ਅਸਮਾਨੀਂ ਚੜ੍ਹੇ ਖੰਡ ਦੇ ਭਾਅ, ਸ਼ੂਗਰ ਮਿੱਲਜ਼ ਫੈੱਡਰੇਸ਼ਨ ਦਾ ਆ ਗਿਆ ਵੱਡਾ ਬਿਆਨ
Wednesday, Sep 02, 2026 - 06:23 PM (IST)
ਬਿਜਨੈੱਸ ਡੈਸਕ - ਦੇਸ਼ ’ਚ ਖੰਡ ਦੀ ਕੋਈ ਕਮੀ ਨਹੀਂ ਹੈ ਅਤੇ ਮਿੱਲ ਪੱਧਰ ’ਤੇ ਕੀਮਤਾਂ ’ਚ ਕਰੀਬ 18-19 ਫੀਸਦੀ ਦੀ ਗਿਰਾਵਟ ਦੇ ਬਾਵਜੂਦ ਖਪਤਕਾਰਾਂ ਨੂੰ ਇਸ ਦਾ ਫਾਇਦਾ ਨਹੀਂ ਮਿਲ ਰਿਹਾ ਹੈ। ਸ਼ੂਗਰ ਮਿੱਲਜ਼ ਫੈੱਡਰੇਸ਼ਨ ਨੇ ਇਸ ਲਈ ਵਿਚੋਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨੈਸ਼ਨਲ ਫੈੱਡਰੇਸ਼ਨ ਆਫ ਕੋਆਪ੍ਰੇਟਿਵ ਸ਼ੂਗਰ ਫੈਕਟਰੀਜ਼ ਦੇ ਪ੍ਰਧਾਨ ਹਰਸ਼ਵਰਧਨ ਪਾਟਿਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ’ਚ ਖੰਡ ਦੀਆਂ ਕੀਮਤਾਂ ’ਚ 18-19 ਫੀਸਦੀ ਦੀ ਗਿਰਾਵਟ ਆਈ ਹੈ। ਮੌਜੂਦਾ ਸਮੇਂ ’ਚ ਫੈਕਟਰੀ ਗੇਟ ’ਤੇ ਖੰਡ ਦੀ ਕੀਮਤ ਕਰੀਬ 45-46 ਰੁਪਏ ਪ੍ਰਤੀ ਕਿਲੋ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਖਪਤਕਾਰਾਂ ਨੂੰ 50 ਰੁਪਏ ਦੇ ਆਲੇ-ਦੁਆਲੇ ਮਿਲਣੀ ਚਾਹੀਦੀ ਹੈ ਖੰਡ
ਪਾਟਿਲ ਨੇ ਕਿਹਾ ਕਿ ਮਿੱਲ ਤੋਂ 45-46 ਰੁਪਏ ਕਿਲੋ ਦੀ ਦਰ ’ਤੇ ਨਿਕਲਣ ਵਾਲੀ ਖੰਡ ’ਚ ਢੋਆ-ਢੁਆਈ (ਟਰਾਂਸਪੋਰਟ) ਅਤੇ ਹੋਰ ਖਰਚੇ ਜੋੜਨ ਤੋਂ ਬਾਅਦ ਖਪਤਕਾਰਾਂ ਨੂੰ ਇਹ ਕਰੀਬ 50 ਰੁਪਏ ਪ੍ਰਤੀ ਕਿਲੋ ਮਿਲਣੀ ਚਾਹੀਦੀ ਹੈ। ਜੇਕਰ ਬਾਜ਼ਾਰ ’ਚ ਕੀਮਤ ਇਸ ਤੋਂ ਵੱਧ ਹੈ ਤਾਂ ਇਸ ਦੇ ਪਿੱਛੇ ਯਕੀਨੀ ਤੌਰ ’ਤੇ ਵਿਚੋਲਿਆਂ ਦੀ ਭੂਮਿਕਾ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦੇ 6 ਝਟਕਿਆਂ ਨਾਲ ਹੋਈ ਸਤੰਬਰ ਮਹੀਨੇ ਦੀ ਸ਼ੁਰੂਆਤ, ਕਈ ਨਿਯਮਾਂ 'ਚ ਵੀ ਹੋ ਗਏ ਬਦਲਾਅ
