ਪੰਜਾਬ ਦੇ ਵੱਡੇ ਹਸਪਤਾਲ 'ਚ ਅੱਗ ਲੱਗਣ ਨਾਲ 2 ਮਰੀਜ਼ਾਂ ਦੀ ਮੌਤ, ਪਿਆ ਚੀਕ-ਚਿਹਾੜਾ

Thursday, Apr 17, 2025 - 11:20 AM (IST)

ਪੰਜਾਬ ਦੇ ਵੱਡੇ ਹਸਪਤਾਲ 'ਚ ਅੱਗ ਲੱਗਣ ਨਾਲ 2 ਮਰੀਜ਼ਾਂ ਦੀ ਮੌਤ, ਪਿਆ ਚੀਕ-ਚਿਹਾੜਾ

ਅੰਮ੍ਰਿਤਸਰ (ਦਲਜੀਤ)- ਬੀਤੀ ਦੇਰ ਰਾਤ ਸ਼ਾਰਟ ਸਰਕਟ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਦੇ ਆਈ. ਸੀ. ਯੂ. ਵਿਚ ਅੱਗ ਲੱਗਣ ਨਾਲ 2 ਮਰੀਜ਼ਾਂ ਦੀ ਮੌਤ ਹੋਣ ’ਤੇ ਹਸਪਤਾਲ ਵਿਚ ਹੜਕੰਪ ਮਚ ਗਿਆ। ਆਈ. ਸੀ. ਯੂ. ਦੇ ਬਾਹਰ ਜਦੋਂ ਜਗ ਬਾਣੀ ਦੀ ਟੀਮ ਨੇ ਨਿਰੀਖਣ ਕੀਤਾ ਤਾਂ ਦੇਖਿਆ ਕਿ ਕਿਤੇ ਵੀ ਅੱਗ ਬੁਝਾਉਣ ਲਈ ਸਿਲੰਡਰ ਜਾਂ ਰੇਤ ਦੀਆਂ ਬਾਲਟੀਆਂ ਨਹੀਂ ਲਗਾਈਆਂ ਗਈਆਂ ਸਨ। ਇੱਥੋਂ ਤੱਕ ਕਿ ਅੱਗ ਬੁਝਾਉਣ ਲਈ ਪਾਣੀ ਦੇ ਲਈ ਲਗਾਏ ਗਏ ਯੰਤਰ ਦੀਆਂ ਪਾਈਪਾਂ ਵੀ ਫਟੀਆਂ ਹੋਈਆਂ ਸਨ। ਇੱਥੋਂ ਤੱਕ ਆਈ. ਸੀ. ਯੂ. ਦੇ ਬਾਹਰ ਲਿਫਟਾਂ ਵੀ ਬੰਦ ਪਈਆਂ ਸਨ। ਹਸਪਤਾਲ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਤਾਂ ਸਥਿਤੀ ਨੂੰ ਸਾਂਭ ਲਿਆ ਗਿਆ ਪਰ ਜੇਕਰ ਰੱਬ ਨਾ ਕਰੇ ਅੱਗ ਹੋਰ ਭਿਆਨਕ ਹੁੰਦੀ ਤਾਂ ਹੋਰ ਮਾੜੇ ਹਾਲਾਤ ਸਾਹਮਣੇ ਹੋ ਸਕਦੇ ਸਨ। ਉਕਤ ਘਟਨਾ ਨੇ ਹਸਪਤਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ- ਪਿੰਡ ਮੂਸੇ 'ਚ ਵੱਡੀ ਵਾਰਦਾਤ, ਥਾਣੇਦਾਰ ਦੇ ਘਰ ਅੱਗੇ ਚਲਾਈਆਂ ਗੋਲੀਆਂ

