ਹਿੰਦੂ ਦੇਵੀ-ਦੇਵਤਿਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਆਨਲਾਈਨ ਵੇਚਣ ਦੇ ਦੋਸ਼ ''ਚ ਵਿਅਕਤੀ ਗ੍ਰਿਫ਼ਤਾਰ

11/03/2023 12:07:35 PM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਅਤੇ ਉਨ੍ਹਾਂ ਦੀ ਇਤਰਾਜ਼ਯੋਗ ਤਸਵੀਰਾਂ ਆਨਲਾਈਨ ਵੇਚਣ ਦੇ ਦੋਸ਼ 'ਚ ਸ਼ੁੱਕਰਵਾਰ ਨੂੰ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਦਿੱਲੀ ਮਹਿਲਾ ਕਮਿਸ਼ਨ (ਡੀ.ਸੀ.ਡਬਲਿਊ.) ਤੋਂ ਪਿਛਲੇ ਹਫ਼ਤੇ ਸ਼ਿਕਾਇਤ ਮਿਲਣ ਤੋਂ ਬਾਅਦ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਦੀ ਆਈ.ਐੱਫ.ਐੱਸ.ਓ. (ਇੰਟੈਲੀਜੈਂਸ ਫਿਊਜਨ ਐਂਡ ਸਟ੍ਰੈਟੇਜਿਕ ਆਪਰੇਸ਼ਨਜ਼) ਇਕਾਈ ਨੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 295 (ਕਿਸੇ ਵਰਗ ਦੇ ਧਰਮ ਜਾਂ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰ ਕੇ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦ ਨਾਲ ਜਾਣਬੁੱਝ ਕੇ ਮੰਦਭਾਗੀ ਕੰਮ ਕਰਨਾ) ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 67ਏ (ਅਸ਼ਲੀਲ ਸਮੱਗਰੀ ਇਲੈਕਟ੍ਰਾਨਿਕ ਰੂਪ 'ਚ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨ) ਦੇ ਅਧੀਨ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸ਼੍ਰੀਨਗਰ 'ਚ ਅਲ-ਬਦਰ ਅੱਤਵਾਦੀ ਸਮੂਹ ਦੇ 2 ਸਹਿਯੋਗੀ ਗ੍ਰਿਫ਼ਤਾਰ

ਡੀ.ਸੀ.ਡਬਲਿਊ. ਨੇ ਇੰਟਰਨੈੱਟ 'ਤੇ ਵੇਚੀ ਜਾ ਰਹੀਆਂ ਇਤਰਾਜ਼ਯੋਗ ਤਸਵੀਰਾਂ ਦੇ ਸੰਬੰਧ 'ਚ ਸ਼ਿਕਾਇਤ ਮਿਲਣ ਤੋਂ ਬਾਅਦ ਨੋਟਿਸ ਜਾਰੀ ਕੀਤਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਸੰਬੰਧ 'ਚ ਕੁਝ ਹੋਰ ਲੋਕਾਂ ਨੂੰ ਫੜਿਆ ਜਾਣਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News