ਲਾਕਡਾਊਨ : ਪਰਿਵਾਰ ਸਮੇਤ ਪੁਲਸ ਅਧਿਕਾਰੀ ਗਿਆ ਜਗਨਨਾਥ ਮੰਦਰ, DGP ਨੇ ਕੀਤਾ ਮੁਅੱਤਲ
Monday, Apr 20, 2020 - 02:56 PM (IST)
ਭੁਵਨੇਸ਼ਵਰ (ਭਾਸ਼ਾ)— ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੂਰਾ ਦੇਸ਼ ਲਾਕਡਾਊਨ ਹੈ। ਲਾਕਡਾਊਨ ਦੌਰਾਨ ਪੁਰੀ ਦੇ ਜਗਨਨਾਥ ਮੰਦਰ 'ਚ ਆਪਣੇ ਪਰਿਵਾਰ ਨਾਲ ਜਾਣ ਵਾਲੇ ਓਡੀਸ਼ਾ ਦੇ ਇਕ ਪੁਲਸ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਭਾਵ ਅੱਜ ਪੁਲਸ ਇੰਸਪੈਕਟਰ ਵਿਰੁੱਧ ਇਸ ਸਬੰਧ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਓਡੀਸ਼ਾ ਪੁਲਸ ਨੇ ਟਵੀਟ ਕਰ ਕੇ ਕਿਹਾ ਕਿ ਡੀ. ਜੀ. ਪੀ. ਨੇ ਇਸ ਹਰਕਤ ਲਈ ਆਈ. ਆਈ. ਸੀ. ਬਾਡਚਾਨਾ ਪੁਲਸ ਥਾਣੇ ਦੇ ਇੰਸਪੈਕਟਰ ਦੀਪਕ ਕੁਮਾਰ ਜੇਨਾ ਨੂੰ ਮੁਅੱਤਲ ਕਰ ਦਿੱਤਾ ਹੈ। ਪੁਰੀ ਸਿੰਘਦੁਆਰ ਪੁਲਸ ਥਾਣੇ 'ਚ ਉਸ ਦੇ ਵਿਰੁੱਧ ਮਾਮਲਾ ਨੰਬਰ-40/2020 ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਕੋਵਿਡ-19 ਨੂੰ ਦੇਖਦਿਆਂ ਧਾਰਮਿਕ ਥਾਵਾਂ 'ਤੇ ਲੋਕਾਂ ਦੇ ਜਾਣ ਦੀ ਪਾਬੰਦੀ ਲੱਗੀ ਹੋਈ ਹੈ, ਇਸ ਦੇ ਬਾਵਜੂਦ ਪੁਲਸ ਅਧਿਕਾਰੀ ਆਪਣੇ ਪਰਿਵਾਰ ਨਾਲ 12ਵੀਂ ਸ਼ਤਾਬਦੀ ਦੇ ਮੰਦਰ 'ਚ ਸ਼ਨੀਵਾਰ ਸ਼ਾਮ ਨੂੰ ਦਾਖਲ ਹੋਇਆ ਸੀ।