13 ਕਰੋੜ ਦੇ ਕਰੀਬ ਭਾਰਤੀਆਂ ਲਈ ਕਾਲ ਬਣ ਰਿਹੈ ਮੋਟਾਪਾ!

Monday, Nov 05, 2018 - 02:08 PM (IST)

13 ਕਰੋੜ ਦੇ ਕਰੀਬ ਭਾਰਤੀਆਂ ਲਈ ਕਾਲ ਬਣ ਰਿਹੈ ਮੋਟਾਪਾ!

ਨਵੀਂ ਦਿੱਲੀ- ਸੰਸਾਰਕ ਪੱਧਰ 'ਤੇ ਮੋਟਾਪੇ ਦਾ ਅੰਕੜਾ 1975 ਤੋਂ ਹੁਣ ਤੱਕ ਵੱਧ ਕੇ 3 ਗੁਣਾ ਹੋ ਗਿਆ ਹੈ। 2016 ਦੇ ਇਕ ਸਰਵੇ ਵਿਚ ਪਾਇਆ ਗਿਆ ਕਿ 18 ਸਾਲ ਤੋਂ ਵੱਧ ਉਮਰ ਦੇ 1.9 ਬਿਲੀਅਨ (1 ਅਰਬ 90 ਕਰੋੜ) ਲੋਕਾਂ ਦਾ ਵਜ਼ਨ ਜ਼ਿਆਦਾ ਹੈ। ਇਨ੍ਹਾਂ 'ਚੋਂ ਘੱਟੋ-ਘੱਟ 650 ਮਿਲੀਅਨ (65 ਕਰੋੜ) ਲੋਕ ਮੋਟਾਪੇ ਨਾਲ ਪੀੜਤ ਸਨ। ਇੰਟਰਨੈਸ਼ਨਲ ਇੰਸੀਟੀਚਿਊਟ ਆਫ  ਹੈਲਥ ਮੈਨੇਜਮੈਂਟ ਰਿਸਰਚ ਨਵੀਂ ਦਿੱਲੀ ਦੀ ਐਸੋਸੀਏਟ ਅਫਸਰ ਡਾ. ਪ੍ਰੀਥਾ ਜੀ. ਐੱਸ. ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਨੂੰ ਜ਼ਿਆਦਾ ਵਜ਼ਨ ਜਾਂ ਮੋਟਾਪੇ ਨਾਲ ਪੀੜਤ ਉਸ ਸਮੇਂ ਕਿਹਾ ਜਾਂਦਾ ਹੈ, ਜਦੋਂ ਉਸ ਦੇ ਸਰੀਰ 'ਚ ਚਰਬੀ ਬਹੁਤ ਜ਼ਿਆਦਾ ਜਾਂ ਆਮ ਨਾਲੋਂ ਵੱਧ ਹੋ ਜਾਂਦੀ ਹੈ,  ਜੋ  ਸਿਹਤ ਨੂੰ ਪ੍ਰਭਾਵਿਤ  ਕਰਦੀ ਹੈ।  ਬਾਡੀ ਮਾਸ ਇੰਡੈਕਸ, ਜਿਸ ਨੂੰ ਮੀਟਰ 'ਚ ਆਪਣੀ ਉੱਚਾਈ ਦੇ ਵਰਗ ਨਾਲ ਵੰਡੇ ਕਿਲੋਗ੍ਰਾਮ ਵਿਚ ਵਿਅਕਤੀ ਦੇ ਵਜ਼ਨ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਸ ਨੂੰ ਆਮ ਤੌਰ 'ਤੇ ਵਾਧੂ ਵਜ਼ਨ ਜਾਂ ਮੋਟਾਪੇ ਨੂੰ ਮਾਪਣ ਲਈ ਉਪਯੋਗ ਕੀਤਾ ਜਾਂਦਾ ਹੈ। ਡਬਲਯੂ. ਐੱਚ. ਓ. ਮਾਣਕਾਂ ਦੁਆਰਾ 25 ਤੋਂ ਵੱਧ ਬੀ. ਐੱਮ. ਆਈ. ਜ਼ਿਆਦਾ ਵਜ਼ਨ ਹੋਣ ਦਾ ਸੰਕੇਤ ਹੈ। ਜਦਕਿ 30 ਤੋਂ ਵੱਧ ਬੀ. ਐੱਮ. ਆਈ. ਮੋਟਾਪੇ ਨੂੰ ਦਰਸਾਉਂਦਾ ਹੈ।

