ਗਾਂਧੀ ਦੇ ਨੋਟ ਦੇਖਦੇ ਹੀ ਫਟਾਫਟ ਠੱਪੇ ਮਾਰਦੇ ਹਨ ਅਧਿਕਾਰੀ : ਗਡਕਰੀ

Sunday, Sep 27, 2026 - 02:43 AM (IST)

ਗਾਂਧੀ ਦੇ ਨੋਟ ਦੇਖਦੇ ਹੀ ਫਟਾਫਟ ਠੱਪੇ ਮਾਰਦੇ ਹਨ ਅਧਿਕਾਰੀ : ਗਡਕਰੀ

ਭੋਪਾਲ (ਏਜੰਸੀ) : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਮੁੱਖ ਮੰਤਰੀ ਟਰਾਂਸਪੋਰਟ ਸੇਵਾ ਯੋਜਨਾ ਦੀ ਸ਼ੁਰੂਆਤ ਦੇ ਮੌਕੇ ਨਿਤਿਨ ਗਡਕਰੀ ਨੇ ਕਈ ਅਹਿਮ ਗੱਲਾਂ ਕਹੀਆਂ। ਇਸ ਦੌਰਾਨ ਈ-20 ਪੈਟਰੋਲ ਅਤੇ ਇਥਾਨੌਲ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਥਾਨੌਲ ਬਣਾਇਆ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਆਰ. ਟੀ. ਓ. ਅਧਿਕਾਰੀ ਗਲਤ ਕੰਮ ਕਰਦਾ ਫੜਿਆ ਗਿਆ, ਤਾਂ ਉਸਦੀ ਨੌਕਰੀ ਜਾਵੇਗੀ।

ਇਹ ਵੀ ਪੜ੍ਹੋ : ਟ੍ਰੇਨ ਹਾਦਸੇ 'ਚ ਮਾਰੇ ਗਏ ਯਾਤਰੀ ਕੋਲ ਟਿਕਟ ਨਾ ਹੋਣ 'ਤੇ ਵੀ ਮਿਲੇਗਾ ਮੁਆਵਜ਼ਾ: ਸੁਪਰੀਮ ਕੋਰਟ

ਨਿਤਿਨ ਗਡਕਰੀ ਨੇ ਕਿਹਾ ਕਿ ਆਰ. ਟੀ. ਓ. ਦੇ ਅਧਿਕਾਰੀ ਧਿਆਨ ਰੱਖੋ। ਬਹੁਤ ਸਾਰੇ ਅਧਿਕਾਰੀ ਗਾਂਧੀਵਾਦੀ ਹਨ। ਗਾਂਧੀ ਜੀ ਦਾ ਨੋਟ ਦਿਖਾਈ ਦਿੰਦਾ ਹੈ, ਤਾਂ ਫਟਾਫਟ ਠੱਪਾ ਲਗਾ ਦਿੰਦੇ ਹਨ। ਜ਼ਰਾ ਯਾਦ ਰੱਖਣਾ। ਗਲਤ ਬੱਸ ਨੂੰ ਇਜਾਜ਼ਤ ਦਿੱਤੀ, ਤਾਂ ਤੁਹਾਡੀ ਨੌਕਰੀ ਜਾਵੇਗੀ। ਮੈਂ ਟਰਾਂਸਪੋਰਟ ਦਾ ਮੰਤਰੀ ਹਾਂ। 17 ਸੇਵਾਵਾਂ ਡਿਜੀਟਲ ਕਰ ਦਿੱਤੀਆਂ ਹਨ। ਆਰ. ਟੀ. ਓ. ਦਫ਼ਤਰ ਵਿਚ ਕੋਈ ਆਉਣਾ ਹੀ ਨਹੀਂ ਚਾਹੀਦਾ। ਭਾਰਤ ਸਰਕਾਰ ਦਾ ਮਕਸਦ ਜਨਤਾ ਦਾ ਜੀਵਨ ਸੁਖਾਲਾ ਬਣਾਉਣਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News