ਸਸਤਾ ਹੋ ਗਿਆ ਪਿਆਜ਼, ਸਰਕਾਰ ਦੇ ਬਫਰ ਸਟਾਕ ਨਾਲ ਥੋਕ ਭਾਅ 9 ਦਿਨਾਂ ''ਚ 9 ਫ਼ੀਸਦੀ ਘਟੇ

Wednesday, Sep 16, 2026 - 06:59 PM (IST)

ਸਸਤਾ ਹੋ ਗਿਆ ਪਿਆਜ਼, ਸਰਕਾਰ ਦੇ ਬਫਰ ਸਟਾਕ ਨਾਲ ਥੋਕ ਭਾਅ 9 ਦਿਨਾਂ ''ਚ 9 ਫ਼ੀਸਦੀ ਘਟੇ

ਬਿਜ਼ਨੈੱਸ ਡੈਸਕ - ਤਿਉਹਾਰਾਂ ਤੋਂ ਪਹਿਲਾਂ ਪਿਆਜ਼ ਦੀਆਂ ਘਟ ਰਹੀਆਂ ਕੀਮਤਾਂ ਨਾਲ ਜਨਤਾ ਨੂੰ ਵੱਡੀ ਰਾਹਤ ਮਿਲੀ ਹੈ। ਇਸ ਦੇ ਪਿੱਛੇ ਮੰਡੀਆਂ ’ਚ ਪਿਆਜ਼ ਦੀ ਵਧਦੀ ਆਮਦ ਹੈ। ਸਰਕਾਰ ਨੇ ਆਪਣੇ ਬਫਰ ਸਟਾਕ ’ਚੋਂ ਪਿਆਜ਼ ਉਤਾਰ ਕੇ ਕੀਮਤਾਂ ਨੂੰ ਘੱਟ ਕਰਨ ’ਚ ਕਾਫੀ ਮਦਦ ਕੀਤੀ ਹੈ।

ਇਹ ਵੀ ਪੜ੍ਹੋ : Zomato ਦਾ ਗਾਹਕਾਂ ਨੂੰ ਵੱਡਾ ਝਟਕਾ, COD 'ਤੇ ਦੇਣਾ ਹੋਵੇਗਾ Extra Charge

ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਕਿਹਾ ਕਿ ਪਿਆਜ਼ ਦੀ ਉਪਲੱਬਧਤਾ ਸੰਤੋਸ਼ਜਨਕ ਹੈ ਅਤੇ ਆਉਣ ਵਾਲੇ ਮਹੀਨਿਆਂ ’ਚ ਸਪਲਾਈ ’ਚ ਹੋਰ ਸੁਧਾਰ ਹੋਣ ਦੀ ਉਮੀਦ ਹੈ। ਸਰਕਾਰੀ ਅੰਕੜਿਆਂ ਮੁਤਾਬਕ 2 ਸਤੰਬਰ ਤੋਂ 11 ਸਤੰਬਰ ਦੇ ਵਿਚਾਲੇ ਪਿਆਜ਼ ਦੀ ਆਲ ਇੰਡੀਆ ਔਸਤ ਮਾਡਲ ਕੀਮਤ 9.1 ਫੀਸਦੀ ਘਟ ਕੇ 3,721 ਰੁਪਏ ਪ੍ਰਤੀ ਕੁਇੰਟਲ ਤੋਂ 3,383 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।

ਇਹ ਵੀ ਪੜ੍ਹੋ : ਭਾਰਤ 'ਚ ‘Steel Slag’ ਨਾਲ ਬਣੀ Special ਸੜਕ, ਗਿੰਨੀਜ਼ ਵਰਲਡ ਰਿਕਾਰਡ ’ਚ ਬਣਾਈ ਥਾਂ

