''ਓਲਾ-ਉਬਰ'' ''ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਵਧੇਗੀ ਮੁਸਾਫ਼ਰਾਂ ਦੀ ਪਰੇਸ਼ਾਨੀ
Tuesday, Sep 01, 2020 - 09:24 AM (IST)
ਨਵੀਂ ਦਿੱਲੀ : ਕੈਬ ਸੇਵਾ ਦੇਣ ਵਾਲੀ ਓਲਾ ਅਤੇ ਉਬਰ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਦੀ ਪਰੇਸ਼ਾਨੀ ਅੱਜ ਤੋਂ ਵੱਧ ਜਾਵੇਗੀ ਕਿਉਂਕਿ ਓਲਾ ਅਤੇ ਉਬਰ ਦੇ ਡਰਾਈਵਰ ਦਿੱਲੀ-ਐਨ. ਸੀ. ਆਰ. 'ਚ ਹੜਤਾਲ 'ਤੇ ਰਹਿਣਗੇ। ਉਨ੍ਹਾਂ ਦੀ ਮੰਗ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਕਰਜ਼ੇ ਦੀ ਕਿਸ਼ਤ ਭੁਗਤਾਨ 'ਤੇ ਲਾਈ ਰੋਕ ਨੂੰ ਵਧਾਇਆ ਜਾਵੇ ਅਤੇ ਕਿਰਾਏ 'ਚ ਵਾਧਾ ਕੀਤਾ ਜਾਵੇ।
ਇਹ ਵੀ ਪੜ੍ਹੋ : 'ਕੋਰੋਨਾ' ਹੋਣ 'ਤੇ ਦੁਖ਼ੀ ਨੌਜਵਾਨ ਨੇ ਪਹਿਲੀ ਮੰਜ਼ਿਲ ਤੋਂ ਮਾਰੀ ਸੀ ਛਾਲ, ਹਸਪਤਾਲ 'ਚ ਤੋੜਿਆ ਦਮ
ਦਿੱਲੀ ਸਰਵੋਦਿਆ ਡਰਾਈਵਰਜ਼ ਐਸੋਸੀਏਸ਼ਨ ਆਫ ਦਿੱਲੀ ਦੇ ਪ੍ਰਧਾਨ ਕਮਲਜੀਤ ਸਿੰਘ ਗਿੱਲ ਨੇ ਕਿਹਾ ਹੈ ਕਿ ਕੈਬ ਸੇਵਾ ਦੇ ਕਰੀਬ 2 ਲੱਖ ਚਾਲਕਾਂ ਨੇ ਹੜਤਾਲ ਦਾ ਸੱਦਾ ਦਿੱਤਾ ਹੈ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਗਿੱਲ ਨੇ ਕਿਹਾ ਕਿ ਤਾਲਾਬੰਦੀ ਕਾਰਨ ਗੰਭੀਰ ਆਰਥਿਕ ਸੰਕਟ ਕਾਰਨ ਚਾਲਕ ਮਹੀਨੇ ਦੀ ਕਿਸ਼ਤ ਅਦਾ ਕਰਨ 'ਚ ਅਸਮਰੱਥ ਹਨ। ਕਰਜ਼ੇ ਦੀ ਕਿਸ਼ਤ ਦੀ ਅਦਾਇਗੀ 'ਤੇ ਲਾਈ ਰੋਕ ਅੱਜ ਖਤਮ ਹੋ ਗਈ ਹੈ ਅਤੇ ਬੈਂਕ ਪਹਿਲਾਂ ਤੋਂ ਹੀ ਉਨ੍ਹਾਂ 'ਤੇ ਦਬਾਅ ਪਾ ਰਹੇ ਹਨ। ਚਾਲਕਾਂ ਨੂੰ ਡਰ ਹੈ ਕਿ ਕਿਸ਼ਤ ਨਾ ਭਰੇ ਜਾਣ 'ਤੇ ਬੈਂਕ ਉਨ੍ਹਾਂ ਦੀ ਗੱਡੀ ਲੈ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਨਹੀਂ ਹੋਵੇਗਾ ਮਹਿੰਗਾ ਇਲਾਜ, ਸਰਕਾਰ ਨੇ ਵਾਪਸ ਲਿਆ ਫ਼ੈਸਲਾ
ਮੁਸਾਫ਼ਰਾਂ ਨੂੰ ਹੋ ਸਕਦੀ ਹੈ ਪਰੇਸ਼ਾਨੀ
ਜੇਕਰ ਓਲਾ-ਉਬਰ ਦੇ ਚਾਲਕ ਹੜਤਾਲ 'ਤੇ ਜਾਂਦੇ ਹਨ ਤਾਂ ਮੁਸਾਫ਼ਰਾਂ ਦੀ ਮੁਸ਼ਕਲ ਵੱਧ ਜਾਵੇਗੀ ਕਿਉਂਕਿ ਮਹਾਮਾਰੀ ਕਾਰਨ ਮੈਟਰੋ ਸੇਵਾ ਹੁਣ ਤੱਕ ਬੰਦ ਹੈ ਅਤੇ ਬੱਸਾਂ ਵੀ ਸੀਮਤ ਸਮਰੱਥਾ ਨਾਲ ਚਲਾਈਆਂ ਜਾ ਰਹੀਆਂ ਹਨ। ਇਸ ਮਾਮਲੇ 'ਤੇ ਓਲਾ ਅਤੇ ਉਬਰ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਕਮਲਜੀਤ ਗਿੱਲ ਨੇ ਕਿਹਾ ਕਿ ਮਹਾਮਾਰੀ ਅਤੇ ਤਾਲਾਬੰਦੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੈਬ ਚਾਲਕ ਹੋਏ ਹਨ।
ਇਹ ਵੀ ਪੜ੍ਹੋ : JEE Main 2020 : ਪ੍ਰੀਖਿਆ ਅੱਜ ਤੋਂ ਸ਼ੁਰੂ, 'ਕੋਰੋਨਾ' ਕਾਲ ਦੌਰਾਨ ਕੀਤੇ ਗਏ ਖ਼ਾਸ ਇੰਤਜ਼ਾਮ
ਗਿੱਲ ਨੇ ਕਿਹਾ ਕਿ ਜ਼ਿਆਦਾਤਰ ਚਾਲਕ ਆਪਣੇ ਪਰਿਵਾਰਾਂ ਦੇ ਭੋਜਨ ਦਾ ਪ੍ਰਬੰਧ ਕਰਨ 'ਚ ਵੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ, ਅਜਿਹੇ 'ਚ ਵਿੱਤੀ ਦੇਣਦਾਰੀ ਪੂਰਾ ਕਰਨ ਦਾ ਮਤਲਬ ਨਹੀਂ ਹੈ, ਜਦੋਂ ਤੱਕ ਸਰਕਾਰ ਮਦਦ ਨਹੀਂ ਕਰਦੀ। ਉਨ੍ਹਾਂ ਨੇ ਕਿਹਾ ਕਿ ਸੰਘ ਨੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਸੜਕ ਆਵਾਜਾਈ ਮੰਤਰੀ ਨੂੰ ਮਦਦ ਲਈ ਕਈ ਪੱਤਰ ਲਿਖੇ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਾਲਾਤ 'ਚ ਇਕ ਸਤੰਬਰ ਤੋਂ ਚਾਲਕਾਂ ਦੇ ਕੋਲ ਕੰਮ ਰੋਕਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ।