ਕਰੀਬ 4 ਘੰਟੇ ਦੀ ਉਡੀਕ ਮਗਰੋਂ ਬਿਕਰਮ ਮਜੀਠੀਆ ਜਾਂਚ ਲਈ ਥਾਣੇ ਅੰਦਰ ਹੋਏ ਦਾਖ਼ਲ

Saturday, Jun 20, 2026 - 06:51 PM (IST)

ਕਰੀਬ 4 ਘੰਟੇ ਦੀ ਉਡੀਕ ਮਗਰੋਂ ਬਿਕਰਮ ਮਜੀਠੀਆ ਜਾਂਚ ਲਈ ਥਾਣੇ ਅੰਦਰ ਹੋਏ ਦਾਖ਼ਲ

ਅੰਮ੍ਰਿਤਸਰ/ਮਜੀਠਾ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਪੁਲਸ ਥਾਣਾ ਮਜੀਠਾ ਵਿਖੇ 91 ਨੰਬਰ ਐੱਫ਼. ਆਈ. ਆਰ. ਦੇ ਮਾਮਲੇ 'ਚ ਪੁਲਸ ਤਫ਼ਤੀਸ਼ 'ਚ ਸ਼ਾਮਲ ਹੋਣ ਲਈ ਆਪਣੇ ਵਕੀਲਾਂ ਨਾਲ ਪਹੁੰਚੇ। ਇਸ ਦੌਰਾਨ ਮਜੀਠਾ ਪੁਲਸ ਨੇ ਉਨ੍ਹਾਂ ਨੂੰ ਥਾਣੇ ਦੇ ਅੰਦਰ ਜਾਣ ਤੋਂ ਰੋਕਿਆ। ਥਾਣੇ ਦੇ ਬਾਹਰ ਖੜ੍ਹੇ ਰਹਿਣ ਤੋਂ ਬਾਅਦ ਲਗਭਗ ਚਾਰ ਘੰਟੇ ਦੀ ਉਡੀਕ ਉਪਰੰਤ ਮਜੀਠੀਆ ਆਪਣੇ ਹੋਰ ਸਾਥੀਆਂ ਸ਼੍ਰੋਮਣੀ ਅਕਾਲੀ ਦਲ ਅਜਨਾਲਾ ਇੰਚਾਰਜ ਜੋਧ ਸਿੰਘ ਸਮਰਾ ਅਤੇ ਸਾਬਕਾ ਸਰਪੰਚ ਜਤਿੰਦਰ ਪਾਲ ਸਿੰਘ ਸਾਬਾ ਹਮਜਾ ਸਮੇਤ ਥਾਣੇ ਅੰਦਰ ਦਾਖ਼ਲ ਹੋਏ।

PunjabKesari

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਚਾਵਲਾ ਮੋਬਾਇਲ ਪੁਆਇੰਟ 'ਤੇ ਚੱਲੀਆਂ ਗੋਲ਼ੀਆਂ, ਫੜਿਆ ਗਿਆ ਸ਼ੂਟਰ

ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਮਜੀਠੀਆ ਦੇ ਵਕੀਲਾਂ ਨੂੰ ਥਾਣੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਦਕਿ ਮਜੀਠੀਆ ਆਪਣੇ ਵਕੀਲਾਂ ਸਮੇਤ ਜਾਂਚ 'ਚ ਸ਼ਾਮਲ ਹੋਣਾ ਚਾਹੁੰਦੇ ਸਨ। ਆਖ਼ਰਕਾਰ ਲਗਭਗ ਚਾਰ ਵਜੇ ਉਹ ਆਪਣੇ ਵਕੀਲਾਂ ਤੋਂ ਬਿਨਾਂ ਉਕਤ ਦੋ ਸਾਥੀਆਂ ਨਾਲ ਤਫ਼ਤੀਸ਼ ਵਿਚ ਸ਼ਾਮਲ ਹੋਏ।

ਇਸ ਮੌਕੇ ਮਜੀਠੀਆ ਨੇ ਪੰਜਾਬ ਸਰਕਾਰ 'ਤੇ ਰਾਜਨੀਤਿਕ ਦੁਰਭਾਵਨਾ ਤੋਂ ਕਾਰਵਾਈ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਕਥਿਤ ਡਰਾਉਣ-ਧਮਕਾਉਣ ਜਾਂ ਝੂਠੇ ਮਾਮਲਿਆਂ ਤੋਂ ਨਹੀਂ ਡਰਦੇ। ਉਹ ਲੋਕਾਂ ਦੇ ਹੱਕ ਅਤੇ ਸੱਚ ਲਈ ਲੜਦੇ ਰਹਿਣਗੇ। ਅਕਾਲੀ ਆਗੂ ਨੇ ਆਪਣੇ ਸਮਰਥਕਾਂ ਅਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਉਨ੍ਹਾਂ ਦਾ ਸਮਰਥਨ ਅਤੇ ਆਸ਼ੀਰਵਾਦ ਮਿਲਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਕ ਜਨਤਕ ਪ੍ਰਤੀਨਿਧੀ ਵਜੋਂ ਆਪਣੇ ਫਰਜ਼ ਨਿਭਾਉਂਦੇ ਰਹਿਣਗੇ।

ਇਹ ਵੀ ਪੜ੍ਹੋ: ਜਲੰਧਰ ਦੇ ਨਵੇਂ CP ਸਤਿੰਦਰ ਸਿੰਘ ਨੇ ਸੰਭਾਲਿਆ ਚਾਰਜ, ਜਾਰੀ ਕੀਤੇ ਸਖ਼ਤ ਹੁਕਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News