ਸਥਿਤੀ ਹੁਣ ਕੰਟਰੋਲ ’ਚ, ਪਬਲਿਕ ਹੈਲਥ ਨੂੰ ਸੌਂਪੀ ਜਾਂਚ ਦੀ ਜ਼ਿੰਮੇਵਾਰੀ

ਆਈ. ਸੀ. ਯੂ. ਦੇ ਇੰਚਾਰਜ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਜੇ. ਪੀ. ਅੱਤਰੀ ਨੇ ਕਿਹਾ ਕਿ ਏ. ਸੀ. ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਸੀ ਅਤੇ ਆਈ. ਸੀ. ਯੂ. ਵਿਚ ਧੂੰਆਂ ਫੈਲਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਹਾਲਤ ਪਹਿਲਾਂ ਹੀ ਗੰਭੀਰ ਸੀ। ਇਕ ਮਰੀਜ਼ ਜ਼ਹਿਰ ਖਾ ਕੇ ਭਰਤੀ ਹੋਇਆ ਸੀ, ਜਦਕਿ ਦੂਸਰਾ ਮਰੀਜ਼ ਕੈਂਸਰ ਦੀ ਬੀਮਾਰੀ ਨਾਲ ਕਾਫੀ ਗੰਭੀਰ ਬੀਮਾਰ ਸੀ। ਉਨ੍ਹਾਂ ਕਿਹਾ ਕਿ ਧੂਏਂ ਜਾਂ ਅੱਗ ਨਾਲ ਮਰੀਜ਼ ਦੀ ਮੌਤ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਪਬਲਿਕ ਹੈਲਥ ਨੂੰ ਜਾਂਚ ਦਾ ਜ਼ਿੰਮਾ ਸੌਂਪ ਦਿੱਤਾ ਹੈ। ਡਾ. ਅੱਤਰੀ ਅਨੁਸਾਰ ਸਥਿਤੀ ਹੁਣ ਕੰਟਰੋਲ ਵਿਚ ਹੈ ਅਤੇ ਜਾਂਚ ਜਾਰੀ ਹੈ। ਡਾ. ਅੱਤਰੀ ਨੇ ਦੱਸਿਆ ਕਿ ਆਈ. ਸੀ. ਯੂ. ਵਾਲੇ ਬਲਾਕ ਵਿਚ ਅੱਗ ਬੁਝਾਊ ਯੰਤਰ ਨਹੀਂ ਲੱਗੇ ਹਨ ਪਰ ਨੇੜੇ ਦੇ ਬਲਾਕ ਵਿਚ ਯੰਤਰ ਲੱਗੇ ਹੋਏ ਹਨ ਅਤੇ ਆਈ. ਸੀ. ਯੂ. ਵਿੱਚ ਵੀ ਯੰਤਰ ਲੱਗੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਪਹਿਲਾਂ ਵਪਾਰੀ 'ਤੇ ਚੱਲੀਆਂ ਤਾਬੜਤੋੜ ਗੋਲੀਆਂ ਤੇ ਫਿਰ...

ਜਿਨ੍ਹਾਂ ਮਰੀਜ਼ਾਂ ਦੀ ਹੋਈ ਮੌਤ, ਉਹ ਪਹਿਲਾਂ ਸੀ ਗੰਭੀਰ ਬੀਮਾਰ ਨਾਲ ਸਨ ਪੀੜਤ

ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਅੱਗ ਲੱਗਣ ਕਾਰਨ ਮਰੀਜ਼ਾਂ ਦੀ ਮੌਤ ਨਹੀਂ ਹੋਈ ਹੈ। ਉਹ ਮਰੀਜ਼ ਪਹਿਲਾਂ ਤੋਂ ਹੀ ਗੰਭੀਰ ਬੀਮਾਰ ਸਨ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਮਰੀਜ਼ਾਂ ਦੀ ਮੌਤ ਹੋਈ ਹੈ। ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਤੁਰੰਤ ਕਰ ਲਿਆ ਗਿਆ ਸੀ। ਉੱਚ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਸਨ। ਡਾ. ਕਰਮਜੀਤ ਨੇ ਕਿਹਾ ਕਿ ਉਹ ਚੰਡੀਗੜ੍ਹ ਹਨ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 18 ਤਰੀਖ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ ਤੇ ਕਾਲਜ

ਸਰਕਾਰ ਉੱਚ ਪੱਧਰ ’ਤੇ ਕਰਵਾਏ ਮਾਮਲੇ ਦੀ ਜਾਂਚ

ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਚੇਅਰਮੈਨ ਮਹੰਤ ਰਮੇਸ਼ਾ ਨੰਦ ਸਰਸਵਤੀ ਨੇ ਕਿਹਾ ਕਿ ਮਾਮਲਾ ਕਾਫੀ ਗੰਭੀਰ ਹੈ। ਸਰਕਾਰ ਨੂੰ ਉੱਚ ਪੱਧਰੀ ਜਾਂਚ ਕਰਵਾਉਣੀ ਚਾਹੀਦੀ ਹੈ। ਆਖਿਰ ਕਿਉਂ ਕਿੰਨਾ ਕਾਰਨਾਂ ਵਿਚ ਇੰਨੇ ਨਾਜ਼ੁਕ ਕੇਂਦਰ ਵਿਚ ਅੱਗ ਲੱਗੀ ਹੈ ਅਤੇ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਕਿਸ ਤਰ੍ਹਾਂ ਗਈਆਂ ਹਨ ਇਹ ਇੱਕ ਜਾਂਚ ਦਾ ਵਿਸ਼ਾ ਹੈ। ਮਹੰਤ ਸਰਸਵਤੀ ਨੇ ਕਿਹਾ ਕਿ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਰੰਗਤ ਕੋਈ ਹੋਰ ਦਿੱਤੀ ਜਾ ਰਹੀ ਹੈ। ਸਰਕਾਰ ਜੇਕਰ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਕਰੇ ਤਾਂ ਕਈ ਗੰਭੀਰ ਤੱਥ ਸਾਹਮਣੇ ਆ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News