3 ਜੂਨ ਨੂੰ ਗੁਜਰਾਤ-ਮਹਾਰਾਸ਼ਟਰ ’ਚ ਦਸਤਕ ਦੇ ਸਕਦਾ ਹੈ ਤੂਫਾਨ
Monday, Jun 01, 2020 - 01:54 AM (IST)
ਕੋਲਕਾਤਾ (ਇੰਟ) : ਓਡਿਸ਼ਾ ਅਤੇ ਪੱਛਮੀ ਬੰਗਾਲ ’ਚ ਅਮਫਾਨ ਚੱਕਰਵਾਰ ਨਾਲ ਤਬਾਹੀ ਮਚਨ ਤੋਂ 10 ਦਿਨ ਬਾਅਦ ਮੌਸਮ ਵਿਭਾਗ ਨੇ ਮਹਾਰਾਸ਼ਟਰ ਅਤੇ ਗੁਜਰਾਤ ਲਈ ਚਿਤਾਵਨੀ ਜਾਰੀ ਕੀਤੀ ਹੈ। ਅਰਬ ਸਾਗਰ ’ਚ ਅਗਲੇ 48 ਘੰਟਿਆਂ ’ਚ ਬਣਨ ਵਾਲੇ ਘੱਟ ਦਬਾਅ ਏਰੀਆ ਦੇ ਚੱਲਦੇ ਦੋਵਾਂ ਤੱਟਵਰਤੀ ਸੂਬਿਆਂ ’ਚ 3 ਜੂਨ ਤਕ ਤੂਫਾਨ ਦੇ ਦਸਤਕ ਦੇਣ ਦੀ ਸੰਭਾਵਨਾ ਹੈ।
ਮੌਮਸ ਵਿਭਾਗ ਨੇ ਆਪਣੇ ਰੋਜ਼ਾਨਾ ਬੁਲੇਟਿਨ ’ਚ ਦੱਸਿਆ ਕਿ ਅਰਬ ਸਾਗਰ ’ਚ ਦੋ ਤੂਫਾਨ ਬਣ ਰਹੇ ਹਨ। ਇਨ੍ਹਾਂ ’ਚ ਇਕ ਅਫ੍ਰੀਕਨ ਤੱਟ ਨਾਲ ਓਮਾਨ ਅਤੇ ਯਮਨ ਵੱਲੋਂ ਚੱਲਾ ਜਾਵੇਗਾ ਜਦਕਿ ਦੂਜਾ ਤੂਫਾਨ ਭਾਰਤ ਦੇ ਕਰੀਬ ਤਿਆਰ ਹੋ ਰਿਹਾ ਹੈ।