ਓਮੀਕਰੋਨ: ਲਖਨਊ ''ਚ ਧਾਰਾ 144 ਲਾਗੂ, ਜਿਮ-ਹੋਟਲ 50% ਸਮਰੱਥਾ ਨਾਲ ਹੀ ਖੁੱਲ੍ਹਣਗੇ

12/07/2021 9:55:58 PM

ਲਖਨਊ ​​​​- ਕੋਵਿਡ ਦੇ ਵੱਧਦੇ ਇਨਫੈਕਸ਼ਨ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ। ਇਹ ਹੁਕਮ ਤੱਤਕਾਲ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਹੁਕਮ ਵਿੱਚ ਕਿਹਾ ਗਿਆ ਹੈ ਕਿ ਰੇਸਤਰਾਂ, ਹੋਟਲ, ਸਿਨੇਮਾ ਹਾਲ ਮਲਟੀਪਲੈਕਸ, ਜਿਮ, ਸਟੇਡੀਅਮ 50 ਫੀਸਦੀ ਸਮਰੱਥਾ ਨਾਲ ਹੀ ਖੋਲ੍ਹੇ ਜਾ ਸਕਣਗੇ। ਨਾਲ ਹੀ ਲਖਨਊ ਵਿੱਚ ਮਾਸਕ ਪਹਿਨਣ ਨੂੰ ਲਾਜ਼ਮੀ ਕੀਤਾ ਗਿਆ ਹੈ। ਹੁਣ ਘਰੋਂ ਬਾਹਰ ਨਿਕਲਣ 'ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਉਥੇ ਹੀ, ਬੰਦ ਥਾਵਾਂ 'ਤੇ ਹੋਣ ਵਾਲੇ ਆਯੋਜਨਾਂ ਵਿੱਚ 100 ਤੋਂ ਜ਼ਿਆਦਾ ਵਿਅਕਤੀ ਸ਼ਾਮਲ ਨਹੀਂ ਹੋ ਸਕਣਗੇ।

ਇਹ ਵੀ ਪੜ੍ਹੋ - ਸੰਯੁਕਤ ਕਿਸਾਨ ਮੋਰਚਾ ਹੀ ਲਵੇਗਾ ਅੰਦੋਲਨ ਖ਼ਤਮ ਕਰਨ ਦਾ ਆਖਰੀ ਫੈਸਲਾ: ਰਾਕੇਸ਼ ਟਿਕੈਤ

ਜੇ.ਸੀ.ਪੀ. ਲਾਅ ਐਂਡ ਆਰਡਰ ਪਿਊਸ਼ ਮੋਰਡੀਆ ਦੇ ਹੁਕਮ ਮੁਤਾਬਕ, ਕੋਰੋਨਾ ਦੇ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਵਿਧਾਨਸਭਾ ਦੇ ਨੇੜੇ ਕਿਸੇ ਵੀ ਪ੍ਰਕਾਰ ਦੇ ਧਰਨਾ ਪ੍ਰਦਰਸ਼ਨ 'ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰੇਸਤਰਾਂ, ਹੋਟਲ, ਸਿਨੇਮਾ ਹਾਲ ਮਲਟੀਪਲੇਕਸ, ਜਿਮ, ਸਟੇਡੀਅਮ 50 ਫੀਸਦੀ ਸਮਰੱਥਾ ਦੇ ਨਾਲ ਹੀ ਖੋਲ੍ਹੇ ਜਾ ਸਕਣਗੇ।

50 ਸ਼ਰਧਾਲੂਆਂ ਦੇ ਇਕੱਠੇ ਹੋਣ 'ਤੇ ਬੈਨ
ਉਥੇ ਹੀ, ਖੁੱਲ੍ਹੇ ਸਥਾਨਾਂ ਵਿੱਚ ਖੇਤਰਫਲ ਦੇ ਅਨੁਸਾਰ ਪ੍ਰਬੰਧ ਹੋਣਗੇ ਪਰ ਪ੍ਰਵੇਸ਼ ਦੁਆਰ 'ਤੇ ਕੋਵਿਡ ਹੈਲਪ ਡੈਸਕ ਬਣਾਉਣਾ ਲਾਜ਼ਮੀ ਹੋਵੇਗਾ। ਨਾਲ ਹੀ ਧਰਮ ਸਥਾਨਾਂ ਵਿੱਚ 50 ਤੋਂ ਜ਼ਿਆਦਾ ਸ਼ਰਧਾਲੂਆਂ ਦੇ ਇੱਕ ਵਾਰ ਵਿੱਚ ਇਕੱਠਾ ਹੋਣ 'ਤੇ ਵੀ ਰੋਕ ਲਗਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News