ਭਾਰਤੀ ਰਾਸ਼ਟਰੀ ਸਹਿਕਾਰੀ ਖਪਤਕਾਰ ਮਹਾਸੰਘ (ਐੱਨ. ਸੀ. ਸੀ. ਐੱਫ.) ਅਤੇ ਭਾਰਤੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਮਹਾਸੰਘ (ਨਾਫੇਡ) ਵਰਗੀਆਂ ਸਰਕਾਰੀ ਏਜੰਸੀਆਂ ਰਾਹੀਂ ਮੋਬਾਈਲ ਵੈਨਾਂ ਅਤੇ ਪ੍ਰਚੂਨ ਦੁਕਾਨਾਂ ’ਤੇ ਪਿਆਜ਼ 35 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵੇਚਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਵੱਧ ਖਪਤ ਵਾਲੇ ਸ਼ਹਿਰਾਂ ’ਚ ਸਪਲਾਈ ਤੇਜ਼ੀ ਨਾਲ ਵਧਾਉਣ ਦੇ ਮਕਸਦ ਨਾਲ ਵਿਸ਼ੇਸ਼ ‘ਕਾਂਦਾ ਐਕਸਪ੍ਰੈੱਸ’ ਟ੍ਰੇਨਾਂ ਅਤੇ ਸੜਕ ਮਾਰਗ ਦਾ ਸਹਿਯੋਗ ਲਿਆ ਜਾ ਰਿਹਾ ਹੈ। ਇਨ੍ਹਾਂ ਰਾਹੀਂ ਹੁਣ ਤੱਕ ਕਰੀਬ 9,200 ਮੀਟ੍ਰਿਕ ਟਨ ਪਿਆਜ਼ ਭੇਜਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਹੁਣ ਮੋਬਾਇਲ SIM ਦੀ ਤਰ੍ਹਾਂ ਪੋਰਟ ਕਰਵਾ ਸਕੋਗੇ FASTAG, ਨਹੀਂ ਉਤਾਰਨਾ ਪਵੇਗਾ ਸਟਿੱਕਰ

ਮੰਡੀਆਂ ’ਚ ਵਧੀ ਸਪਲਾਈ

ਮੰਡੀਆਂ ’ਚ ਪਿਆਜ਼ ਦੀ ਆਮਦ ਵੀ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਰਹੀ ਹੈ। 2 ਅਪ੍ਰੈਲ ਤੋਂ 11 ਸਤੰਬਰ ਦੇ ਵਿਚਾਲੇ ਦੇਸ਼ ਭਰ ਦੀਆਂ ਮੰਡੀਆਂ ’ਚ ਲੱਗਭਗ 85.06 ਲੱਖ ਮੀਟ੍ਰਿਕ ਟਨ (ਐੱਲ. ਐੱਮ. ਟੀ.) ਪਿਆਜ਼ ਦੀ ਸਪਲਾਈ ਕੀਤੀ ਜਾ ਚੁੱਕੀ ਹੈ। ਇਹ ਪਿਛਲੇ ਸਾਲ ਦੀ ਇਸੇ ਮਿਆਦ ਦੇ 82.48 ਐੱਲ. ਐੱਮ. ਟੀ. ਦੇ ਮੁਕਾਬਲੇ 3.14 ਫੀਸਦੀ ਵੱਧ ਹੈ।

ਇਹ ਵੀ ਪੜ੍ਹੋ :  'ਤੁਹਾਡੀ ਅੱਜ ਤੋਂ ਛੁੱਟੀ..!', Office ਜਾਣ ਲਈ ਤਿਆਰ ਹੋਣ ਤੋਂ ਐਨ ਪਹਿਲਾਂ ਹਜ਼ਾਰਾਂ ਮੁਲਾਜ਼ਮਾਂ ਨੂੰ ਆ ਗਈ Mail

ਮਹਾਰਾਸ਼ਟਰ ਵਰਗੇ ਪਿਆਜ਼ ਪੈਦਾ ਕਰਨ ਵਾਲੇ ਮੁੱਖ ਸੂਬੇ ’ਚ ਇਸ ਦੌਰਾਨ ਮੰਡੀ ’ਚ ਔਸਤ ਕੀਮਤ 4,011 ਰੁਪਏ ਪ੍ਰਤੀ ਕੁਇੰਟਲ ਤੋਂ ਘਟ ਕੇ 3,842 ਰੁਪਏ ਪ੍ਰਤੀ ਕੁਇੰਟਲ ਹੋ ਗਈ, ਜੋ ਲੱਗਭਗ 4.2 ਫੀਸਦੀ ਦੀ ਗਿਰਾਵਟ ਹੈ।

