ਚਾਰ ਧਾਮ ਯਾਤਰਾ 2021: ਸ਼ਰਧਾਲੂ ਘਰ ਬੈਠੇ ਆਨਲਾਈਨ ਕਰ ਸਕਣਗੇ ਮੰਦਰਾਂ ਦੇ ਦਰਸ਼ਨ

Saturday, May 15, 2021 - 03:51 PM (IST)

ਚਾਰ ਧਾਮ ਯਾਤਰਾ 2021: ਸ਼ਰਧਾਲੂ ਘਰ ਬੈਠੇ ਆਨਲਾਈਨ ਕਰ ਸਕਣਗੇ ਮੰਦਰਾਂ ਦੇ ਦਰਸ਼ਨ

ਦੇਹਰਾਦੂਨ– ਕੋਰੋਨਾ ਦੇ ਵਧਦੇ ਕਹਿਰ ਅਤੇ ਦੇਸ਼ ਦੁਨੀਆ ਦੇ ਤੀਰਥ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਵਲੋਂ ਇਸ ਸਾਲ ਚਾਰ ਧਾਮ ਯਾਤਰਾ ਨੂੰ ਮੁਲਤਵੀ ਕੀਤਾ ਗਿਆ ਹੈ। ਅਜਿਹੇ ’ਚ ਸੰਕਟ ਦੇ ਇਸ ਸਮੇਂ ’ਚ ਸ਼ਰਧਾਲੀਆਂ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹੋਏ ਉਨ੍ਹਾਂ ਲਈ ਸਰਕਾਰ ਚਾਰਾਂ ਧਾਮਾਂ ਦੇ ਵਰਚੁਅਲ ਦਰਸ਼ਨ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਜਿਸ ਨਾਲ ਘਰ ਬੈਠੇ ਲੋਕ ਚਾਰਾਂ ਧਾਮਾਂ ਦੇ ਦਰਸ਼ਨ ਕਰ ਸਕਣਗੇ। ਇਸ ਸਬੰਧ ’ਚ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਨੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨਾਲ ਵੀ ਚਰਚਾ ਕੀਤੀ। 

ਇਹ ਵੀ ਪੜ੍ਹੋ– ਕੋਵਿਡ ਪੀੜਤ ਔਰਤ ਨਾਲ ਹਸਪਤਾਲ ’ਚ ਜਬਰ-ਜ਼ਨਾਹ

ਗਰਭਗ੍ਰਹਿ ਦੇ ਨਹੀਂ ਹੋ ਸਕਣਗੇ ਦਰਸ਼ਨ
ਯਮਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ ਬਦਰੀਨਾਥ ਦੇ ਵਰਚੁਅਲ ਦਰਸ਼ਨਾਂ ਦੀ ਵਿਵਸਥਾ ਨਾਲ ਚਾਰਾਂ ਧਾਮਾਂ ਦੇ ਦਰਸ਼ਨਾਂ ਦੇ ਇੱਛੁਕ ਸ਼ਰਧਾਲੂ ਮੰਦਰ ਦੇ ਗਰਭਗ੍ਰਹਿ ਨੂੰ ਛੱਡ ਕੇ ਬਾਕੀ ਮੰਦਰ ਕੰਪਲੈਕਸ ਦੇ ਆਨਲਾਈਨ ਦਰਸ਼ਨ ਅਤੇ ਆਡੀਓ ਰਾਹੀਂ ਪੂਜਾ ਕਰ ਸਕਣਗੇ। 

ਇਹ ਵੀ ਪੜ੍ਹੋ– ਫੋਨ ’ਚੋਂ ਤੁਰੰਤ ਡਿਲੀਟ ਕਰੋ ‘ਗੂਗਲ ਕ੍ਰੋਮ’ ਦੀ ਇਹ ਫਰਜ਼ੀ ਐਪ, ਨਹੀਂ ਤਾਂ ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

ਸ਼ਰਧਾਲੂ ਵਰਚੁਅਲੀ ਕਰ ਸਕਣਗੇ ਪੂਜਾ
ਵੀਰਵਾਰ ਨੂੰ ਸੈਰ-ਸਪਾਟਾ ਮੰਤਰੀ ਸਤਪਾਲ ਮਹਾਰਾਜ ਨੇ ਚਾਰ ਧਾਮ ਦੇਵਸਥਾਨਮ ਬੋਰਡ ਦੇ ਸੀ.ਈ.ਓ. ਰਵੀਨਾਥ ਰਮ ਨੂੰ ਆਨਲਾਈਨ ਦਰਸ਼ਨਾਂ ਦੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ। ਸੈਰ ਸਪਾਟਾ ਮੰਤਰੀ ਨੇ ਕਿਹਾ ਕਿ ਦੇਸ਼-ਵਿਦੇਸ਼ ਦੇ ਤੀਰਥ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਸੂਬਾ ਸਰਕਾਰ ਵਲੋਂ ਚਾਰ ਧਾਮ ਯਾਤਰਾ ਨੂੰ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹੋਏ ਚਾਰ ਧਾਮ ਦੇ ਵਰਚੁਅਲ ਦਰਸ਼ਨ ਕਰਨ ਲਈ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 

ਇਹ ਵੀ ਪੜ੍ਹੋ– ਕੋਵਿਡ-19 ਵੈਕਸੀਨੇਸ਼ਨ ਦਾ ਸਰਟੀਫਿਕੇਸ਼ਨ ਕਰਨਾ ਹੈ ਡਾਊਨਲੋਡ ਤਾਂ ਇਹ ਹੈ ਸਭ ਤੋਂ ਆਸਾਨ ਤਰੀਕਾ

ਜ਼ਿਕਰਯੋਗ ਹੈ ਕਿ ਜਿਨ੍ਹਾਂ ਸ਼ਰਧਾਲੂਆਂ ਨੇ ਕੇਦਾਰਨਾਥ ਹੈਲੀ ਸੇਵਾ ਲਈ ਐਡਵਾਂਸ ਬੁਕਿੰਗ ਕਰਵਾਈ ਸੀ, ਉਨ੍ਹਾਂ ਨੂੰ ਹੁਣ ਬੁਕਿੰਗ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ। ਆਦੇਸ਼ ਮੁਤਾਬਕ, 200 ਰੁਪਏ ਦੀ ਪ੍ਰੋਸੈਸਿੰਗ ਫੀਚਰ ਛੱਡ ਕੇ ਬਾਕੀ ਰਕਮ ਸ਼ਰਧਾਲੂਆਂ ਦੇ ਬੈਂਕ ਖਾਤਿਆਂ ’ਚ ਜਮ੍ਹਾ ਕਰਵਾ ਦਿੱਤੀ ਜਾਵੇਗੀ। ਹੁਣ ਤਕ 11 ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਹੈਲੀ ਸੇਵਾ ਦੀ ਬੁਕਿੰਗ ਕਰਵਾਈ ਸੀ। 


author

Rakesh

Content Editor

Related News