ਤਿਉਹਾਰੀ ਸੀਜ਼ਨ ਦਰਮਿਆਨ ਸਰਕਾਰ ਦੇ ਇਸ ਫ਼ੈਸਲੇ ਕਾਰਨ ਵਧ ਸਕਦੇ ਹਨ Gold-Silver ਦੇ ਭਾਅ

Friday, Oct 09, 2026 - 06:52 PM (IST)

ਤਿਉਹਾਰੀ ਸੀਜ਼ਨ ਦਰਮਿਆਨ ਸਰਕਾਰ ਦੇ ਇਸ ਫ਼ੈਸਲੇ ਕਾਰਨ ਵਧ ਸਕਦੇ ਹਨ Gold-Silver ਦੇ ਭਾਅ

ਬਿਜ਼ਨੈੱਸ ਡੈਸਕ : ਤਿਉਹਾਰਾਂ ਦੇ ਸੀਜ਼ਨ ਦੌਰਾਨ ਬੈਂਕਾਂ ਅਤੇ ਮਨੋਨੀਤ ਏਜੰਸੀਆਂ ਨੂੰ 1 ਅਪ੍ਰੈਲ, 2026 ਤੋਂ ਸੋਨਾ, ਚਾਂਦੀ ਅਤੇ ਪਲੈਟੀਨਮ ਦੇ ਆਯਾਤ 'ਤੇ 3% ਏਕੀਕ੍ਰਿਤ ਜੀਐਸਟੀ (ਆਈਜੀਐਸਟੀ) ਦਾ ਭੁਗਤਾਨ ਕਰਨ ਹੋਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਨੇ ਸੋਨੇ ਅਤੇ ਕੀਮਤੀ ਧਾਤਾਂ ਦੇ ਆਯਾਤ 'ਤੇ ਆਈਜੀਐਸਟੀ ਤੋਂ ਛੋਟ ਪ੍ਰਾਪਤ ਕਰਨ ਵਾਲੇ ਨਾਮਜ਼ਦ ਬੈਂਕਾਂ ਅਤੇ ਏਜੰਸੀਆਂ ਦੀ ਸੂਚੀ 31 ਮਾਰਚ, 2026 ਤੋਂ ਬਾਅਦ ਜਾਰੀ ਨਹੀਂ ਕੀਤੀ ਹੈ। 

ਇਹ ਵੀ ਪੜ੍ਹੋ :  ਇਨ੍ਹਾਂ ਕੈਟੇਗਰੀ 'ਤੇ ਲਾਗੂ ਨਹੀਂ ਹੋਵੇਗਾ 0.4% MDR, 2,000 ਤੋਂ ਵੱਧ ਦੀ ਟ੍ਰਾਂਜੈਕਸ਼ਨ 'ਤੇ ਲੱਗੇਗਾ ਇੰਨਾ ਚਾਰਜ
ਇਹ ਵੀ ਪੜ੍ਹੋ :  ਸਰਕਾਰ ਦਾ ਵੱਡਾ ਫ਼ੈਸਲਾ , 70% ਸਸਤੀ ਹੋਵੇਗੀ ਕੈਂਸਰ ਦੀ ਦਵਾਈ

ਮਾਲ ਸਕੱਤਰ ਅਰਵਿੰਦ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਦੱਸਿਆ ਕਿਹਾ ਕਿ ਸਰਕਾਰ ਨੇ ਜੀਐਸਟੀ ਕੌਂਸਲ ਦੀ ਮੀਟਿੰਗ 'ਚ ਸੋਨੇ ਅਤੇ ਕੀਮਤੀ ਧਾਤਾਂ ਦੇ ਆਯਾਤ 'ਤੇ IGST ਤੋਂ ਛੋਟ ਪ੍ਰਾਪਤ ਨਾਮਜ਼ਦ ਬੈਂਕਾਂ ਅਤੇ ਏਜੰਸੀਆਂ ਦੀ ਸੂਚੀ 31 ਮਾਰਚ, 2026 ਤੋਂ ਬਾਅਦ ਨਹੀਂ ਵਧਾਈ ਹੈ। ਇਹ ਕਦਮ ਸੋਨੇ ਅਤੇ ਹੋਰ ਕੀਮਤੀ ਧਾਤਾਂ ਦੇ ਆਯਾਤ 'ਤੇ ਸਰਾਫਾ ਅਤੇ ਹੋਰ ਸਾਧਨਾਂ ਰਾਹੀਂ ਟੈਕਸਾਂ ਵਿੱਚ ਇਕਸਾਰਤਾ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ।

ਇਹ ਵੀ ਪੜ੍ਹੋ : GST Council ਦੇ ਵੱਡੇ ਫ਼ੈਸਲੇ : ਜੁਰਮਾਨੇ ਦੀ ਰਕਮ ਘਟਾਈ, ਨੋਟਿਸ ਤੇ ਗ਼੍ਰਿਫਤਾਰੀ ਸਮੇਤ ਬਦਲੇ ਇਹ ਨਿਯਮ
ਇਹ ਵੀ ਪੜ੍ਹੋ : Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼

