ਅੰਤਿਮ ਦਰਸ਼ਨਾਂ ਲਈ ਰੱਖੀ ਗਈ ਸੀ. ਐੱਮ. ਚੌਟਾਲਾ ਦੀ ਪਤਨੀ ਦੀ ਮ੍ਰਿਤਕ ਦੇਹ

Monday, Aug 12, 2019 - 05:06 PM (IST)

ਅੰਤਿਮ ਦਰਸ਼ਨਾਂ ਲਈ ਰੱਖੀ ਗਈ ਸੀ. ਐੱਮ. ਚੌਟਾਲਾ ਦੀ ਪਤਨੀ ਦੀ ਮ੍ਰਿਤਕ ਦੇਹ

ਗੁਰੂਗ੍ਰਾਮ— ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਸਨੇਹਲਤਾ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਅੰਤਿਮ ਦਰਸ਼ਨਾਂ ਲਈ ਜੱਦੀ ਪਿੰਡ ਤੇਜਾਖੇੜਾ ਸਥਿਤ ਫਾਰਮ ਹਾਊਸ 'ਚ ਰੱਖਿਆ ਗਿਆ ਹੈ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪੁੱਜੇ। ਕਾਂਗਰਸ ਪ੍ਰਧਾਨ ਅਸ਼ੋਕ ਅਰੋੜਾ, ਇਨੈਲੋ ਨੇਤਾ ਰਾਮਪਾਲ ਮਾਜਰਾ ਅਤੇ ਅਸ਼ੋਕ ਅਰੋੜਾ ਤੇ ਹਰਿਆਣਾ ਦੇ ਸਿੱਖਿਆ ਮੰਤਰੀ ਰਾਮਵਿਲਾਸ ਸ਼ਰਮਾ ਵੀ ਤੇਜਾਖੇੜਾ ਪਹੁੰਚੇ। ਨੇਤਾਵਾਂ ਨੇ ਸਨੇਹਲਤਾ ਚੌਟਾਲਾ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ। ਵੱਡੀ ਗਿਣਤੀ 'ਚ ਇਨੈਲੋ ਸਮੇਤ ਵੱਖ-ਵੱਖ ਦਲਾਂ ਦੇ ਨੇਤਾ ਤੇਜਾਖੇੜਾ ਪਹੁੰਚੇ ਅਤੇ ਸਨੇਹਲਤਾ ਚੌਟਾਲਾ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ। ਪੋਤੇ ਦਿਗਵਿਜੇ ਚੌਟਾਲਾ (ਅਜੇ ਚੌਟਾਲਾ ਦੇ ਬੇਟੇ) ਅਤੇ ਅਰਜੁਨ ਚੌਟਾਲਾ (ਅਭੇ ਚੌਟਾਲਾ ਦੇ ਬੇਟੇ) ਸਮੇਤ ਹੋਰ ਪਰਿਵਾਰ ਵਾਲੇ ਕਾਫੀ ਦੁਖੀ ਨਜ਼ਰ ਆਏ।

ਦੱਸਣਯੋਗ ਹੈ ਕਿ ਸਨੇਹਲਤਾ ਨੂੰ ਪੇਟ 'ਚ ਇਨਫੈਕਸ਼ਨ ਅਤੇ ਸਾਹ ਲੈਣ 'ਚ ਪਰੇਸ਼ਾਨੀ ਤੋਂ ਬਾਅਦ ਸ਼ਨੀਵਾਰ ਰਾਤ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਐਤਵਾਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ।


author

DIsha

Content Editor

Related News