80 ਸਾਲਾ ਬਜ਼ੁਰਗ ਨੇ ਕੀਤਾ ਪਤਨੀ ਦਾ ਕਤਲ, ਫਿਰ ਜਾ ਪੁੱਜਾ ਥਾਣੇ

Saturday, May 16, 2026 - 03:24 PM (IST)

80 ਸਾਲਾ ਬਜ਼ੁਰਗ ਨੇ ਕੀਤਾ ਪਤਨੀ ਦਾ ਕਤਲ, ਫਿਰ ਜਾ ਪੁੱਜਾ ਥਾਣੇ

ਗਾਜ਼ੀਆਬਾਦ- ਉੱਤਰ ਪ੍ਰਦੇਸ਼ ਦੇ ਗ਼ਾਜ਼ੀਆਬਾਦ ਦੇ ਮੁਰਾਦਨਗਰ ਖੇਤਰ ਦੇ ਪਿੰਡ ਰਾਵਲੀ ਕਲਾਂ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ 80 ਸਾਲਾ ਬਜ਼ੁਰਗ ਨੇ ਆਪਣੀ 72 ਸਾਲਾ ਪਤਨੀ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਅਦ 'ਚ ਖੁਦ ਪੁਲਸ ਕੋਲ ਜਾ ਕੇ ਆਪਣਾ ਗੁਨਾਹ ਕਬੂਲ ਕਰ ਲਿਆ। ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਹਰਪਾਲ ਵਜੋਂ ਹੋਈ ਹੈ। ਸ਼ਨੀਵਾਰ ਨੂੰ ਹਰਪਾਲ ਖੁਦ ਰਾਵਲੀ ਪੁਲਸ ਚੌਕੀ ਪਹੁੰਚਿਆ ਅਤੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਸ਼ੁੱਕਰਵਾਰ ਨੂੰ ਆਪਣੇ ਘਰ 'ਚ ਆਪਣੀ ਪਤਨੀ ਉਰਮਿਲਾ ਦਾ ਕਤਲ ਕਰ ਦਿੱਤਾ ਹੈ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਬਜ਼ੁਰਗ ਮਹਿਲਾ ਖੂਨ ਨਾਲ ਲੱਥਪੱਥ ਹਾਲਤ 'ਚ ਮੰਜੇ 'ਤੇ ਪਈ ਮਿਲੀ। ਉਸ ਨੂੰ ਤੁਰੰਤ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪਰਿਵਾਰਕ ਮੈਂਬਰਾਂ ਮੁਤਾਬਕ ਹਰਪਾਲ ਦੀ ਮਾਨਸਿਕ ਹਾਲਤ ਪਿਛਲੇ ਕੁਝ ਸਮੇਂ ਤੋਂ ਸਹੀ ਨਹੀਂ ਸੀ ਅਤੇ ਬਜ਼ੁਰਗ ਜੋੜੇ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਮ੍ਰਿਤਕਾ ਦੇ ਪੋਤੇ ਕੁਨਾਲ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਦਾਦਾ ਅਕਸਰ ਮਾਮੂਲੀ ਗੱਲਾਂ 'ਤੇ ਪਰਿਵਾਰ ਨਾਲ ਲੜਦਾ ਰਹਿੰਦਾ ਸੀ। ਘਟਨਾ ਦੇ ਸਮੇਂ ਕੁਨਾਲ ਅਤੇ ਉਸ ਦਾ ਭਰਾ ਦੂਜੇ ਕਮਰੇ 'ਚ ਸੌਂ ਰਹੇ ਸਨ, ਜਦੋਂ ਕਿ ਉਨ੍ਹਾਂ ਦੇ ਮਾਪੇ ਮੇਰਠ ਗਏ ਹੋਏ ਸਨ। ਉਨ੍ਹਾਂ ਨੂੰ ਵਾਰਦਾਤ ਦਾ ਪਤਾ ਸਵੇਰੇ ਪੁਲਸ ਦੇ ਆਉਣ 'ਤੇ ਹੀ ਲੱਗਾ। ਏਸੀਪੀ ਮੋਦੀਨਗਰ, ਭਾਸਕਰ ਵਰਮਾ ਨੇ ਦੱਸਿਆ ਕਿ ਮੁਲਜ਼ਮ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਹੁਣ ਕਤਲ ਦੇ ਅਸਲ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News