ਨਾਅਰਾ ਨਾ ਲਾਉਣ ''ਤੇ ਮਾਰਿਆ ਥੱਪੜ
Thursday, Jul 13, 2017 - 12:37 AM (IST)
ਹਿਸਾਰ— ਹਿਸਾਰ ਦੇ ਲਾਹੌਰੀਆ ਚੌਂਕ ਦੇ ਨੇੜੇ ਅਮਰਨਾਥ ਯਾਤਰਾ 'ਤੇ ਹੋਏ ਹਮਲੇ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਬਜਰੰਗ ਦਲ ਦੇ ਵਰਕਰਾਂ 'ਚੋਂ ਇਕ ਨੇ ਇਕ ਵਿਅਕਤੀ ਦੇ ਸਿਰਫ ਇਸ ਲਈ ਥੱਪੜ ਮਾਰ ਦਿੱਤਾ ਕਿਉਂਕਿ ਉਸ ਨੇ 'ਭਾਰਤ ਮਾਤਾ ਕੀ ਜੈ' ਬੋਲਣ ਤੋਂ ਇਨਕਾਰ ਕਰ ਦਿੱਤਾ ਸੀ। ਪੁਲਸ ਨੇ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਬਜਰੰਗ ਦਲ ਦੇ ਵਰਕਰ ਅਮਰਨਾਥ ਯਾਤਰਾ 'ਤੇ ਹੋਏ ਹਮਲੇ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਸਨ, ਜਿਵੇ ਹੀ ਉਹ ਲਾਹੌਰੀਆ ਚੌਂਕ ਨੇੜੇ ਸਥਿਤ ਇਕ ਮਸਜਿਦ ਨੇੜੇ ਪਹੁੰਚੇ ਤਾਂ ਇਕ ਮੁਸਲਿਮ ਨੌਜਵਾਨ ਨਮਾਜ਼ ਅਦਾ ਕਰਕੇ ਵਾਪਸ ਆ ਰਿਹਾ ਸੀ। 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਾਉਂਦੇ ਪ੍ਰਦਰਸ਼ਨਕਾਰੀ ਉਥੋਂ ਲੰਘ ਰਹੇ ਸਨ ਤਾਂ ਇਕ ਵਿਅਕਤੀ ਨੇ ਸਿਰਫ ਇਸ ਲਈ ਥੱਪੜ ਜੜ ਦਿੱਤਾ ਕਿਉਂਕਿ ਉਸ ਨੇ ਨਾਅਰੇ ਦਾ ਜਵਾਬ ਨਾਅਰੇ ਨਾਲ ਨਹੀਂ ਦਿੱਤਾ। ਘਟਨਾ ਤੋਂ ਬਾਅਦ ਦੋਹਾਂ ਭਾਈਚਾਰਿਆਂ 'ਚ ਮਾਹੌਲ ਕੁਝ ਤਣਾਅਪੂਰਨ ਹੋ ਗਿਆ ਸੀ। ਪੁਲਸ ਵੱਲੋਂ ਮਸਜਿਦ ਦੀ ਸੁਰੱਖਿਆ 'ਚ ਕਰਮਚਾਰੀ ਤਾਇਨਾਤ ਕੀਤੇ ਗਏ। ਡੀ.ਐੱਸ.ਪੀ. ਜਤਿੰਦਰ ਕੁਮਾਰ ਨੇ ਦੱਸਿਆ ਕਿ ਮੁੱਖ ਦੋਸ਼ੀ ਅਨਿਲ ਕੁਮਾਰ ਤੋਂ ਪੁੱਛਗਿੱਛ ਜਾਰੀ ਹੈ ਜੇਕਰ ਕੋਈ ਵੀ ਹੋਰ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਜ਼ਰੂਰ ਕੀਤੀ ਜਾਵੇਗੀ।
