ਨੌਕਰਾਣੀ ਨੇ ਮਾਲਕਣ ਦਾ ਕੀਤਾ ਕਤਲ, ਫਿਰ ਗੁਆਂਢੀ ਦੀ ਛੱਤ ''ਤੇ ਲੁਕਾਈ ਲਾਸ਼

Tuesday, Aug 04, 2026 - 10:30 AM (IST)

ਨੌਕਰਾਣੀ ਨੇ ਮਾਲਕਣ ਦਾ ਕੀਤਾ ਕਤਲ, ਫਿਰ ਗੁਆਂਢੀ ਦੀ ਛੱਤ ''ਤੇ ਲੁਕਾਈ ਲਾਸ਼

ਪੰਚਕੂਲਾ- ਹਰਿਆਣਾ ਦੇ ਪੰਚਕੂਲਾ 'ਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਘਰੇਲੂ ਨੌਕਰਾਣੀ ਨੇ ਆਪਣੀ ਮਾਲਕਣ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਨੂੰ ਗੁਆਂਢੀ ਦੀ ਛੱਤ 'ਤੇ ਲੁਕਾ ਦਿੱਤਾ। ਮ੍ਰਿਤਕ ਭਾਰਤੀ ਫੌਜ ਦੇ ਇਕ ਸੇਵਾਮੁਕਤ ਕੈਪਟਨ ਦੀ ਪਤਨੀ ਸੀ। ਪੁਲਸ ਨੇ ਦੋਸ਼ੀ ਨੌਕਰਾਣੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ।

ਪੁਲਸ ਦੀ ਮੁੱਢਲੀ ਜਾਂਚ ਅਨੁਸਾਰ, ਸੈਕਟਰ 2 ਸਥਿਤ ਕੋਠੀ ਤੋਂ ਸੋਨੇ ਦੇ ਗਹਿਣੇ ਗਾਇਬ ਹੋਣ ਤੋਂ ਬਾਅਦ ਮਾਲਕਣ ਨੂੰ ਆਪਣੀ ਨੌਕਰਾਣੀ 'ਤੇ ਸ਼ੱਕ ਸੀ। ਇਸੇ ਸਿਲਸਿਲੇ 'ਚ ਉਹ ਉਸ ਤੋਂ ਪੁੱਛ-ਗਿੱਛ ਕਰਨ ਗਈ ਸੀ। ਪੁੱਛਗਿੱਛ ਦੌਰਾਨ ਦੋਵਾਂ ਵਿਚਕਾਰ ਝਗੜਾ ਹੋ ਗਿਆ, ਜਿਸ ਤੋਂ ਬਾਅਦ ਨੌਕਰਾਣੀ ਨੇ ਆਪਣੀ ਮਾਲਕਣ ਦਾ ਕਤਲ ਕਰ ਦਿੱਤਾ।

ਪੁਲਸ ਅਨੁਸਾਰ, ਵਾਰਦਾਤ ਤੋਂ ਬਾਅਦ ਦੋਸ਼ੀ ਨੇ ਘਟਨਾ ਨੂੰ ਲੁਕਾਉਣ ਅਤੇ ਕਿਸੇ ਨੂੰ ਭਣਕ ਨਾ ਲੱਗਣ ਦੇਣ ਦੇ ਮਕਸਦ ਨਾਲ ਲਾਸ਼ ਗੁਆਂਢੀ ਦੇ ਮਕਾਨ ਦੀ ਛੱਤ 'ਤੇ ਲਿਜਾ ਕੇ ਲੁਕਾ ਦਿੱਤੀ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕੀਤੀ। 

ਸ਼ੁਰੂਆਤੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਘਰ ਤੋਂ ਸੋਨੇ ਦੇ ਗਹਿਣੇ ਗਾਇਬ ਸਨ ਅਤੇ ਮ੍ਰਿਤਕਾ ਨੂੰ ਨੌਕਰਾਣੀ 'ਤੇ ਚੋਰੀ ਦਾ ਸ਼ੱਕ ਸੀ। ਪੁਲਸ ਦਾ ਮੰਨਣਾ ਹੈ ਕਿ ਚੋਰੀ ਬਾਰੇ ਪੁੱਛ-ਗਿੱਛ ਕੀਤੇ ਜਾਣ 'ਤੇ ਦੋਸ਼ੀ ਨੇ ਕਤਲ ਕੀਤਾ ਅਤੇ ਬਾਅਦ 'ਚ ਸਬੂਤ ਲੁਕਾਉਣ ਦੇ ਮਕਸਦ ਨਾਲ ਲਾਸ਼ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਦੋਸ਼ੀ ਨੌਕਰਾਣੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News