ਮਸ਼ਹੂਰ ਲੇਖਿਕਾ ਸਰੋਜਨੀ ਸਾਹੂ ਨੂੰ ਸਰਲਾ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

Thursday, Oct 31, 2024 - 12:48 AM (IST)

ਮਸ਼ਹੂਰ ਲੇਖਿਕਾ ਸਰੋਜਨੀ ਸਾਹੂ ਨੂੰ ਸਰਲਾ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

ਭੁਵਨੇਸ਼ਵਰ — ਮਸ਼ਹੂਰ ਲੇਖਿਕਾ ਸਰੋਜਨੀ ਸਾਹੂ ਨੂੰ ਬੁੱਧਵਾਰ ਨੂੰ ਇੱਥੇ ਆਯੋਜਿਤ ਇਕ ਸਮਾਰੋਹ 'ਚ ਉੜੀਸਾ ਦੇ ਵੱਕਾਰੀ ਸਰਲਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਾਹੂ ਨੂੰ ਇਹ ਸਨਮਾਨ ਉਨ੍ਹਾਂ ਦੇ ਨਾਵਲ ‘ਅਸਥਿਰ ਪਦ’ ਲਈ ਦਿੱਤਾ ਗਿਆ। ਉਨ੍ਹਾਂ ਨੂੰ ਸਨਮਾਨ ਚਿੰਨ੍ਹ ਵਜੋਂ ਤਾਂਬੇ ਦੀ ਤਖ਼ਤੀ ਅਤੇ ਸੱਤ ਲੱਖ ਰੁਪਏ ਦਿੱਤੇ ਗਏ। ਇਹ ਸਾਲਾਨਾ ਪੁਰਸਕਾਰ ਇੰਡੀਅਨ ਮੈਟਲਜ਼ ਪਬਲਿਕ ਚੈਰੀਟੇਬਲ ਟਰੱਸਟ (IMPACT) ਦੁਆਰਾ ਸਾਹਿਤਕ ਪ੍ਰਾਪਤੀਆਂ ਦਾ ਸਨਮਾਨ ਕਰਨ ਲਈ ਸਥਾਪਿਤ ਕੀਤਾ ਗਿਆ ਸੀ।

ਪ੍ਰਸਿੱਧ ਕਵੀ ਅਤੇ ਨਾਵਲਕਾਰ ਦੇਵਦਾਸ ਛੇਤਰਾਏ ਨੇ ਇਹ ਪੁਰਸਕਾਰ ਡਾ: ਸਾਹੂ ਨੂੰ ਭੇਟ ਕੀਤਾ। ਇਸ ਮੌਕੇ ਪ੍ਰਸਿੱਧ ਸ਼ਿਲਪਕਾਰ ਸੁਦਰਸ਼ਨ ਸਾਹੂ ਅਤੇ ਪ੍ਰਸਿੱਧ ਪਲੇਅਬੈਕ ਗਾਇਕ ਤਨਸੇਨ ਸਿੰਘ ਨੂੰ 'ਇਲਾ-ਬੰਸੀਧਰ ਪਾਂਡਾ ਕਲਾ ਸਨਮਾਨ' ਨਾਲ ਸਨਮਾਨਿਤ ਕੀਤਾ ਗਿਆ | ਦੋਵਾਂ ਕਲਾਕਾਰਾਂ ਨੂੰ 2.5 ਲੱਖ ਰੁਪਏ ਦੀ ਇਨਾਮੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦਿੱਤੇ ਗਏ।


author

Inder Prajapati

Content Editor

Related News