ਮੋਟਾਪਾ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ: 
ਡਾਕਟਰ ਪ੍ਰੀਥਾ ਮੁਤਾਬਕ ਸਾਡੇ ਅੰਗ ਵੱਖ-ਵੱਖ ਤਰੀਕਿਆਂ ਨਾਲ ਚਰਬੀ ਪ੍ਰਤੀ ਪ੍ਰਤੀਕਿਰਿਆ ਦਿੰਦੇ ਹਨ। ਸਰੀਰ 'ਚ ਚਰਬੀ ਦੀ ਮਾਤਰਾ 'ਚ ਵਾਧਾ ਕਰਨ ਵਾਲੀ ਪਹਿਲੀ ਪ੍ਰਤੀਕਿਰਿਆ ਵਰਜਿਸ਼ ਨਾ ਕਰਨਾ ਹੈ। ਇਕ  ਚਲਦਾ-ਫਿਰਦਾ ਸਰੀਰ ਹੀ ਇਕ ਸਿਹਤਮੰਦ ਸਰੀਰ ਹੈ। ਇਹ ਇਕ ਕੌੜਾ ਸੱਚ ਵੀ ਹੈ। ਕਿਸੇ ਤਰ੍ਹਾਂ ਦੀ ਵਰਜਿਸ਼ ਨਾ ਕਰਨ ਨਾਲ ਸਰੀਰ ਵਿਚ ਵਾਧੂ ਚਰਬੀ ਜੰਮਣ  ਦੇ  ਨਾਲ  ਹੀ  ਇਹ  ਜ਼ਿਆਦਾ ਚਰਬੀ ਦੇ ਜੰਮਣ ਲਈ ਜਗ੍ਹਾ ਵੀ ਬਣਾਉਂਦਾ ਹੈ। ਇਹ ਇਕ ਗੰਭੀਰ ਵਿਸ਼ਾ ਹੈ, ਜਿਸ ਦੇ ਨਤੀਜੇ ਵਜੋਂ ਸਾਹ ਲੈਣ 'ਚ ਸਮੱਸਿਆ ਨੂੰ ਲੈ ਕੇ ਕਾਰਡੀਅਕ ਅਰੈਸਟ ਵਰਗੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਅੱਜਕਲ ਮੋਟਾਪਾ ਅਤੇ ਜ਼ਿਆਦਾ ਵਜ਼ਨ ਹੋਣ ਦੇ ਕੀ ਕਾਰਨ ਹਨ?
ਪ੍ਰੋਫੈਸਰ ਪ੍ਰੀਥਾ ਦਾ ਕਹਿਣਾ ਹੈ ਕਿ ਅੱਜ ਦੀ ਪੀੜ੍ਹੀ ਲਗਾਤਾਰ ਸਮਾਰਟਫੋਨ ਅਤੇ ਟੈਬਲੇਟ ਸਕ੍ਰੀਨ ਨਾਲ ਚੰਬੜੀ ਰਹਿੰਦੀ ਹੈ। ਕਰਮਚਾਰੀਆਂ ਨੂੰ ਲਗਦਾ ਹੈ ਕਿ ਜ਼ਿਆਦਾਤਰ ਸਰੀਰਕ ਸਰਗਰਮੀਆਂ ਮਸ਼ੀਨਾਂ ਦੁਆਰਾ ਤੇਜ਼ੀ ਨਾਲ ਵਧ ਸਫਾਈ ਨਾਲ ਕੀਤੀਆਂ ਜਾ ਸਕਦੀਆਂ ਹਨ। ਇੰਟਰਨੈੱਟ 'ਤੇ ਉਪਯੋਗੀ ਕੰਮ ਕਰਨ ਲਈ ਗੈਜੈਟਸ 'ਤੇ ਵੱਧ ਨਿਰਭਰਤਾ, ਖੇਡ ਮੈਦਾਨਾਂ ਦੀ  ਕਮੀ ਅਤੇ ਹਵਾ ਦੀ ਗੁਣਵੱਤਾ 'ਚ ਗਿਰਾਵਟ ਬੱਚਿਆਂ ਵਿਚ ਮੋਟਾਪੇ ਲਈ ਜ਼ਿੰਮੇਵਾਰ ਪ੍ਰਮੁੱਖ ਕਾਰਨਾਂ ਦੇ ਰੂਪ 'ਚ ਹਨ। ਇਹ ਤਰਕ ਦਿੱਤਾ ਗਿਆ ਹੈ ਕਿ ਭਾਰਤ ਵਿਚ ਹੋਰ ਪ੍ਰਮੁੱਖ ਅਥਵਿਵਸਥਾਵਾਂ ਦੇ ਮੁਕਾਬਲੇ ਭਾਰਤ ਵਿਚ ਮੰਦੀ ਦੇ ਰੁਝਾਨਾਂ ਪ੍ਰਤੀ ਲਚੀਲਾਪਨ ਦਾ ਇਹੀ ਕਾਰਨ ਹੈ ਕਿ ਮੋਟਾਪਾ ਭਾਰਤ ਵਿਚ ਸਿਹਤ ਦੇ ਪ੍ਰਤੀ  ਵਧਦੇ ਖਤਰੇ ਦੇ ਰੂਪ ਵਿਚ ਹੈ।  

