3 ਬੱਚਿਆਂ ਨਾਲ ਪਖ਼ਾਨੇ 'ਚ ਰਾਤਾਂ ਕੱਟ ਰਹੀ ਬਜ਼ੁਰਗ ਨਾਨੀ, ਦਿਲ ਨੂੰ ਝੰਜੋੜ ਦੇਵੇਗੀ ਦਾਸਤਾਨ

10/15/2020 12:25:54 PM

ਓਡੀਸ਼ਾ— ਓਡੀਸ਼ਾ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਦਾਸਤਾਨ ਸਾਹਮਣੇ ਆਈ ਹੈ। ਓਡੀਸ਼ਾ ਦੇ ਅੰਗੁਲ ਜ਼ਿਲ੍ਹੇ ਦੇ ਕਿਸ਼ੋਰੀਨਗਰ ਤਾਲੁਕਾ ਦੇ ਬਿਸਾਨਾ ਪਿੰਡ ਵਿਚ ਇਕ ਬਜ਼ੁਰਗ ਬੀਬੀ ਤਿੰਨ ਬੱਚਿਆਂ ਨਾਲ ਸਵੱਛ ਭਾਰਤ ਮਿਸ਼ਨ ਤਹਿਤ ਬਣਾਏ ਗਏ ਪਖ਼ਾਨੇ ਵਿਚ ਰਹਿ ਰਹੀ ਹੈ। ਬਜ਼ੁਰਗ ਬੀਬੀ ਪਿਛਲੇ ਦੋ ਮਹੀਨਿਆਂ ਤੋਂ ਪਖ਼ਾਨੇ 'ਚ ਰਹਿਣ ਨੂੰ ਮਜ਼ਬੂਰ ਹੈ। ਤਿੰਨੋਂ ਬੱਚਿਆਂ ਦੀ ਮਾਂ ਦਾ 3 ਸਾਲ ਪਹਿਲਾਂ ਦਿਹਾਂਤ ਹੋ ਗਿਆ ਅਤੇ ਬੱਚੇ ਆਪਣੀ ਨਾਨੀ ਬਿਮਲਾ ਪ੍ਰਧਾਨ ਨਾਲ ਰਹਿਣ ਲਈ ਆਏ ਸਨ। ਮਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਛੱਡ ਦਿੱਤਾ ਸੀ। ਨਾਨੀ ਬਿਮਲਾ ਪ੍ਰਧਾਨ ਪਹਿਲਾਂ ਚਿੱਕੜ ਦੇ ਬਣੇ ਘਰ ਵਿਚ ਰਹਿੰਦੀ ਸੀ। ਉਹ ਆਪਣਾ ਜ਼ਿਆਦਾਤਰ ਸਮਾਂ ਕੰਮ ਦੀ ਭਾਲ 'ਚ ਜੰਗਲ ਅਤੇ ਪਿੰਡਾਂ ਵਿਚ ਭਟਕਦੇ ਹੋਏ ਬਿਤਾਉਂਦੀ ਸੀ। ਨਾਨੀ ਨਾਲ ਰਹਿਣ ਵਾਲੇ ਤਿੰਨ ਬੱਚਿਆਂ 'ਚ 2 ਕੁੜੀਆਂ ਅਤੇ ਇਕ ਮੁੰਡਾ ਹੈ। ਸਾਰੇ ਘੱਟ ਉਮਰ ਦੇ ਹਨ। ਦੋਹਾਂ ਕੁੜੀਆਂ ਦੀ ਉਮਰ 5 ਅਤੇ 8 ਸਾਲ ਹੈ ਅਤੇ ਮੁੰਡੇ ਦੀ ਉਮਰ 6 ਸਾਲ ਹੈ।

ਇਹ ਵੀ ਪੜ੍ਹੋ: ਦਰਦਨਾਕ ਹਾਦਸਾ: 8 ਸਾਲਾਂ ਬਾਅਦ ਮਾਂ ਨੇ ਵੇਖਿਆ ਸੀ ਪੁੱਤਾਂ ਦਾ ਮੂੰਹ, ਖੇਡ-ਖੇਡ 'ਚ ਹੋਈ ਦੋਹਾਂ ਦੀ ਮੌਤ

