ਇਕ ਸਾਲ ਦੇ ਬੱਚੇ ਦੇ ਗਲ਼ੇ ''ਚ ਫਸੀ ਬੈਟਰੀ, ਡਾਕਟਰਾਂ ਨੇ ਇਸ ਤਰ੍ਹਾਂ ਬਚਾਈ ਜਾਨ
Monday, Jan 04, 2021 - 12:23 PM (IST)
ਸੂਰਤ- ਗੁਜਰਾਤ ਦੇ ਸੂਰਤ 'ਚ ਇਕ ਬੱਚੇ ਨੇ ਢਾਈ ਐੱਮ.ਐੱਮ. ਦੀ ਬੈਟਰੀ ਨਿਗਲ ਲਈ ਸੀ। ਇਕ ਸਾਲਾ ਬੱਚੇ ਦੇ ਗਲ਼ੇ 'ਚ ਫਸੀ ਢਾਈ ਐੱਮ.ਐੱਮ. ਦੀ ਬੈਟਰੀ ਨੂੰ ਬਾਹਰ ਕੱਢਣ ਲਈ ਡਾਕਟਰਾਂ ਨੇ ਖ਼ਾਸ ਤਰ੍ਹਾਂ ਦੀ ਦੂਰਬੀਨ ਦੀ ਮਦਦ ਲਈ। ਕਰੀਬ 5 ਘੰਟਿਆਂ ਦੀ ਮਿਹਨਤ ਤੋਂ ਬਾਅਦ ਬੈਟਰੀ ਗਲ਼ੇ 'ਚੋਂ ਕੱਢ ਕੇ ਬੱਚੇ ਨੂੰ ਨਵਾਂ ਜੀਵਨ ਦਿੱਤਾ। ਡਾਕਟਰਾਂ ਨੇ ਬੱਚੇ ਨੂੰ ਹੁਣ ਮੰਗਲਵਾਰ ਨੂੰ ਮੁੜ ਬੁਲਾਇਆ ਹੈ। ਜਿਸ 'ਚ ਕੁਝ ਜ਼ਰੂਰੀ ਜਾਂਚ ਹੋਵੇਗੀ।
ਇਹ ਵੀ ਪੜ੍ਹੋ : ਕੀ ਅੱਜ ਬਣੇਗੀ ਗੱਲ? ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਹੋਵੇਗੀ ‘ਗੱਲਬਾਤ’
ਦਰਅਸਲ ਊਨਾ ਖੇਤਰ 'ਚ ਰਹਿਣ ਵਾਲੇ ਅਮਜਦ ਕੁਰੈਸ਼ੀ ਦਾ ਢਾਈ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦਾ ਇਕ ਸਾਲ ਦਾ ਪੁੱਤ ਹੈ। ਜਿਸ ਦਾ ਨਾਂ ਹਸਨ ਹੈ। ਹਸਨ ਸ਼ਨੀਵਾਰ ਨੂੰ ਘਰ 'ਚ ਖੇਡ ਰਿਹਾ ਸੀ। ਸ਼ਾਮ ਕਰੀਬ 6.40 ਵਜੇ ਉਸ ਨੇ ਢਾਈ ਐੱਮ.ਐੱਮ. ਦੀ ਬੈਟਰੀ ਨਿਗਲ ਲਈ। ਬੈਟਰੀ ਗਲ਼ੇ 'ਚ ਫੱਸਣ ਤੋਂ ਬਾਅਦ ਉਸ ਨੂੰ ਉਲਟੀ ਹੋਣ ਲੱਗੀ। ਪਰਿਵਾਰ ਵਾਲਿਆਂ ਨੇ ਦੇਖਿਆ ਕਿ ਉਸ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ ਤਾਂ ਉਹ ਵੀ ਪਰੇਸ਼ਾਨ ਹੋ ਗਏ। ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ., ਜਿੱਥੇ ਡਾਕਟਰਾਂ ਨੇ ਸ਼ੁਰੂਆਤੀ ਜਾਂਚ 'ਚ ਦੱਸਿਆ ਕਿ ਬੱਚੇ ਦੇ ਗਲ਼ੇ 'ਚ ਕੁਝ ਫਸ ਗਿਆ ਹੈ।
ਜਿਸ ਤੋਂ ਬਾਅਦ ਬੱਚੇ ਨੂੰ ਲੈ ਕੇ ਪਰਿਵਾਰ ਵਾਲੇ ਸਿਵਲ ਹਸਪਤਾਲ ਪਹੁੰਚੇ। ਉੱਥੇ ਹਸਪਤਾਲ ਦੇ ਟਰਾਮਾ ਸੈਂਟਰ 'ਚ ਸ਼ੁਰੂਆਤੀ ਜਾਂਚ ਤੋਂ ਬਾਅਦ ਬੱਚੇ ਨੂੰ ਆਪਰੇਸ਼ਨ ਲਈ ਲਿਜਾਇਆ ਗਿਆ। ਰਾਤ ਦੇ ਸਮੇਂ ਕਰੀਬ 12.30 ਵਜੇ ਡਾਕਟਰਾਂ ਨੇ ਦੂਰਬੀਨ ਦੀ ਮਦਦ ਨਾਲ ਬੱਚੇ ਦੇ ਗਲ਼ੇ 'ਚ ਫਸੀ ਬੈਟਰੀ ਬਾਹਰ ਕੱਢੀ। ਇਸੇ ਨਾਲ ਪਰਿਵਾਰ ਵਾਲਿਆਂ ਨੇ ਰਾਹਤ ਦਾ ਸਾਹ ਲਿਆ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