ਜਾਣੋ ਕਦੋਂ ਸ਼ੁਰੂ ਕੀਤੀ ਗਈ ਸੀ ਇਹ ਪ੍ਰਣਾਲੀ

ਸੋਨੇ, ਚਾਂਦੀ ਅਤੇ ਪਲੈਟੀਨਮ ਦੇ ਆਯਾਤ 'ਤੇ 3% ਆਈਜੀਐਸਟੀ ਲਗਾਇਆ ਜਾਂਦਾ ਹੈ। ਹਾਲਾਂਕਿ, 1 ਅਪ੍ਰੈਲ, 2026 ਤੋਂ ਪਹਿਲਾਂ, ਬੈਂਕਾਂ ਅਤੇ ਸਰਕਾਰ ਦੁਆਰਾ ਸਮੇਂ-ਸਮੇਂ 'ਤੇ ਸੂਚਿਤ ਕੀਤੀਆਂ ਗਈਆਂ ਮਨੋਨੀਤ ਏਜੰਸੀਆਂ ਦੁਆਰਾ ਇਹਨਾਂ ਕੀਮਤੀ ਧਾਤਾਂ ਦੀ ਦਰਾਮਦ ਨੂੰ IGST ਤੋਂ ਛੋਟ ਦਿੱਤੀ ਗਈ ਸੀ। ਸਰਕਾਰ ਨੇ ਇਸ ਸਾਲ 1 ਅਪ੍ਰੈਲ ਨੂੰ ਮਨੋਨੀਤ ਬੈਂਕਾਂ ਅਤੇ ਏਜੰਸੀਆਂ ਦੀ ਸੂਚੀ ਨੂੰ ਸੂਚਿਤ ਨਹੀਂ ਕੀਤਾ ਸੀ। ਇਸ ਦਾ ਕਾਰਨ ਹੈ ਕਿ ਦਰਾਮਦ ਕਾਰਨ ਵੱਡੇ ਪੱਧਰ 'ਤੇ ਵਿਦੇਸ਼ੀ ਮੁਦਰਾ ਦਾ ਬਾਹਰ ਜਾਣਾ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ
: Tiktok 'ਤੇ NY 'ਚ ਲੱਗੇ ਗੰਭੀਰ ਦੋਸ਼, ਬੱਚਿਆਂ ਦੀ ਸੁਰੱਖਿਆ ਨਾਲ ਕੀਤਾ ਖਿਲਵਾੜ

ਇਹ ਛੋਟ 2017 ਵਿੱਚ ਸੋਨੇ ਲਈ ਪੇਸ਼ ਕੀਤੀ ਗਈ ਸੀ ਅਤੇ ਬਾਅਦ ਵਿੱਚ ਚਾਂਦੀ ਅਤੇ ਪਲੈਟੀਨਮ ਤੱਕ ਵਧਾ ਦਿੱਤੀ ਗਈ ਸੀ। ਇਸ ਨਾਲ ਆਯਾਤਕਾਂ ਨੂੰ IGST ਦਾ ਭੁਗਤਾਨ ਕਰਨ ਤੋਂ ਰਾਹਤ ਮਿਲੀ। ਇਹ ਛੋਟ ਪ੍ਰਵਾਨਿਤ ਵਪਾਰੀਆਂ ਦੁਆਰਾ ਸਰਾਫਾ ਦੇ ਪ੍ਰਵਾਹ ਨੂੰ ਸੁਵਿਧਾਜਨਕ ਬਣਾਉਣ ਲਈ ਤਿਆਰ ਕੀਤੀ ਗਈ ਸੀ। ਹੁਣ, ਇਸ ਛੋਟ ਦੇ ਅੰਤ ਨਾਲ ਇਹਨਾਂ ਆਯਾਤਕਾਂ ਲਈ ਸੋਨੇ ਦੀ ਦਰਾਮਦ ਹੋਰ ਮਹਿੰਗੀ ਹੋ ਜਾਵੇਗੀ।

ਵਿਦੇਸ਼ੀ ਕਰੰਸੀ ਦੀ ਨਿਕਾਸੀ ਜਾਰੀ 

ਭਾਰਤ ਚੀਨ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੋਨੇ ਦਾ ਖਪਤਕਾਰ ਹੈ, ਅਤੇ ਸੋਨੇ ਦੀ ਦਰਾਮਦ ਮੁੱਖ ਤੌਰ 'ਤੇ ਗਹਿਣੇ ਉਦਯੋਗ ਦੀ ਮੰਗ ਦੁਆਰਾ ਚਲਾਈ ਜਾਂਦੀ ਹੈ। ਮਈ ਵਿੱਚ, ਸਰਕਾਰ ਨੇ ਸੋਨੇ ਅਤੇ ਚਾਂਦੀ 'ਤੇ ਆਯਾਤ ਡਿਊਟੀ 6 ਪ੍ਰਤੀਸ਼ਤ ਤੋਂ ਵਧਾ ਕੇ 15 ਪ੍ਰਤੀਸ਼ਤ ਕਰ ਦਿੱਤੀ ਸੀ, ਜਦੋਂ ਕਿ ਕੀਮਤੀ ਧਾਤਾਂ ਦੇ ਗੈਰ-ਜ਼ਰੂਰੀ ਆਯਾਤ ਨੂੰ ਰੋਕਣ ਲਈ ਪਲੈਟੀਨਮ 'ਤੇ ਡਿਊਟੀ 6.4 ਪ੍ਰਤੀਸ਼ਤ ਤੋਂ ਵਧਾ ਕੇ 15.4 ਪ੍ਰਤੀਸ਼ਤ ਕਰ ਦਿੱਤੀ ਗਈ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News