ਖਪਤਕਾਰ ਮਾਮਲੇ ਵਿਭਾਗ ਦੇ ਅੰਕੜਿਆਂ ਮੁਤਾਬਕ ਦੇਸ਼ ’ਚ ਖੰਡ ਦੀ ਔਸਤ ਪ੍ਰਚੂਨ ਕੀਮਤ 62 ਰੁਪਏ ਅਤੇ ਥੋਕ ਕੀਮਤ 58 ਰੁਪਏ ਪ੍ਰਤੀ ਕਿਲੋ ਹੈ।
ਇਹ ਵੀ ਪੜ੍ਹੋ : ਸਤੰਬਰ 'ਚ 14 ਦਿਨਾਂ ਲਈ ਬੰਦ ਰਹਿਣਗੀਆਂ ਬੈਂਕ ਸ਼ਾਖਾਵਾਂ; ਜਾਣੋ ਛੁੱਟੀਆਂ ਦੀ ਪੂਰੀ ਸੂਚੀ
ਦੇਸ਼ ’ਚ ਖੰਡ ਦੀ ਕਮੀ ਨਹੀਂ
ਗ੍ਰੀਨ ਐਨਰਜੀ ਸੈਮੀਨਾਰ ’ਚ ਸ਼ਾਮਲ ਹੋਣ ਪਹੁੰਚੇ ਪਾਟਿਲ ਨੇ ਈਥੇਨਾਲ ਨੂੰ ਸਰਕਾਰ ਵੱਲੋਂ ਦਿੱਤੇ ਜਾ ਰਹੇ ਉਤਸ਼ਾਹ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ’ਚ ਖੰਡ ਦੀ ਕੋਈ ਕਮੀ ਨਹੀਂ ਹੈ, ਸਗੋਂ ਬਨਾਉਟੀ ਤੌਰ ’ਤੇ ਘਾਟ ਦਾ ਮਾਹੌਲ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : BOB ਕਰੇਗਾ 2,482 ਅਧਿਕਾਰੀਆਂ ਦੀ ਭਰਤੀ, ਅਪਲਾਈ ਕਰਨ ਲਈ ਜਾਣੋ ਕੀ ਹੋਣੀ ਚਾਹੀਦੀ ਹੈ ਯੋਗਤਾ
ਸ਼ੂਗਰ ਮਿੱਲਜ਼ ਫੈੱਡਰੇਸ਼ਨ ਦੇ ਵਿਚੋਲਿਆਂ ’ਤੇ ਦੋਸ਼ਾਂ ਵਿਚਾਲੇ ਸਰਕਾਰ ਦੀ ਜਾਂਚ ’ਚ ਕੁਝ ਖੰਡ ਮਿੱਲਾਂ ਕੋਲ ਐਲਾਨੇ ਸਟਾਕ ਤੋਂ ਵੱਧ ਖੰਡ ਮਿਲਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਸਰਕਾਰ ਨੇ 28 ਅਗਸਤ ਨੂੰ ਕਿਹਾ ਸੀ ਕਿ ਦੇਸ਼ ’ਚ ਖੰਡ ਦੀ ਕੋਈ ਕਮੀ ਨਹੀਂ ਹੈ। ਖਪਤਕਾਰ ਮਾਮਲੇ ਮੰਤਰਾਲਾ ਅਨੁਸਾਰ ਕਈ ਮਿੱਲਾਂ ਕੋਲ ਸਰਕਾਰ ਨੂੰ ਦਿੱਤੇ ਮਹੀਨਾਵਾਰ ਵੇਰਵਿਆਂ ’ਚ ਐਲਾਨੀ ਮਾਤਰਾ ਤੋਂ ਵੱਧ ਖੰਡ ਦਾ ਭੰਡਾਰ ਪਾਇਆ ਗਿਆ।
ਇਹ ਵੀ ਪੜ੍ਹੋ : 16 ਸਾਲ ਦੀ ਉਮਰ 'ਚ ਬਣੇ ਕੰਪਨੀ ਦੇ ਮਾਲਕ, ਪਿਤਾ ਨੂੰ ਦਿੰਦੇ ਹਨ 2 ਲੱਖ ਦੀ ਤਨਖ਼ਾਹ
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਇਹ ਵੀ ਪੜ੍ਹੋ : Zomato ਦੇ ਪਲੇਟਫਾਰਮ 'ਤੇ ਹੁਣ ਨਹੀਂ ਮਿਲਣਗੇ ਇਹ ਪਕਵਾਨ, ਲੱਗ ਗਈ ਪਾਬੰਦੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