ਜਾਗਰੂਕਤਾ ਦੀ ਕਮੀ ਵੀ ਹੈ ਮੋਟਾਪੇ ਦਾ ਕਾਰਨ
ਮੋਟਾਪੇ ਦੇ ਵਧਣ ਦਾ ਇਕ ਹੋਰ ਮੁੱਖ ਕਾਰਨ ਇਹ ਹੈ ਕਿ ਸਿਹਤ, ਖੇਤੀਬਾੜੀ, ਆਵਾਜਾਈ, ਵਾਤਾਵਰਣ, ਖਾਧ ਪਦਾਰਥ ਅਤੇ ਸਿੱਖਿਆ ਦਾ ਸਮਰਥਣ ਕਰਨ ਲਈ ਸਹੀ ਨੀਤੀਆਂ ਦੇ ਨਿਰਮਾਣ ਦੀ ਕਮੀ ਵੀ ਹੈ। 

ਸੰਭਾਵਿਤ ਹੱਲ
ਪ੍ਰੋਫੈਸਰ ਪ੍ਰੀਥਾ ਦਾ ਸੁਝਾਅ  ਹੈ ਕਿ ਬਦਲ ਦੇ ਰੂਪ 'ਚ ਖਾਧ ਪਦਾਰਥ ਅਤੇ ਸਰਗਰਮ ਜੀਵਨਸ਼ੈਲੀ ਨੂੰ ਜ਼ਿਆਦਾ ਆਸਾਨ ਅਤੇ ਕਿਫਾਇਤੀ ਬਣਾਉਣ ਦੀ ਜ਼ਰੂਰਤ ਹੈ। ਉਦਾਹਰਣ ਦੇ ਤੌਰ 'ਤੇ ਸੁਰੱਖਿਆ ਅਤੇ ਸਮਰਪਿਤ ਸਾਈਕਲਿੰਗ ਲੈਣ ਦੀ ਉਪਲੱਬਧਤਾ ਨਾ ਸਿਰਫ ਟ੍ਰੈਫਿਕ ਨੂੰ ਘੱਟ ਕਰਦੀ ਹੈ, ਬਲਕਿ ਜਨਤਾ ਨੂੰ ਸਾਫ-ਸੁਥਰੀ ਜੀਵਨ ਸ਼ੈਲੀ ਖੋਜਣ ਲਈ ਪ੍ਰੇਰਿਤ ਵੀ ਕਰਦੀ ਹੈ। ਸਕੂਲੀ ਸਿਲੇਬਸ ਵਿਚ ਖੇਡਾਂ ਜ਼ਰੂਰੀ ਅਤੇ ਹੋਰ ਸਰਗਰਮੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚ ਵਰਕਆਊਟ ਸ਼ਾਮਲ ਹੈ।


author

Anuradha

Content Editor

Related News