ਦਿੱਲੀ 'ਚ ਵਧਦੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਕੇਜਰੀਵਾਲ ਸਰਕਾਰ ਨੇ ਲਿਆ ਵੱਡਾ ਫ਼ੈਸਲਾ

Monday, Nov 06, 2023 - 02:56 PM (IST)

ਦਿੱਲੀ 'ਚ ਵਧਦੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਕੇਜਰੀਵਾਲ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸ਼ਹਿਰ 'ਚ 13 ਤੋਂ 20 ਨਵੰਬਰ ਤੱਕ ਓਡ-ਈਵਨ ਕਾਰ ਰਾਸ਼ਨਿੰਗ ਯੋਜਨਾ ਲਾਗੂ ਕੀਤੀ ਜਾਵੇਗੀ। ਰਾਏ ਨੇ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਕਿਹਾ,''ਦੀਵਾਲੀ ਤੋਂ ਬਾਅਦ ਦਿੱਲੀ 'ਚ ਓਡ-ਈਵਨ ਯੋਜਨਾ ਲਾਗੂ ਹੋਵੇਗੀ, ਜੋ 13 ਨਵੰਬਰ ਤੋਂ 20 ਨਵੰਬਰ ਤੱਕ ਚਲੇਗੀ। ਯੋਜਨਾ ਨੂੰ ਅੱਗੇ ਵਧਾਉਣ ਦਾ ਫ਼ੈਸਲਾ 20 ਨਵੰਬਰ ਤੋਂ ਬਾਅਦ ਕੀਤਾ ਜਾਵੇਗਾ।'' ਓਡ-ਈਵਨ ਯੋਜਨਾ ਕਾਰਾਂ ਨੂੰ ਉਨ੍ਹਾਂ ਦੇ ਓਡ ਜਾਂ ਈਵਨ ਪਲੇਟ ਦੇ ਆਧਾਰ 'ਤੇ ਵਿਕਲਪਿਕ ਦਿਨਾਂ 'ਚ ਸੰਚਾਲਿਤ ਕਰਨ ਦੀ ਮਨਜ਼ੂਰੀ ਦਿੰਦੀ ਹੈ। ਰਾਏ ਨੇ ਇਹ ਵੀ ਕਿਹਾ ਕਿ ਸਕੂਲੀ ਬੱਚਿਆਂ ਦੇ ਸਿਹਤ ਨੂੰ ਪਹਿਲ ਦੇਣ ਲਈ ਸਰਕਾਰ ਨੇ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਛੱਡ ਕੇ ਸਾਰੇ ਸਕੂਲਾਂ 'ਚ ਵਿਅਕਤੀਗਤ ਕਲਾਸਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, 80 ਹਜ਼ਾਰ ਮੁਲਾਜ਼ਮਾਂ ਨੂੰ ਮਿਲੇਗਾ 7-7 ਹਜ਼ਾਰ ਰੁਪਏ ਬੋਨਸ

ਦਿੱਲੀ-ਐੱਨ.ਸੀ.ਆਰ. 'ਚ ਸੋਮਵਾਰ ਸਵੇਰੇ ਪ੍ਰਦੂਸ਼ਣ ਦਾ ਪੱਧਰ ਸਰਕਾਰ ਵਲੋਂ ਤੈਅ ਸੁਰੱਖਿਆ ਹੱਦ ਤੋਂ ਲਗਭਗ 7 ਤੋਂ 8 ਗੁਣਾ ਵੱਧ ਦਰਜ ਕੀਤਾ ਗਿਆ, ਕਿਉਂਕਿ ਇਸ ਖੇਤਰ 'ਚ ਲਗਾਤਾਰ 7ਵੇਂ ਦਿਨ ਜ਼ਹਿਰੀਲੀ ਧੁੰਦ ਛਾਈ ਰਹੀ। 24 ਘੰਟਿਆਂ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.), ਹਰ ਦਿਨ ਸ਼ਾਮ 4 ਵਜੇ ਦਰਜ ਕੀਤਾ ਗਿਆ, ਜੋ ਸ਼ਨੀਵਾਰ ਨੂੰ 415 ਤੋਂ ਵੱਧ ਕੇ ਐਤਵਾਰ ਨੂੰ 454 ਹੋ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News