੀ। ਮਾਂ ਨੂੰ ਲੱਗਾ ਕਿ ਉਹਨਾਂ ਦਾ ਬੇਟਾ ਮਜ਼ਾਕ ਕਰ ਰਿਹਾ ਹੈ ਪਰ ਉਸ ਨੂੰ ਕੀ ਪਤਾ ਸੀ ਕਿ ਇਹ ਉਸ ਦੀ ਜ਼ਿੰਦਗੀ ਖ਼ਤਮ ਕਰ ਦੇਵੇਗਾ। ਬੱਚੇ ਨੇ ਪਹਿਲਾਂ ਵੀ ਕਈ ਵਾਰ ਗਲੇ ਵਿਚ ਰੱਸੀ ਪਾ ਕੇ ਮਾਂ ਨੂੰ ਦਿਖਾਈ ਸੀ। ਇਸ ਦੌਰਾਨ ਮਾਂ ਨੇ ਉਸ ਨੂੰ ਡਾਂਟ ਕੇ ਮਨਾ ਕਰ ਦਿੱਤਾ ਸੀ। ਬੁੱਧਵਾਰ ਨੂੰ ਬੱਚੇ ਨੇ ਅਸਲ ਵਿਚ ਫਾਂਸੀ ਲਗਾ ਲਈ। ਵਿਦਿਆਰਥੀ ਨੇ ਘਰ ਦੀ ਛੱਤ 'ਤੇ ਲੱਗੀ ਰਾਡ ਵਿਚ ਰੱਸੀ ਬੰਨ੍ਹ ਕੇ ਫਾਂਸੀ ਲਗਾਈ।
ਪੜ੍ਹੋ ਇਹ ਅਹਿਮ ਖਬਰ- ਕਜ਼ਾਕਿਸਤਾਨ 'ਚ 3500 ਤੋਂ ਵੱਧ ਲੋਕਾਂ ਨੂੰ ਲਿਆ ਗਿਆ ਹਿਰਾਸਤ 'ਚ
ਪਰਿਵਾਰ ਵਾਲਿਆਂ ਮੁਤਾਬਕ ਵਿਦਿਆਰਥੀ ਫ੍ਰੀ ਫਾਇਰ ਆਨਲਾਈਨ ਗੇਮ ਦਾ ਆਦੀ ਸੀ। ਉਹ ਮੌਕਾ ਮਿਲਦੇ ਹੀ ਗੇਮ ਖੇਡਣ ਲੱਗ ਪੈਂਦਾ ਸੀ। ਪਰਿਵਾਰ ਦੇ ਲੋਕਾਂ ਨੇ ਦੁਪਹਿਰ ਵੇਲੇ ਉਸ ਨੂੰ ਫਾਂਸੀ ਨਾਲ ਝੂਲਦੇ ਦੇਖਿਆ। ਬੱਚਿਆਂ ਨੇ ਤੁਰੰਤ ਘਰ ਦੇ ਸਾਰੇ ਮੈਂਬਰਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਪਰਿਵਾਰ ਵਾਲੇ ਤੁਰੰਤ ਹੀ ਸੂਰੀਆਂਸ਼ ਨੂੰ ਨਿੱਜੀ ਹਸਪਤਾਲ ਲੈ ਗਏ ਪਰ ਡਾਕਟਰ ਨੇ ਚੈੱਕ ਕਰਦੇ ਹੀ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਮੁਤਾਬਕ ਸੂਰੀਆਂਸ਼ ਮੌਕਾ ਮਿਲਦੇ ਹੀ ਮੋਬਾਈਲ ਵਿਚ ਫ੍ਰੀ ਫਾਇਰ ਗੇਮ ਡਾਊਨਲੋਡ ਕਰ ਲੈਂਦਾ ਸੀ ਅਤੇ ਜਦੋਂ ਵੀ ਪਰਿਵਾਰ ਦਾ ਕੋਈ ਮੈਂਬਰ ਦੇਖਦਾ ਸੀ ਤਾ ਉਹ ਗੇਮ ਡਿਲੀਟ ਕਰ ਦਿੰਦਾ ਸੀ। ਪੁਲਸ ਅੰਦਾਜ਼ਾ ਲਗਾ ਰਹੀ ਹੈਕਿ ਗੇਮ ਦੀ ਆਦਤ ਕਾਰਨ ਉਸ ਨੇ ਇੰਨਾ ਵੱਡਾ ਕਦਮ ਚੁੱਕਿਆ ਹੈ ਜਾਂ ਕੋਈ ਹੋਰ ਕਾਰਨ ਹੋ ਸਕਦਾ ਹੈ।
ਆਨਲਾਈਨ ਗੇਮਜ਼ 'ਤੇ ਪਾਬੰਦੀ ਲਗਾਉਣ ਲਈ ਜਲਦ ਕਾਨੂੰਨ ਬਣਾਏਗੀ ਐੱਮ.ਪੀ. ਸਰਕਾਰ
ਉੱਥੇ ਇਸ ਘਟਨਾ ਦੇ ਬਾਅਦ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਜਲਦ ਹੀ ਆਨਲਾਈਨ ਗੇਮਜ਼ 'ਤੇ ਐਕਟ ਲਿਆਉਣ ਵਾਲੀ ਹੈ। ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਨਲਾਈਨ ਗੇਮਜ਼ 'ਤੇ ਲਗਾਮ ਲਗਾਉਣ ਲਈ ਐਕਟ ਬਣਾਇਆ ਜਾਵੇਗਾ। ਡ੍ਰਾਫਟ ਤਿਆਰ ਹੋ ਚੁੱਕਾ ਹੈ। ਬਹੁਤ ਜਲਦ ਇਸ ਨੂੰ ਅਮਲੀ ਰੂਪ ਦਿੱਤਾ ਜਾਵੇਗਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।