ਮਹਿੰਗਾ ਹੋਇਆ ਸੋਨਾ ! ਚਾਂਦੀ ਵੀ ਚਮਕੀ, ਜਾਣੋ Gold-Silver ਦੇ ਤਾਜ਼ਾ ਭਾਅ
Wednesday, Sep 09, 2026 - 11:15 AM (IST)
ਬਿਜ਼ਨੈੱਸ ਡੈਸਕ- ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਅੱਜ ਯਾਨੀ ਬੁੱਧਵਾਰ ਨੂੰ ਮਾਮੂਲੀ ਤੇਜ਼ੀ ਆਈ ਹੈ। ਘਰੇਲੂ ਮਾਰਕੀਟ MCX 'ਤੇ ਖ਼ਬਰ ਲਿਖੇ ਜਾਣ ਤੱਕ ਸੋਨੇ ਦੀ ਕੀਮਤ 1,52,678 ਰੁਪਏ ਸੀ, ਜਦੋਂ ਕਿ ਚਾਂਦੀ 2,39,632 ਰੁਪਏ ਦੇ ਕਰੀਬ ਕਾਰੋਬਾਰ ਕਰ ਰਹੇ ਸੀ।
ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ-ਚਾਂਦੀ ਦੇ ਵਾਅਦਾ ਭਾਵ ਸੁਸਤੀ ਨਾਲ ਕਾਰੋਬਾਰ ਕਰ ਰਹੇ ਹਨ। Comex 'ਤੇ ਸੋਨਾ 4,399 ਡਾਲਰ ਪ੍ਰਤੀ ਔਂਸ 'ਤੇ ਖੁੱਲ੍ਹਿਆ। ਪਿਛਲਾ ਕਲੋਜ਼ਿੰਗ ਪ੍ਰਾਈਸ 4,439 ਡਾਲਰ ਪ੍ਰਤੀ ਔਂਸ ਸੀ। ਖ਼ਬਰ ਲਿਖੇ ਜਾਣ ਦੇ ਸਮੇਂ ਇਹ 22.90 ਡਾਲਰ ਦੀ ਗਿਰਾਵਟ ਨਾਲ 4,416.10 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਸੋਨੇ ਨੇ ਇਸ ਸਾਲ 5,586.20 ਡਾਲਰ ਦੇ ਸਰਵਉੱਚ ਪੱਧਰ ਨੂੰ ਛੂਹ ਲਿਆ।
Comex 'ਤੇ ਚਾਂਦੀ ਦਾ ਵਾਅਦਾ ਭਾਵ 66.55 ਡਾਲਰ ਦੇ ਖੁੱਲ੍ਹਿਆ। ਪਿਛਲਾ ਕਲੋਜ਼ਿੰਗ ਪ੍ਰਾਈਸ 67 ਡਾਲਰ ਸੀ। ਖ਼ਬਰ ਲਿਖੇ ਜਾਣ ਦੇ ਸਮੇਂ ਇਹ 0.34 ਡਾਲਰ ਦੀ ਗਿਰਾਵਟ ਨਾਲ 66.66 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਸਾਲ ਚਾਂਦੀ ਨੇ 121.79 ਡਾਲਰ ਦਾ ਸਰਵਉੱਚ ਪੱਧਰ ਛੂਹ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
