ਫਟੇ ਨੋਟ ਨੂੰ ਲੈ ਕੇ ਹੋਇਆ ਵਿਵਾਦ, ਡਿਲੀਵਰੀ ਏਜੰਟ ਨੇ ਦੇ ਦਿੱਤੀ ਜਾਨ

Thursday, Oct 22, 2026 - 03:59 PM (IST)

ਫਟੇ ਨੋਟ ਨੂੰ ਲੈ ਕੇ ਹੋਇਆ ਵਿਵਾਦ, ਡਿਲੀਵਰੀ ਏਜੰਟ ਨੇ ਦੇ ਦਿੱਤੀ ਜਾਨ

ਨਵੀਂ ਦਿੱਲੀ (ਏਜੰਸੀ)- ਪੂਰਬੀ ਦਿੱਲੀ 'ਚ ਫਟੇ ਨੋਟ ਨੂੰ ਲੈ ਕੇ 2 ਲੋਕਾਂ ਵਲੋਂ ਕੁੱਟਮਾਰ ਕੀਤੇ ਜਾਣ ਦੇ ਇਕ ਦਿਨ ਬਾਅਦ 24 ਸਾਲਾ ਡਿਲੀਵਰੀ ਏਜੰਟ ਨੇ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲੇ 'ਚ ਖੁਦਕੁਸ਼ੀ ਲਈ ਉਕਸਾਉਣ ਨਾਲ ਸੰਬੰਧਤ ਦੋਸ਼ ਵੀ ਜੋੜ ਦਿੱਤੇ ਹਨ। ਪੁਲਸ ਅਨੁਸਾਰ, ਸਮੀਰ ਹੁਸੈਨ 'ਤੇ 4 ਅਕਤੂਬਰ ਦੀ ਰਾਤ ਪੂਰਬੀ ਵਿਨੋਦ ਨਗਰ ਦੇ 2 ਵਾਸੀਆਂ ਨੇ ਹਮਲਾ ਕੀਤਾ ਸੀ। 

ਹੁਸੈਨ ਨੇ ਫਟਿਆ ਹੋਇਆ ਨੋਟ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਦੋਵਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਪੁਲਸ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੀ ਪਛਾਣ ਰਾਕੇਸ਼ ਉਰਫ਼ ਬੰਟੀ (30) ਅਤੇ ਰਾਮਪਾਲ ਸਿੰਘ (65) ਵਜੋਂ ਹੋਈ ਹੈ। ਪੁਲਸ ਅਨੁਸਾਰ, 4 ਅਕਤੂਬਰ ਦੀ ਰਾਤ 11.03 ਵਜੇ ਇਸ ਘਟਨਾ ਦੇ ਸੰਬੰਧ 'ਚ ਪੁਲਸ ਕੰਟਰੋਲ ਰੂਮ (ਪੀਸੀਆਰ) ਨੂੰ ਫੋਨ ਆਇਆ ਸੀ। ਹੁਸੈਨ ਨੇ ਸੂਚਨਾ ਦਿੱਤੀ ਸੀ ਕਿ ਦੋਸ਼ੀਆਂ ਨੇ ਫਟੇ ਨੋਟ ਨੂੰ ਲੈ ਕੇ ਉਸ 'ਤੇ ਹਮਲਾ ਕੀਤਾ ਹੈ।

ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਦੇਰ ਰਾਤ ਹੁਸੈਨ ਦੀ ਮੈਡੀਕਲ-ਕਾਨੂੰਨੀ ਰਿਪੋਰਟ (ਐੱਮਐੱਲਸੀ) ਤਿਆਰ ਕੀਤੀ ਗਈ ਅਤੇ ਉਸੇ ਦਿਨ ਕਲਿਆਣਪੁਰੀ ਥਾਣੇ 'ਚ ਐੱਫਆਈਆਰ ਦਰਜ ਕੀਤੀ ਗਈ। ਬਾਅਦ 'ਚ ਹੁਸੈਨ ਨੇ ਇਕ ਵੀਡੀਓ ਰਿਕਾਰਡ ਕੀਤਾ, ਜਿਸ 'ਚ ਉਸ ਨੇ ਘਟਨਾ ਬਾਰੇ ਆਪਣੇ ਪੱਖ ਦੱਸਿਆ ਸੀ। ਪੁਲਸ ਨੂੰ ਬਾਅਦ 'ਚ ਸੂਚਨਾ ਮਿਲੀ ਕਿ ਹੁਸੈਨ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਹੈ ਅਤੇ ਉਸ ਨੂੰ 5 ਅਕਤੂਬਰ ਨੂੰ ਲਾਲ ਬਹਾਦਰ ਸ਼ਾਸਤਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ 20 ਅਕਤੂਬਰ ਨੂੰ ਹੁਸੈਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਐੱਫਆਈਆਰ 'ਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 108 ਜੋੜ ਦਿੱਤੀ ਗਈ। ਇਹ ਧਾਰਾ ਖੁਦਕੁਸ਼ੀ ਲਈ ਉਕਸਾਉਣ ਨਾਲ ਸੰਬੰਧਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News