ਅੱਜ ਸੁਪਰੀਮ ਕੋਰਟ ਤੱਕ ਮਾਰਚ ਕਰੇਗਾ ਪੂਰਾ ਭਾਰਤ : ਰਾਹੁਲ ਗਾਂਧੀ
Monday, Oct 12, 2026 - 07:41 AM (IST)
ਨਵੀਂ ਦਿੱਲੀ (ਏਜੰਸੀ) - ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ‘ਐਕਸ’ ’ਤੇ ਪੋਸਟ ਕੀਤਾ, ‘‘ਸੋਮਵਾਰ ਵਾਲੇ ਦਿਨ ਦਿੱਲੀ ’ਚ ਦੇਸ਼ ਦੇ ਨੌਜਵਾਨ ਸ਼ਾਂਤੀਪੂਰਨ ਵਿਰੋਧ ਲਈ ਸੜਕਾਂ ’ਤੇ ਉਤਰਿਆ। ਉਨ੍ਹਾਂ ਦੇ ਦਿਲਾਂ ’ਚ ਨਫ਼ਰਤ ਜਾਂ ਗੁੱਸਾ ਨਹੀਂ, ਮੁਹੱਬਤ ਸੀ ਪਰ ਉਨ੍ਹਾਂ ਨੂੰ ਪੁਲਸ ਅਤੇ ਭਾਜਪਾ ਦੇ ਗੁੰਡਿਆਂ, ਦੋਹਾਂ ਨੇ ਕੁੱਟਿਆ। ਅਜਿਹਾ ਭਾਰਤ ਅਸੀਂ ਨਹੀਂ ਚਾਹੁੰਦੇ। ਸੋਮਵਾਰ 12 ਅਕਤੂਬਰ ਨੂੰ ਅਸੀਂ ਭਾਰਤੀ ਹੋਣ ਦੇ ਨਾਤੇ ਸੁਪਰੀਮ ਕੋਰਟ ਤੱਕ ਮਾਰਚ ਕਰਾਂਗੇ। ਪਾਰਟੀ, ਔਰਤ-ਮਰਦ, ਜਾਤ, ਭਾਈਚਾਰੇ ਅਤੇ ਸੂਬਿਆਂ ਦੀ ਹਰ ਕੰਧ ਤੋਂ ਉੱਪਰ ਉੱਠ ਕੇ, ਅਸੀਂ ਸਾਰੇ ਇਕੱਠੇ ਚੱਲਾਂਗੇ।''
ਇਹ ਵੀ ਪੜ੍ਹੋ : ਆਸ਼ਕੀ 'ਤੇ ਭਾਰੀ ਪਈ 'ਸਰਪੰਚੀ' ! ਮੁੰਡੇ ਨੇ ਵੋਟਾਂ ਲੜਨ ਲਈ ਆਪਣੀ ਪ੍ਰੇਮਿਕਾ ਦੇ ਘਰ ਹੀ ਮਾਰ'ਤਾ ਡਾਕਾ
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ''ਦੇਸ਼ ਦਾ ਨੌਜਵਾਨ, ਸਮੁੱਚੀਆਂ ਵਿਰੋਧੀ ਧਿਰਾਂ, ਸਿਵਲ ਸੁਸਾਇਟੀ ਅਤੇ ਲੋਕਤੰਤਰ ’ਚ ਵਿਸ਼ਵਾਸ ਰੱਖਣ ਵਾਲੇ, ਭਾਰਤ ਦੇ ਸੰਵਿਧਾਨ ਨਾਲ ਖੜ੍ਹੇ ਸਾਰੇ ਲੋਕ ਸਾਡੇ ਨਾਲ ਚੱਲਣਗੇ। ਅਸੀਂ ਦੇਸ਼ ਵੱਲੋਂ ਚੀਫ ਜਸਟਿਸ ਨੂੰ ਇਕ ਮੰਗ-ਪੱਤਰ ਸੌਂਪਾਂਗੇ। ਸਾਡੀ ਮੰਗ ਹੈ- ਵੋਟ ਚੋਰੀ ਬੰਦ ਹੋਵੇ, ਐੱਸ. ਆਈ. ਆਰ. ’ਤੇ ਰੋਕ ਲੱਗੇ ਅਤੇ ਗਿਆਨੇਸ਼ ਕੁਮਾਰ ਅਸਤੀਫਾ ਦੇਣ। ਨਰਿੰਦਰ ਮੋਦੀ, ਅਮਿਤ ਸ਼ਾਹ, ਅਜੀਤ ਡੋਭਾਲ ਅਤੇ ਮੋਹਨ ਭਾਗਵਤ ਭਾਰਤ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ। ਇਹ ਕਾਇਰ ਸਾਨੂੰ ਡਰਾ ਨਹੀਂ ਸਕਦੇ। ਇਨ੍ਹਾਂ ਨੂੰ ਪਿੱਛੇ ਹਟਣਾ ਹੀ ਪਵੇਗਾ। ਅਸੀਂ ਸਭ ਮਿਲ ਕੇ ਚੱਲਾਂਗੇ-ਮੁਹੱਬਤ, ਭਾਈਚਾਰੇ ਅਤੇ ਦੇਸ਼-ਭਗਤੀ ਨਾਲ। ਡਰੋ ਨਾ। ਕੱਲ ਪੂਰਾ ਭਾਰਤ ਸੁਪਰੀਮ ਕੋਰਟ ਤੱਕ ਮਾਰਚ ਕਰੇਗਾ।’’
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: ਕੇਂਦਰ ਵਲੋਂ ਮਹਿੰਗਾਈ ਭੱਤੇ ’ਚ ਵਾਧੇ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
