ਸੜਕ ਤੋਂ ਫਿਸਲ ਕੇ 1000 ਫੁੱਟ ਡੂੰਘੀ ਖੱਡ ''ਚ ਡਿੱਗਿਆ ਤੇਲ ਟੈਂਕਰ, ਅੱਗ ਲੱਗਣ ਨਾਲ ਜਿਊਂਦਾ ਸੜਿਆ ਡਰਾਈਵਰ
Friday, Mar 01, 2024 - 04:53 PM (IST)
ਬਨਿਹਾਲ (ਭਾਸ਼ਾ)- ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ 'ਤੇ ਸ਼ੁੱਕਰਵਾਰ ਨੂੰ ਇਕ ਤੇਲ ਟੈਂਕਰ ਸੜਕ ਤੋਂ ਫਿਸਲ ਕੇ 1000 ਫੁੱਟ ਤੋਂ ਵੱਧ ਡੂੰਘੀ ਖੱਡ 'ਚ ਡਿੱਗ ਗਿਆ। ਇਸ ਹਾਦਸੇ ਨਾਲ ਟੈਂਕਰ 'ਚ ਅੱਗ ਲੱਗ ਗਈ ਅਤੇ ਡਰਾਈਵਰ ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਰਾਮਬਨ ਜ਼ਿਲ੍ਹੇ ਦੇ ਬੈਟਰੀ ਚਸ਼ਮਾ 'ਚ ਉਸ ਸਮੇਂ ਵਾਪਰੀ ਜਦੋਂ 'ਭਾਰਤ ਪੈਟਰੋਲੀਅਮ' ਦਾ ਟੈਂਕਰ ਜੰਮੂ ਤੋਂ ਸ਼੍ਰੀਨਗਰ ਜਾ ਰਿਹਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰ ਰਜਤ ਥਾਪਾ ਨੇ ਮੋੜ ਲੈਂਦੇ ਸਮੇਂ ਟੈਂਕਰ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਖੱਡ 'ਚ ਡਿੱਗਣ 'ਤੇ ਵਾਹਨ 'ਚ ਅੱਗ ਲੱਗ ਗਈ ਅਤੇ ਬਚਾਅ ਦਲ ਜਿਸ 'ਚ ਪੁਲਸ ਅਤੇ ਸਥਾਨਕ ਵਲੰਟੀਅਰ ਸ਼ਾਮਲ ਸਨ, ਮ੍ਰਿਤਕ ਦੀ ਬੁਰੀ ਤਰ੍ਹਾਂ ਝੁਲਸੀ ਨੂੰ ਲਾਸ਼ ਨੂੰ ਕੱਢਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਡਰਾਈਵਰ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8