ਬਜ਼ੁਰਗ ਬੀਬੀ ਨੇ ਦੱਸਿਆ ਕਿ ਉਸ ਕੋਲ ਜ਼ਮੀਨ ਨਹੀਂ ਹੈ। ਉਨ੍ਹਾਂ ਨੂੰ ਜਿੱਥੇ ਥਾਂ ਮਿਲਦੀ ਹੈ, ਉਹ ਰਹਿਣ ਲੱਗਦੀ ਹੈ। ਪਰ ਹੁਣ ਉਹ ਬੁਢੀ ਹੋ ਰਹੀ ਹੈ ਅਤੇ ਅਜਿਹਾ ਨਹੀਂ ਕਰ ਸਕਦੀ। ਪ੍ਰਧਾਨ ਨੇ ਕਿਹਾ ਕਿ ਹੁਣ ਮੇਰੇ ਨਾਲ ਤਿੰਨ ਬੱਚੇ ਵੀ ਹਨ। ਮੀਂਹ ਕਾਰਨ ਚਿੱਕੜ ਦਾ ਘਰ ਨੁਕਸਾਨਿਆ ਗਿਆ। ਹਾਲ ਹੀ 'ਚ ਪਖ਼ਾਨਿਆਂ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਕੋਈ ਵੀ ਉਨ੍ਹਾਂ ਦਾ ਇਸਤੇਮਾਲ ਨਹੀਂ ਕਰ ਰਿਹਾ ਸੀ। ਇਸ ਲਈ ਮੈਂ ਬੱਚਿਆਂ ਨਾਲ ਉੱਥੇ ਹੀ ਰਹਿਣ ਲੱਗੀ। ਅਸੀਂ ਖੁੱਲ੍ਹੇ ਆਸਮਾਨ ਹੇਠ ਖਾਣਾ ਬਣਾਉਂਦੇ ਹਾਂ ਅਤੇ ਰਾਤ ਨੂੰ ਮੀਂਹ ਹੋਣ 'ਤੇ ਬੱਚੇ ਅੰਦਰ ਸੌਂ ਜਾਂਦੇ ਹਨ। ਸਾਡੇ ਕੋਲ ਹੁਣ ਹੋਰ ਕੁਝ ਨਹੀਂ ਹੈ। 

ਇਹ ਵੀ ਪੜ੍ਹੋ: FAO ਦੀ 75ਵੀਂ ਵਰ੍ਹੇਗੰਢ 'ਤੇ ਪ੍ਰਧਾਨ ਮੰਤਰੀ ਮੋਦੀ ਜਾਰੀ ਕਰਨਗੇ 75 ਰੁਪਏ ਦਾ 'ਯਾਦਗਾਰੀ ਸਿੱਕਾ'

ਸਥਾਨਕ ਵਰਕਰਾਂ ਦੀ ਦਖ਼ਲ ਅੰਦਾਜ਼ੀ ਤੋਂ ਬਾਅਦ ਬੀਬੀ ਅਤੇ ਬੱਚਿਆਂ ਨੂੰ ਬੁੱਧਵਾਰ ਨੂੰ ਅਸਥਾਈ ਰੂਪ ਨਾਲ ਪੰਚਾਇਤ ਦਫ਼ਤਰ ਵਿਚ ਟਰਾਂਸਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੜਵਸੇਬੇ ਕੇਂਦਰ ਭੇਜ ਦਿੱਤਾ ਜਾਵੇਗਾ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਮਦਦ ਲਈ ਪ੍ਰਸ਼ਾਸਨ ਅਤੇ ਗ੍ਰਾਮ ਪੰਚਾਇਤ ਨਾਲ ਸੰਪਰਕ ਕੀਤਾ ਸੀ ਤਾਂ ਬਿਮਲਾ ਨੇ ਕਿਹਾ ਕਿ ਉਹ ਦਸਤਾਵੇਜ਼ ਮੰਗਦੇ ਹਨ ਅਤੇ ਮੇਰੇ ਕੋਲ ਕੋਈ ਦਸਤਾਵੇਜ਼ ਨਹੀਂ ਹੈ। ਮੈਂ ਕੰਮ ਦੀ ਭਾਲ ਵਿਚ ਘੁੰਮਦੀ ਰਹਿੰਦੀ ਹੈ। ਤਾਲਾਬੰਦੀ ਕਾਰਨ ਇਕ ਥਾਂ ਫਸ ਗਈ ਸੀ। ਬਿਨਾਂ ਜ਼ਰੂਰੀ ਦਸਤਾਵੇਜ਼ਾਂ ਦੇ, ਬਿਮਲਾ ਅਤੇ ਉਸਦੇ ਪੋਤੇ-ਪੋਤੀਆਂ ਨੂੰ ਸਮਾਜ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲਿਆ, ਜਿਸ ਵਿੱਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨਐਫਐਸਏ) ਦੇ ਤਹਿਤ ਮੁਫਤ ਅਨਾਜ ਸ਼ਾਮਲ ਹੈ।

ਇਹ ਵੀ ਪੜ੍ਹੋ: ਬੇਦਰਦੀ ਦੀ ਇੰਤਹਾਅ: ਪਤਨੀ ਨੂੰ ਡੇਢ ਸਾਲ ਤੱਕ ਗੁਸਲਖ਼ਾਨੇ ਅੰਦਰ ਰੱਖਿਆ ਬੰਦ, ਹਾਲਤ ਜਾਣ ਆਵੇਗਾ ਰੋਣਾ


Tanu

Content Editor

Related News