ਡੇਢ ਮਹੀਨੇ ਦੇ ਬੱਚੇ ਨੇ ਕੋਰੋਨਾ ਤੋਂ ਜਿੱਤੀ ਜੰਗ
Tuesday, Feb 15, 2022 - 12:53 PM (IST)
ਜਗਦਲਪੁਰ— ਛੱਤੀਸਗੜ੍ਹ ਦੇ ਜਗਦਲਪੁਰ ’ਚ ਪਿਛਲੇ 20 ਦਿਨਾਂ ਤੋਂ ਹਸਪਤਾਲ ’ਚ ਦਾਖ਼ਲ ਡੇਢ ਮਹੀਨੇ ਦੇ ਬੱਚੇ ਨੇ ਡਾਕਟਰਾਂ ਦੀ ਅਣਥੱਕ ਮਿਹਨਤ ਤੋਂ ਬਾਅਦ ਕੋਰੋਨਾ ਖ਼ਿਲਾਫ ਜੰਗ ਜਿੱਤ ਲਈ ਹੈ। ਸੂਤਰਾਂ ਮੁਤਾਬਕ ਰੋਹਿਤ ਖਾਨ ਮੈਡੀਕਲ ਕਾਲਜ ਹਸਪਤਾਲ ’ਚ ਗੰਭੀਰ ਕੋਵਿਡ ਪਾਜ਼ੇਟਿਵ ਸੀ। ਉਸ ਨੂੰ 29 ਜਨਵਰੀ ਨੂੰ ਮੈਡੀਕਲ ਕਾਲਜ ਹਸਪਤਾਲ ’ਚ ਲਿਆਉਂਦਾ ਗਿਆ ਸੀ। ਉਹ ਗੰਭੀਰ ਨਿਮੋਨੀਆ ਤੋਂ ਪੀੜਤ ਸੀ। ਉਸ ਨੂੰ ਕੋਵਿਡ ਸ਼ਿਸ਼ੂ ਵਾਰਡ ’ਚ ਦਾਖ਼ਲ ਕਰਵਾਇਆ ਗਿਆ ਸੀ।
ਬੱਚੇ ਨੂੰ ਆਕਸੀਜਨ, ਨੈਬੂਲਾਈਜੇਸ਼ਨ, ਆਈ.ਵੀ. ਫਲੁਡ ਸਟੇਰਾਇਡ ਅਤੇ ਹੋਰ ਜੀਵਨ ਬਚਾਉਣ ਵਾਲੀਆਂ ਦਵਾਈਆਂ ਦੇ ਨਾਲ-ਨਾਲ ਲਗਾਤਾਰ ਸਖ਼ਤ ਨਿਗਰਾਨੀ ਕੀਤੀ ਗਈ। ਬੱਚੇ ਨੂੰ ਸਾਹ ਲੈਣ ’ਚ ਬਹੁਤ ਤਕਲੀਫ ਸੀ ਅਤੇ ਉਸ ਦਾ ਆਕਸੀਜਨ ਪੱਧਰ 46 ਫੀਸਦੀ ਤੱਕ ਘੱਟ ਗਿਆ ਸੀ। ਫੇਫੜਿਆਂ ਦੀ ਇਨਫੈਕਸ਼ਨ ਕਾਰਨ ਉਸ ਨੂੰ ਆਈ.ਸੀ.ਯੂ. ‘ਚ ਰੱਖ ਕੇ ਡਾਕਟਰਾਂ ਅਤੇ ਸਾਰੇ ਸੇਵਾਦਾਰਾਂ ਨੇ ਡੂੰਘਾਈ ਨਾਲ ਇਲਾਜ ਜਾਰੀ ਰੱਖਿਆ। ਬੱਚੇ ਦਾ ਇਲਾਜ ਬਾਲ ਰੋਗ ਵਿਭਾਗ ਦੇ ਐਚ.ਓ.ਡੀ. ਡਾ. ਅਨੁਰੂਪ ਕੁਮਾਰ ਸਾਹੂ ਦੀ ਅਗਵਾਈ ਹੇਠ ਹੋਇਆ। ਉਨ੍ਹਾਂ ਨੂੰ ਕੱਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਸ਼੍ਰੀ ਸਾਹੂ ਨੇ ਵੀਡੀਓ ਕਾਨਫਰੰਸ ਰਾਹੀਂ ਕੋਵਿਡ ਕੇਂਦਰਾਂ ’ਚ ਦਾਖ਼ਲ ਬੱਚਿਆਂ ਦੀ ਇਲਾਜ ’ਚ ਵੀ ਅਹਿਮ ਭੂਮਿਕਾ ਨਿਭਾਈ ਹੈ।