ਪਾਰਿਕਰ ਦੇ ਦਿਹਾਂਤ ਨਾਲ ਇਕ ਦਿਨ ਟਲਿਆ ਹੋਲੀ ਦਾ ਪ੍ਰੋਗਰਾਮ

03/18/2019 9:55:35 PM

ਹਮੀਰਪੁਰ – ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਦੇ ਦਿਹਾਂਤ ਕਾਰਨ ਹਿਮਾਚਲ ਪ੍ਰਦੇਸ਼ 'ਚ ਹੋਲੀ ਦੇ ਪ੍ਰੋਗਰਾਮ ਨੂੰ ਟਾਲ ਦਿੱਤਾ ਗਿਆ ਹੈ। ਹੁਣ ਇਹ 3 ਦਿਨਾਂ ਪ੍ਰੋਗਰਾਮ ਮੰਗਲਵਾਰ ਤੋਂ ਹੋਵੇਗਾ। ਅਧਿਕਾਰਤ ਬੁਲਾਰੇ ਅਨੁਸਾਰ ਉਤਸਵ ਦਾ ਉਦਘਾਟਨ ਕੱਲ ਮੁੱਖ ਸਕੱਤਰ ਬੀ. ਕੇ. ਅਗਰਵਾਲ ਕਰਨਗੇ। ਸਮਾਪਨ ਸਮਾਰੋਹ ਵੀਰਵਾਰ ਨੂੰ ਹੋਵੇਗਾ।


Khushdeep Jassi

Content Editor

Related News