ਸੋਸ਼ਲ ਮੀਡੀਆ ''ਤੇ ਪਾਈ ਗਈ ਯੋਗੀ ਆਦਿੱਤਿਯਨਾਥ ਦੀ ਇਤਰਾਜ਼ਯੋਗ ਫੋਟੋ

03/21/2017 12:04:41 PM

ਨਵੀਂ ਦਿੱਲੀ— ਯੂ.ਪੀ. ''ਚ ਯੋਗੀ ਆਦਿੱਤਿਯਨਾਥ ਨੇ ਮੁੱਖ ਮੰਤਰੀ ਦੇ ਤੌਰ ''ਤੇ ਆਪਣਾ ਅਹੁਦਾ ਸੰਭਾਲ ਲਿਆ ਹੈ। ਅਜਿਹੇ ''ਚ ਉਨ੍ਹਾਂ ਦੇ ਅਹੁਦਾ ਸੰਭਾਲਦੇ ਹੀ ਵਿਵਾਦਾਂ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ ਹੈ। ਯੋਗੀ ਦੀ ਇਕ ਇਤਰਾਜ਼ਯੋਗ ਫੋਟੋ ਸੋਸ਼ਲ ਮੀਡੀਆ ''ਤੇ ਪਾਈ ਗਈ ਹੈ, ਜੋ ਵਾਇਰਲ ਹੋ ਰਹੀ ਹੈ।
ਇਸ ਸੰਦਰਭ ''ਚ ਯੂ.ਪੀ. ਦੇ ਗਾਜੀਪੁਰ ''ਚ ਪੁਲਸ ਨੇ ਆਦਿੱਤਿਯਨਾਥ ਯੋਗੀ ਦੀ ਇਤਰਾਜ਼ਯੋਗ ਫੋਟੋ ਫੇਸਬੁੱਕ ''ਤੇ ਪੋਸਟ ਕੀਤੇ ਜਾਣ ਦੇ ਮਾਮਲੇ ''ਚ ਇਕ 25 ਸਾਲਾ ਵਿਦਿਆਰਥੀ ਨੇਤਾ ਅਬਦੁੱਲ ਰੱਜਾਕ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੇ ਯੋਗੀ ਦੇ ਮੁੱਖ ਮੰਤਰੀ ਬਣਨ ਦੇ ਸਿਰਫ ਕੁਝ ਘੰਟਿਆਂ ਬਾਅਦ ਹੀ ਫਰਜ਼ੀ ਫੇਸਬੁੱਕ ਅਕਾਊਂਟ ਬਣਾ ਕੇ ਉਨ੍ਹਾਂ ਦੇ ਖਿਲਾਫ ਇਹ ਪੋਸਟ ਕੀਤਾ ਸੀ।
ਪੋਸਟ ਗਰੈਜ਼ੂਏਟ ਕਾਲਜ ਦੇ ਵਿਦਿਆਰਥੀ ਨੇਤਾ ਨੇ ਐਤਵਾਰ ਦੀ ਰਾਤ ਨੂੰ ਯੋਗੀ ਦੇ ਇਕ ਇਤਰਾਜ਼ਯੋਗ ਫੋਟੋ ਫੇਸਬੁੱਕ ''ਤੇ ਪੋਸਟ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਹਿੰਦੂ ਨੌਜਵਾਨ ਵਾਹਿਨੀ ਅਤੇ ਬਜਰੰਗ ਦਲ ਦੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ। ਮਾਮਲਾ ਵਧਦਾ ਦੇਖ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ, ਜਿਸ ਤੋਂ ਬਾਅਦ ਉਸ ਨੂੰ ਕੋਰਟ ''ਚ ਪੇਸ਼ ਕੀਤਾ ਗਿਆ ਅਤੇ ਕੋਰਟ ਨੇ ਦੋਸ਼ੀ ਨੂੰ ਹਿਰਾਸਤ ''ਚ ਭੇਜ ਦਿੱਤਾ ਹੈ।


Disha

News Editor

Related News