ਸੀਵਰ ਲਾਈਨ ਦੀ ਸਫ਼ਾਈ ਕਰਦੇ ਸਮੇਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
Thursday, Apr 10, 2025 - 02:48 PM (IST)

ਖਰੜ (ਰਣਬੀਰ) : ਸਥਾਨਕ ਸ਼ਿਵਾਲਿਕ ਐਵੇਨਿਊ ਸੁਸਾਇਟੀ ਦੇ ਅੰਦਰ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਉਸ ਦੀ ਪਛਾਣ ਪਿੰਡ ਜੰਡਪੁਰ ਨਿਵਾਸੀ ਆਯੁਸ਼ (18) ਵਜੋਂ ਹੋਈ ਹੈ। ਇਸ ਦੀ ਇਤਲਾਹ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਉਕਤ ਸੁਸਾਇਟੀ ਨਿਵਾਸੀ ਵਿਨੋਦ ਮਿੱਢਾ ਨੇ ਦੱਸਿਆ ਕਿ ਉਕਤ ਰਿਹਾਇਸ਼ੀ ਏਰੀਆ ਵਿਚਲੇ ਫਲੈਟ ਦੀ ਸੀਵਰੇਜ ਲਾਈਨ ਚੋਕ ਹੋ ਗਈ ਸੀ। ਜਿਸ ਕਾਰਨ ਫਲੈਟ ਮਾਲਕ ਨੇ ਆਯੁਸ਼ ਨੂੰ ਸਫ਼ਾਈ ਕਰਨ ਲਈ ਬੁਲਾਇਆ ਗਿਆ।
ਆਯੁਸ਼ ਵੱਲੋਂ ਸੀਵਰੇਜ ਲਾਈਨ ਖੋਲ੍ਹਣ ਦੌਰਾਨ ਸਵੇਰੇ ਇਕ ਵੱਡਾ ਸਰੀਆ ਜ਼ਮੀਨ ਤੋਂ ਚੁੱਕਿਆ ਤਾਂ ਉਹ ਸਰੀਆ ਉੱਪਰ ਲੰਘ ਰਹੀ ਬਿਜਲੀ ਦੀ ਲਾਈਨ ਦੇ ਸੰਪਰਕ ’ਚ ਆ ਗਿਆ, ਜਿਸ ਕਰਕੇ ਕਰੰਟ ਲੱਗਣ ਨਾਲ ਉਹ ਮੌਕੇ ’ਤੇ ਹੀ ਬੇਹੋਸ਼ ਹੋ ਗਿਆ। ਜ਼ਖਮੀ ਹਾਲਤ ’ਚ ਲੋਕਾਂ ਵੱਲੋਂ ਉਸ ਨੂੰ ਸੰਨੀ ਇਨਕਲੇਵ ਸਥਿਤ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਸਰਕਾਰੀ ਹਸਪਤਾਲ ਫੇਜ਼ 6 ਮੋਹਾਲੀ ਰੈਫ਼ਰ ਕਰ ਦਿੱਤਾ ਗਿਆ ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਮੌਕੇ ’ਤੇ ਪਹੁੰਚ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।