ਅਜਬ-ਗਜ਼ਬ! ਡੇਢ ਕਿਲੋ ਭਾਰ ਦੇ 187 ਸਿੱਕੇ ਨਿਗਲ ਗਿਆ ਬਜ਼ੁਰਗ, ਅਜੀਬ ਬੀਮਾਰੀ ਤੋਂ ਹੈ ਪੀੜਤ
Monday, Nov 28, 2022 - 10:20 AM (IST)

ਬਾਗਲਕੋਟ (ਵਾਰਤਾ)- ਕਰਨਾਟਕ ਦੇ ਬਾਗਲਕੋਟ ’ਚ ਇਕ 58 ਸਾਲਾ ਬਜ਼ੁਰਗ ਦੇ 187 ਸਿੱਕੇ ਨਿਗਲਣ ਅਤੇ ਬਾਅਦ ’ਚ ਡਾਕਟਰਾਂ ਵੱਲੋਂ ਉਸ ਦੇ ਢਿੱਡ ’ਚੋਂ ਸਾਰੇ ਸਿੱਕੇ ਸਫ਼ਲਤਾ ਨਾਲ ਕੱਢਣ ਦੀ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਐੱਸ. ਨਿਜਲਿੰਗੱਪਾ ਮੈਡੀਕਲ ਕਾਲਜ ਅਤੇ ਹਨਾਗਲ ਕੁਮਾਰੇਸ਼ਵਰ ਹਸਪਤਾਲ ਦੇ ਸਰਜਰੀ ਵਿਭਾਗ ਦੇ ਮਾਹਿਰ ਡਾ. ਈਸ਼ਵਰ ਕਲਬੁਰਗੀ ਦੀ ਟੀਮ ਨੇ ਬਜ਼ੁਰਗ ਦੇ ਢਿੱਡ ’ਚੋਂ ਸਿੱਕੇ ਕੱਢੇ।
ਇਹ ਵੀ ਪੜ੍ਹੋ : ਤੇਲੰਗਾਨਾ : ਪਿਤਾ ਵਲੋਂ ਵਿਦੇਸ਼ ਤੋਂ ਲਿਆਂਦੀ ਚਾਕਲੇਟ ਖਾਣ ਨਾਲ 8 ਸਾਲਾ ਬੱਚੇ ਦੀ ਮੌਤ
ਰਾਏਚੂਰ ਜ਼ਿਲ੍ਹੇ ਦੇ ਸਿੰਗੁਸੁਗੁਰ ਬਲਾਕ ਦੇ 58 ਸਾਲਾ ਦਿਮੱਪਾ ਹਰੀਜਨ ਨੇ 56 ਪੰਜ ਰੁਪਏ ਦੇ ਸਿੱਕੇ, 51 ਦੋ ਰੁਪਏ ਦੇ ਸਿੱਕੇ ਅਤੇ 80 ਇਕ ਰੁਪਏ ਦੇ ਸਿੱਕੇ ਨਿਗਲ ਲਏ ਸਨ। ਸਿੱਕਿਆਂ ਦਾ ਭਾਰ ਡੇਢ ਕਿਲੋ ਹੈ। ਦਿਮੱਪਾ ਨੂੰ ਢਿੱਡ ’ਚ ਦਰਦ ਹੋਣ ’ਤੇ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਪਹਿਲਾਂ ਉਸ ਦਾ ਐਕਸ ਰੇ ਕੀਤਾ। ਡਾ. ਈਸ਼ਵਰ ਨੇ ਕਿਹਾ ਕਿ ਸਿੱਕੇ ਕਈ ਦਿਨਾਂ ਦੌਰਾਨ ਨਿਗਲੇ ਗਏ ਸਨ। ਢਿੱਡ ਦਰਦ ਹੋਣ ’ਤੇ ਜਦ ਦਿਮੱਪਾ ਹਸਪਤਾਲ ਆਇਆ ਤਾਂ ਇਸ ਗੱਲ ਦਾ ਪਤਾ ਲੱਗਾ। ਡਾਕਟਰਾਂ ਨੇ ਦੱਸਿਆ ਕਿ ਬਜ਼ੁਰਗ ਦਿਮੱਪਾ ਪਿਕਾ ਰੋਗ ਤੋਂ ਪੀੜਤ ਸੀ, ਜਿਸ ਵਿਚ ਮਰੀਜ਼ ਜ਼ਿਆਦਾ ਭੁੱਖ ਮਹਿਸੂਸ ਕਰਦਾ ਹੈ ਅਤੇ ਨਾ ਖਾਣ ਵਾਲੀਆਂ ਚੀਜ਼ਾਂ ਵੀ ਖਾ ਜਾਂਦਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