ਝਬਾਲ ''ਚ ਡਬਲ ਮਰਡਰ ਦਾ ਮਾਮਲਾ: 2 ਭਰਾਵਾਂ ਤੇ ਪਿਤਾ ਵਿਰੁੱਧ ਕਤਲ ਦਾ ਕੇਸ ਕੀਤਾ ਦਰਜ
Thursday, Aug 06, 2026 - 02:52 PM (IST)
ਝਬਾਲ (ਨਰਿੰਦਰ)- ਬੀਤੀ ਸ਼ਾਮ ਪਿੰਡ ਝਬਾਲ ਵਿਖੇ ਹੋਏ ਮਾਮੂਲੀ ਤਕਰਾਰ ’ਚ ਚੱਲੀ ਗੋਲੀ ਨਾਲ ਮਾਰੇ ਗਏ ਦੋ ਸਕੇ ਭਰਾਵਾਂ ਤੋਂ ਬਾਅਦ ਥਾਣਾ ਝਬਾਲ ਦੀ ਪੁਲਸ ਨੇ ਗੋਲੀਆਂ ਮਾਰਨ ਵਾਲੇ ਦੋ ਭਰਾਵਾਂ ਅਤੇ ਪਿਤਾ ਵਿਰੁੱਧ ਕੇਸ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮੌਕੇ ’ਤੇ ਪਹੁੰਚੇ ਡੀ.ਐੱਸ.ਪੀ. ਸੁਖਬੀਰ ਸਿੰਘ ਅਤੇ ਥਾਣਾ ਮੁਖੀ ਝਬਾਲ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਵਿੰਦਰ ਸਿੰਘ ਦੇ ਪੁੱਤਰ ਸਨਮਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਤਕਰੀਬਨ 6.45 ਵਜੇ ਜਦੋਂ ਉਹ ਆਪਣੀ ਕਾਰ ’ਤੇ ਘਰ ਨੂੰ ਆ ਰਿਹਾ ਸੀ ਤਾਂ ਗਲੀ ਦੇ ਮੋੜ ’ਤੇ ਸਾਹਮਣੇ ਜੋ ਆ ਰਿਹਾ ਟਰੈਕਟਰ, ਜਿਸ ਨੂੰ ਸਹਿਬਾਜ਼ ਸਿੰਘ ਚਲਾ ਰਿਹਾ ਸੀ ਅਤੇ ਨਾਲ ਉਸਦਾ ਭਰਾ ਹਰਕੀਰਤ ਸਿੰਘ ਟਰੈਕਟਰ ’ਤੇ ਬੈਠੇ ਸੀ।
ਇਹ ਵੀ ਪੜ੍ਹੋ-ਵਿਧਾਨ ਸਭਾ 'ਚ ਬਾਜਵਾ ਦਾ ਵੱਡਾ ਦਾਅਵਾ: ਪੰਜਾਬ ਪੁਲਸ ਦੇ ਅਫਸਰਾਂ ਦਾ ਗੈਂਗਸਟਰਾਂ ਨਾਲ ਤਾਲਮੇਲ
ਇਨ੍ਹਾਂ ਦਾ ਟਰੈਕਟਰ ਮੇਰੀ ਕਾਰ ਨੂੰ ਟੱਚ ਕਰ ਗਿਆ, ਜਦੋਂ ਮੈਂ ਇਸ ਨੂੰ ਇਸ ਬਾਰੇ ਪੁੱਛਿਆ ਤੇਰਾ ਟਰੈਕਟਰ ਨਾਲ ਮੇਰੀ ਕਾਰ ਦਾ ਨੁਕਸਾਨ ਹੋਇਆ ਤੇ ਇਹਨੇ ਮੈਨੂੰ ਗਾਲ ਮੰਦਾ ਕਰਨਾ ਸ਼ੁਰੂ ਕਰ ਦਿੱਤਾ। ਇੰਨੇ ਚਿਰ ਨੂੰ ਸਾਡੀ ਆਪਸੀ ਤਕਰਾਰ ਹੁੰਦੀ ਵੇਖ ਅਤੇ ਰੌਲਾ ਸੁਣ ਕੇ ਜਦੋਂ ਮੇਰੇ ਪਿਤਾ ਜੀ ਗੁਰਵਿੰਦਰ ਸਿੰਘ ਜੋ ਕਿ ਸਾਬਕਾ ਗੁਰਦੁਆਰਾ ਕਮੇਟੀ ਬੀਬੀ ਵੀਰੋ ਜੀ ਦੇ ਪ੍ਰਧਾਨ ਸਨ ਅਤੇ ਮੇਰੇ ਚਾਚਾ ਜੀ ਕੁਲਵਿੰਦਰ ਸਿੰਘ ਦੋਵੇਂ ਮੌਕੇ ’ਤੇ ਪਹੁੰਚ ਗਏ ਅਤੇ ਸਾਨੂੰ ਨਾ ਝਗੜਨ ਲਈ ਸਮਝਾਉਣ ਲੱਗੇ ਪ੍ਰੰਤੂ ਇੰਨੇ ਚਿਰ ਨੂੰ ਇਨ੍ਹਾਂ ਦਾ ਪਿਤਾ ਸੁਖਦੇਵ ਸਿੰਘ ਵੀ ਮੋਟਰਸਾਈਕਲ ’ਤੇ ਪਹੁੰਚ ਗਿਆ ਅਤੇ ਉਸ ਨੇ ਲਲਕਾਰਾ ਮਾਰਿਆ। ਜਿਸ ’ਤੇ ਸਹਿਬਾਜ ਸਿੰਘ ਨੇ ਡੱਬ ’ਚੋਂ ਪਿਸਟਲ ਕੱਢਕੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਮੇਰੇ ਪਿਤਾ ਗੁਰਵਿੰਦਰ ਸਿੰਘ ਅਤੇ ਮੇਰੇ ਚਾਚਾ ਕੁਲਵਿੰਦਰ ਸਿੰਘ ਦੀ ਛਾਤੀ ’ਚ ਲੱਗੀਆਂ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ
ਥਾਣਾ ਝਬਾਲ ਦੀ ਪੁਲਸ ਨੇ ਮ੍ਰਿਤਕ ਦੇ ਲੜਕੇ ਸਨਮਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਗੋਲੀਆਂ ਚਲਾਉਣ ਵਾਲੇ ਸਹਿਬਾਜ ਸਿੰਘ ਅਤੇ ਹਰਕੀਰਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਸੁਖਦੇਵ ਸਿੰਘ ਦੇ ਖਿਲਾਫ ਕਤਲ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਗੁਰਦਸਾਪੁਰ ਵਾਸੀ ਦੇਣ ਧਿਆਨ, ਤੁਹਾਡੇ ਜ਼ਿਲ੍ਹੇ 'ਚ ਲੱਗ ਗਈਆਂ ਕਈ ਪਾਬੰਦੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
