ਗੁਜਰਾਤ ''ਚ ਫ਼ਿਲਮ ‘ਦ੍ਰਿਸ਼ਯਮ’ ਵਰਗਾ ਕਾਂਡ: ਇਸ਼ਕ ''ਚ ਅੰਨ੍ਹੀ ਪਤਨੀ ਵਲੋਂ ਪਤੀ ਦਾ ਕਤਲ, 26 ਮਹੀਨਿਆਂ ਬਾਅਦ...

Friday, Jul 31, 2026 - 07:52 AM (IST)

ਗੁਜਰਾਤ ''ਚ ਫ਼ਿਲਮ ‘ਦ੍ਰਿਸ਼ਯਮ’ ਵਰਗਾ ਕਾਂਡ: ਇਸ਼ਕ ''ਚ ਅੰਨ੍ਹੀ ਪਤਨੀ ਵਲੋਂ ਪਤੀ ਦਾ ਕਤਲ, 26 ਮਹੀਨਿਆਂ ਬਾਅਦ...

ਜਾਮਨਗਰ (ਏਜੰਸੀ) - ਗੁਜਰਾਤ ਦੇ ਜਾਮਨਗਰ ’ਚ ਫ਼ਿਲਮ ‘ਦ੍ਰਿਸ਼ਯਮ’ ਦੀ ਕਹਾਣੀ ਨਾਲ ਮਿਲਦੇ-ਜੁਲਦੇ ਇਕ ਮਾਮਲੇ ’ਚ ਪੁਲਸ ਨੇ ਵੀਰਵਾਰ ਨੂੰ ਇਕ ਵਿਅਕਤੀ ਦਾ ਪਿੰਜਰ ਬਰਾਮਦ ਕੀਤਾ ਹੈ। ਖ਼ਦਸ਼ਾ ਹੈ ਕਿ 2 ਸਾਲ ਤੋਂ ਵੱਧ ਸਮੇਂ ਤੋਂ ਪਹਿਲਾਂ ਇਸ਼ਕ 'ਚ ਅੰਨ੍ਹੀ ਹੋਈ ਔਰਤ ਨੇ ਆਪਣੇ ਪ੍ਰੇਮੀ ਅਤੇ ਇਕ ਹੋਰ ਵਿਅਕਤੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਉਦਯੋਗਿਕ ਸ਼ੈੱਡ ਦੇ ਫਰਸ਼ ਥੱਲੇ ਦੱਬ ਦਿੱਤਾ ਸੀ।

ਪੜ੍ਹੋ ਇਹ ਵੀ - ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ? ਜਾਣੋ ਕੀ ਹੈ ਕਾਨੂੰਨ

ਪੁਲਸ ਅਨੁਸਾਰ ਮ੍ਰਿਤਕ ਦੀ ਪਤਨੀ ਆਪਣੇ ਪਰਿਵਾਰ ਵਾਲਿਆਂ ਨੂੰ ਲਗਾਤਾਰ ਇਹ ਕਹਿੰਦੀ ਰਹੀ ਕਿ ਉਸ ਦਾ ਪਤੀ ਕੰਮ ਦੇ ਸਿਲਸਿਲੇ ’ਚ ਆਸਟ੍ਰੇਲੀਆ ਚਲਾ ਗਿਆ ਹੈ ਅਤੇ ਉਸ ਦੇ ਮਾਲਕ ਵੱਲੋਂ ਫੋਨ ਕਰਨ ਦੀ ਇਜਾਜ਼ਤ ਨਾ ਹੋਣ ਕਾਰਨ ਉਸ ਨਾਲ ਸੰਪਰਕ ਨਹੀਂ ਹੋ ਰਿਹਾ। ਪੁਲਸ ਨੇ ਦੱਸਿਆ ਕਿ ਡਾਰੇਡ ਜੀ. ਆਈ. ਡੀ. ਸੀ. ਇਲਾਕੇ ’ਚ ਇਕ ਸ਼ੈੱਡ ਦੇ ਫਰਸ਼ ਥੱਲੇ ਲੱਗਭਗ 12 ਫੁੱਟ ਡੂੰਘੇ ਟੋਏ ’ਚੋਂ ਜਿਗਨੇਸ਼ ਮਾਵਡੀਆ ਦਾ ਪਿੰਜਰ ਬਰਾਮਦ ਕੀਤਾ ਗਿਆ।

ਪੜ੍ਹੋ ਇਹ ਵੀ - 'ਨੀਟ ਪ੍ਰਦਰਸ਼ਨ 'ਚ ਸ਼ਾਮਲ ਵਿਦਿਆਰਥੀਆਂ ਨੂੰ ਮਿਲੇਗੀ ਸਰਕਾਰੀ ਨੌਕਰੀ ਤੇ ਪੈਨਸ਼ਨ', ਤੇਜਸਵੀ ਦਾ ਵੱਡਾ ਐਲਾਨ

ਮ੍ਰਿਤਕ ਦੀ ਪਤਨੀ ਪ੍ਰਿਥਵੀ ਉਰਫ਼ ਭੂਮੀਬੇਨ, ਉਸ ਦੇ ਕਥਿਤ ਪ੍ਰੇਮੀ ਨਿਲੇਸ਼ ਕਛਾਟੀਆ ਅਤੇ ਉਸ ਦੇ ਸਹਿਯੋਗੀ ਬਲਵੀਰ ਵਰਮਾ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਕਤਲ, ਸਬੂਤ ਨਸ਼ਟ ਕਰਨ ਸਮੇਤ ਹੋਰ ਧਾਰਾਵਾਂ ਹੇਠ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਪ੍ਰਿਥਵੀ ਨੇ ਕਥਿਤ ਤੌਰ ’ਤੇ ਸਵੀਕਾਰ ਕੀਤਾ ਕਿ ਉਸ ਨੇ ਨਿਲੇਸ਼ ਕਛਾਟੀਆ ਅਤੇ ਬਲਵੀਰ ਵਰਮਾ ਨਾਲ ਮਿਲ ਕੇ ਜਿਗਨੇਸ਼ ਦੀ ਸ਼ਰਾਬ ’ਚ ਸਾਇਨਾਈਡ ਮਿਲਾ ਕੇ ਉਸ ਦਾ ਕਤਲ ਕਰ ਦਿੱਤਾ ਸੀ।

ਪੜ੍ਹੋ ਇਹ ਵੀ - ਸੋਸ਼ਲ ਮੀਡੀਆ ’ਤੇ ‘PM ਮੋਦੀ ਨੰਬਰ-1’, 10.5 ਕਰੋੜ ਤੋਂ ਪਾਰ ਹੋਏ Instagram ‘ਫ਼ਾਲੋਅਰਜ਼’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News