ਸਰਕਾਰ ਦਾ ਵੀ ਕਹਿਣਾ ਹੈ ਕਿ ਦੇਸ਼ ’ਚ ਇਸ ਵੇਲੇ ਪਿਆਜ਼ ਦੀ ਉਪਲੱਬਧਤਾ ਅਜੇ ਚੰਗੀ ਸਥਿਤੀ ’ਚ ਹੈ। ਉਮੀਦ ਹੈ ਕਿ ਸਾਉਣੀ ਅਤੇ ਲੇਟ-ਸਾਉਣੀ ਫਸਲਾਂ ਦਾ ਉਤਪਾਦਨ ਚੰਗਾ ਰਹੇਗਾ, ਜਿਸ ਨਾਲ ਆਉਣ ਵਾਲੇ ਮਹੀਨਿਆਂ ’ਚ ਸਪਲਾਈ ਹੋਰ ਵਧ ਸਕਦੀ ਹੈ।

ਰਿਟੇਲ ਪੱਧਰ ’ਤੇ ਕਦੋਂ ਘੱਟ ਹੋਵੇਗੀ ਕੀਮਤ?

ਸਰਕਾਰ ਦੇ ਚਲਾਏ ਜਾ ਰਹੇ ਯਤਨਾਂ ਦਾ ਅਸਰ ਥੋਕ ਮੰਡੀਆਂ ਦੇ ਨਾਲ-ਨਾਲ ਆਮ ਪ੍ਰਚੂਨ ਬਾਜ਼ਾਰਾਂ ’ਚ ਵੀ ਜਲਦੀ ਦੇਖੇ ਜਾਣ ਦੀ ਉਮੀਦ ਹੈ। ਉਮੀਦ ਹੈ ਕਿ ਅਗਲੇ 1 ਤੋਂ 2 ਹਫਤਿਆਂ ’ਚ ਪਿਆਜ਼ ਦੀਆਂ ਕੀਮਤਾਂ ’ਚ 5 ਤੋਂ 10 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਆਵੇ। ਕਿਉਂਕਿ ਇਸ ਸਾਲ ਭਾਰੀ ਮੀਂਹ ਦੌਰਾਨ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਰਗੇ ਉਤਪਾਦਕ ਸੂਬਿਆਂ ’ਚ ਨਵੀਂ ਸਾਉਣੀ ਫਸਲ ਦੀ ਕਟਾਈ ’ਚ ਲੱਗਭਗ 3-4 ਹਫਤਿਆਂ ਦੀ ਦੇਰੀ ਹੋਈ, ਇਸ ਲਈ ਬਾਜ਼ਾਰ ’ਚ ਨਵੀਂ ਫਸਲ ਦੀ ਆਮਦ ਅਕਤੂਬਰ ਦੇ ਆਖਰੀ ਹਫਤੇ ਜਾਂ ਨਵੰਬਰ ਦੀ ਸ਼ੁਰੂਆਤ ’ਚ ਤੇਜ਼ੀ ਨਾਲ ਵਧੇਗੀ। ਜਿਵੇਂ ਹੀ ਮੰਡੀਆਂ ’ਚ ਸਪਲਾਈ ਵਧੇਗੀ, ਭਾਅ ਡਿੱਗਦੇ ਜਾਣਗੇ।

ਇਹ ਵੀ ਪੜ੍ਹੋ :  ਗਣਪਤੀ ਬੱਪਾ ਦੀ ਸਜਾਵਟ ਨੇ ਵਧਾਈ ਸੋਨੇ-ਚਾਂਦੀ ਦੀ ਚਮਕ, 4,000 ਕਰੋੜ ਦੇ ਕਾਰੋਬਾਰ ਦਾ ਅੰਦਾਜ਼ਾ

ਇਹ ਵੀ ਪੜ੍ਹੋ : ਬਿਪਾਸ਼ਾ ਬਾਸੂ ਦੇ ਪ੍ਰੋਟੀਨ ਪਾਊਡਰ 'ਚੋਂ ਨਿਕਲੇ ਕੀੜੇ, IAS ਅਧਿਕਾਰੀ ਤੁਕਾਰਾਮ ਮੁੰਡੇ ਨੂੰ ਕੀਤੀ ਇਹ ਅਪੀਲ


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News