ਪੁਰਾਣਾ ਸਿਲੇਬਸ ਪੜ੍ਹਨ ਕਾਰਨ ਫੇਲ ਹੋਏ 400 ਕਾਲਜ ਵਿਦਿਆਰਥੀ

04/02/2019 12:10:47 PM

ਸਿਰਸਾ— ਚੌਧਰੀ ਦੇਵੀਲਾਲ ਯੂਨੀਵਰਸਿਟੀ ਵਲੋਂ ਐਲਾਨ ਕੀਤੇ ਬੀ.ਏ.-ਬੀ.ਕਾਮ ਦੀ ਪ੍ਰੀਖਿਆ ਨਤੀਜੇ 'ਚ 400 ਵਿਦਿਆਰਥੀ ਫੇਲ ਹੋ ਗਏ ਹਨ। ਉਨ੍ਹਾਂ ਨੂੰ ਕਈ ਵਿਸ਼ਿਆਂ 'ਚ ਜ਼ੀਰੋ ਜਾਂ ਫਿਰ ਇਕ-2 ਅੰਕ ਹੀ ਮਿਲੇ ਹਨ। 400 ਫੇਲ ਵਿਦਿਆਰਥੀਆਂ ਵਿਚੋਂ 60 ਵਿਦਿਆਰਥਣਾਂ ਡੇਰਾ ਸਥਿਤ ਸ਼ਾਹ ਸਤਨਾਮ ਜੀ ਗਰਲਜ਼ ਕਾਲਜ ਦੀਆਂ ਸਨ। ਬੀ.ਕਾਮ ਪਹਿਲੇ ਸਾਲ ਦੀਆਂ ਇਨ੍ਹਾਂ ਵਿਦਿਆਰਥਣਾਂ ਨੂੰ ਪੁਰਾਣਾ ਸਿਲੇਬਸ ਪੜ੍ਹਾ ਦਿੱਤਾ ਗਿਆ, ਜਿਸ ਕਾਰਨ ਸਾਰੀਆਂ 60 ਵਿਦਿਆਰਥਣਾਂ ਫੇਲ ਹੋ ਗਈਆਂ। ਵਿਦਿਆਰਥਣਾਂ ਨੇ ਦੋਸ਼ ਲਗਾਇਆ ਕਿ ਸੀ.ਡੀ.ਐੱਲ.ਯੂ. ਪ੍ਰਸ਼ਾਸਨ ਨੇ ਇਸ ਵਾਰ ਸਿਲੇਬਸ ਬਦਲਿਆ ਸੀ ਪਰ ਕਾਲਜ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਪੁਰਾਣਾ ਸਿਲੇਬਸ ਹੀ ਪੜ੍ਹਾ ਦਿੱਤਾ। ਇਸ ਕਾਰਨ ਪ੍ਰੀਖਿਆ ਦੌਰਾਨ ਪੇਪਰ ਨਵੇਂ ਸਿਲੇਬਸ ਅਨੁਸਾਰ ਆ ਗਿਆ। ਇਸ ਦਾ ਖਾਮਿਆਜ਼ਾ ਡੇਰਾ ਕਾਲਜ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਭੁਗਤਣਾ ਪਿਆ। ਵਿਦਿਆਰਥਣਾਂ ਨੇ ਸੀ.ਡੀ.ਐੱਲ.ਯੂ. ਕੈਂਪਸ ਪੁੱਜ ਕੇ ਵਿਰੋਧ ਕੀਤਾ ਅਤੇ ਹੱਲ ਕਰਨ ਦੀ ਮੰਗ ਕੀਤੀ। ਇਸ ਪ੍ਰੀਖਿਆ 'ਚ ਸ਼ਹਿਰ ਦੇ ਤਿੰਨ ਕਾਲਜਾਂ ਦੇ ਬੀ.ਏ., ਬੀ.ਕਾਮ ਦੇ ਕਰੀਬ 7 ਹਜ਼ਾਰ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ।
 

ਗੁੱਸਾਏ ਵਿਦਿਆਰਥੀ ਪੁੱਜੇ ਪ੍ਰੀਖਿਆ ਕੰਟਰੋਲਰ ਦੇ ਦਫ਼ਤਰ
ਸਰਕਾਰੀ ਨੈਸ਼ਨਲ ਕਾਲਜ, ਸਰਕਾਰੀ ਮਹਿਲਾ ਕਾਲਜ, ਸ਼ਾਹ ਸਤਨਾਮ ਜੀ ਮਹਿਲਾ ਕਾਲਜ, ਰਾਨੀਆਂ ਮਹਿਲਾ ਕਾਲਜਾਂ ਦੇ ਫੇਲ ਹੋਏ ਗੁੱਸਾਏ ਵਿਦਿਆਰਥੀ ਸੋਮਵਾਰ ਨੂੰ ਸੀ.ਡੀ.ਐੱਲ.ਯੂ. ਕੈਂਪਸ ਸਥਿਤ ਪ੍ਰੀਖਿਆ ਕੰਟਰੋਲਰ ਦੇ ਦਫ਼ਤਰ 'ਚ ਪੁੱਜੇ। ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪ੍ਰੀਖਿਆ ਕੰਟਰੋਲਰ ਨੂੰ ਮੰਗ ਪੱਤਰ ਦਿੱਤਾ ਗਿਆ। ਵਿਦਿਆਰਥੀਆਂ ਨੇ ਕਿਹਾ ਕਿ ਬੀ.ਏ. ਦੇ ਵਿਦਿਆਰਥੀਆਂ ਨੂੰ ਲੋਕ ਪ੍ਰਸ਼ਾਸਨ ਵਿਸ਼ੇ ਸਮੇਤ ਹੋਰ ਵਿਸ਼ਿਆਂ 'ਚ ਜ਼ੀਰੋ ਅਤੇ ਇਕ ਨੰਬਰ ਦੇ ਕੇ ਫੇਲ ਕਰ ਰੱਖਿਆ ਹੈ। ਉਨ੍ਹਾਂ ਨੇ ਪ੍ਰੀਖਿਆ ਕੰਟਰੋਲਰ ਦਾ ਘਿਰਾਓ ਕਰਦੇ ਹੋਏ ਸਮੱਸਿਆਵਾਂ ਦਾ ਹੱਲ ਕਰਨ ਦੀ ਮੰਗ ਕੀਤੀ ਹੈ।


DIsha

Content Editor

Related News