ਰਮਜ਼ਾਨ ਦੀ ਸਹਿਰੀ ਤੇ ਭੋਂਕਦੇ ਕੁੱਤਿਆਂ ਨੇ ਅੱਤਵਾਦੀ ਹਮਲੇ ਨੂੰ ਕੀਤਾ ਅਸਫਲ

Tuesday, Jun 06, 2017 - 09:24 PM (IST)

ਸ਼੍ਰੀਨਗਰ— ਰਮਜ਼ਾਨ 'ਚ ਹਰ ਰੋਜ਼ ਲੋਕ ਸਹਿਰੀ ਲਈ ਉੱਠਦੇ ਹਨ ਤੇ ਬੀਤੇ ਸੋਮਵਾਰ ਕਮਾਂਡੈਂਟ ਇਕਬਾਲ ਅਹਿਮਦ ਜਦੋਂ ਸਹਿਰੀ ਲਈ ਉੱਠੇ ਤਾਂ ਵਾਇਰਲੈੱਸ 'ਤੇ ਕੁਝ ਸੰਦੇਸ਼ ਆਉਣ ਲੱਗਾ। ਇਕਬਾਲ ਨੂੰ ਦੱਸਿਆ ਗਿਆ ਕਿ ਉੱਤਰ ਕਸ਼ਮੀਰ ਦੇ ਬਾਂਦੀਪੁਰ ਇਲਾਕੇ 'ਚ ਕੇਂਦਰੀ ਰਿਜ਼ਰਵ ਪੁਲਸ ਬਲ ਦੇ ਕੈਂਪ 'ਤੇ ਹਮਲਾ ਹੋਇਆ ਹੈ। ਇਨਾਂ ਸੁਣਦੇ ਹੀ ਉਹ ਆਪਣੀ ਸਹਿਰੀ ਭੁੱਲ ਆਪਣੀ ਰਾਈਫਲ ਚੁੱਕ ਕੇ ਆਪਣੇ ਕੈਂਪ ਵੱਲ ਰਵਾਨਾ ਹੋ ਗਏ। ਇਸ ਕੈਂਪ 'ਚ ਚਾਰ ਅੱਤਵਾਦੀ, 2 ਸੰਭਾਵੀ ਲਸ਼ਕਰ-ਏ-ਤੋਇਬਾ ਦੇ ਸਨ, ਹਮਲੇ ਨੂੰ ਅੰਜਾਮ ਦੇ ਰਹੇ ਸਨ। 

PunjabKesari
ਇਕ ਅਧਿਕਾਰੀ ਨੇ ਦੱਸਿਆ ਕਿ ਕਮਾਂਡੈਂਟ ਸਮੇਤ ਹੋਰ ਸੁਰੱਖਿਆ ਕਰਮਚਾਰੀਆਂ ਦੇ ਤੁਰੰਤ ਹਰਕਤ 'ਚ ਆਉਣ ਕਾਰਨ ਅੱਤਵਾਦੀਆਂ ਦਾ ਹਮਲਾ ਨਾਕਾਮ ਹੋ ਗਿਆ, ਨਹੀਂ ਤਾਂ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ। ਆਪਣੇ ਪਹਿਲੇ ਕਮਾਂਡੈਂਟ ਚੇਤਨ ਚੀਤਾ ਦੇ ਜ਼ਖਮੀ ਹੋਣ ਦੇ ਬਾਅਦ ਸੀ.ਆਰ.ਪੀ.ਐੱਫ. ਦੀ 45ਵੀਂ ਬਟਾਲਿਅਨ ਦੀ ਕਮਾਨ ਸੰਭਾਲਣ ਵਾਲੇ ਇਕਬਾਲ ਉਸ ਵੇਲੇ ਸੰਬਲ ਤੋਂ 200-300 ਮੀਟਰ ਦੀ ਦੂਰੀ 'ਤੇ ਸਨ, ਜਦੋਂ ਵਾਇਰਲੈੱਸ 'ਤੇ ਉਨ੍ਹਾਂ ਨੂੰ ਕੈਂਪ 'ਤੇ ਹਮਲੇ ਦਾ ਸੰਦੇਸ਼ ਮਿਲਿਆ। ਇਸ ਕੈਂਪ 'ਚ ਸੀ.ਆਰ.ਪੀ.ਐੱਫ. ਦੀਆਂ 2 ਕੰਪਨੀਆਂ ਰਹਿੰਦੀਆਂ ਹਨ। 

PunjabKesari
ਰਮਜ਼ਾਨ ਦੇ ਮਹੀਨੇ ਰੋਜ਼ਾ ਰੱਖਣ ਵਾਲੇ ਇਕਬਾਲ ਕੈਂਪ ਵੱਲ ਰਵਾਨਾ ਹੋਏ ਤੇ ਉਥੇ ਉਸ ਵੇਲੇ ਤੱਕ ਰਹੇ ਜਦੋਂ ਤੱਕ ਸਾਰੇ ਅੱਤਵਾਦੀਆਂ ਨੂੰ ਢੇਰ ਨਹੀਂ ਕਰ ਦਿੱਤਾ ਤੇ ਇਲਾਕੇ ਨੂੰ ਸੁਰੱਖਿਅਤ ਨਹੀਂ ਕਰ ਦਿੱਤਾ। ਸੰਬਲ ਕੈਂਪ 'ਚ ਸੀ.ਆਰ.ਪੀ.ਐੱਫ. ਦੇ ਜਵਾਨਾਂ ਨੂੰ ਹਮਲੇ ਦੀ ਭਨਕ ਸਭ ਤੋਂ ਪਹਿਲਾਂ ਉਦੋਂ ਲੱਗੀ, ਜਦੋਂ ਨੇੜੇ ਹੀ ਸੜਕ 'ਤੇ ਦੋ ਆਵਾਰਾ ਕੁੱਤੇ ਭੋਂਕਣ ਲੱਗੇ। ਇਨ੍ਹਾਂ ਕੁੱਤਿਆਂ ਨੂੰ ਸੀ.ਆਰ.ਪੀ.ਐੱਫ. ਦੇ ਜਵਾਨ ਰੋਜ਼ ਖਾਣਾ ਪਾਉਂਦੇ ਸਨ। ਕੁੱਤਿਆਂ ਦੇ ਭੋਂਕਣ ਨਾਲ ਜਵਾਨਾਂ ਨੂੰ ਸ਼ੱਕ ਹੋਇਆ ਕਿ ਇਸ ਇਲਾਕੇ 'ਚ ਕੁਝ ਲੋਕ ਲੁਕੇ ਹੋ ਸਕਦੇ ਹਨ। ਜਵਾਨਾਂ ਨੇ ਸ਼ੱਕੀ ਇਲਾਕੇ 'ਚ ਛਾਨਬੀਨ ਕੀਤੀ ਤਾਂ ਉਨ੍ਹਾਂ ਨੂੰ ਉਥੇ ਕੁਝ ਅੱਤਵਾਦੀ ਦਿਖਾਈ ਦਿੱਤੇ। ਸੀ.ਆਰ.ਪੀ.ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ''ਕੁੱਤਿਆਂ ਨੇ ਕਈ ਲੋਕਾਂ ਦੀ ਜਾਨ ਬਚਾ ਲਈ।''


Related News