ਡਾਕਟਰ ਨਾਲ ਵੀਡੀਓ ਕਾਲ ’ਤੇ ਨਰਸ ਨੇ ਕੀਤੀ ਸਰਜਰੀ, ਗਰਭਵਤੀ ਔਰਤ ਦੀ ਮੌਤ

Wednesday, Jun 07, 2023 - 12:59 PM (IST)

ਡਾਕਟਰ ਨਾਲ ਵੀਡੀਓ ਕਾਲ ’ਤੇ ਨਰਸ ਨੇ ਕੀਤੀ ਸਰਜਰੀ, ਗਰਭਵਤੀ ਔਰਤ ਦੀ ਮੌਤ

ਪਟਨਾ (ਅਨਸ)- ਬਾਲੀਵੁੱਡ ਫਿਲਮ ‘3 ਇਡੀਅਟਸ’ ਦੀ ਨਕਲ ਕਰਦੇ ਹੋਏ ਇਕ ਗਰਭਵਤੀ ਔਰਤ ਦਾ ਇਸਤਰੀ ਰੋਗਾਂ ਦੇ ਮਾਹਿਰ ਨਾਲ ਵੀਡੀਓ ਕਾਲ ’ਤੇ ਆਪ੍ਰੇਸ਼ਨ ਦਾ ਦੁਖਦਾਈ ਅੰਤ ਹੋਇਆ। ਫਿਲਮ ਦੇ ਉਲਟ ਬਿਹਾਰ ਦੇ ਪੁਰਨੀਆ ਜ਼ਿਲ੍ਹੇ ’ਚ ਮਰੀਜ਼ ਦੀ ਸੋਮਵਾਰ ਦੇਰ ਰਾਤ ਮੌਤ ਹੋ ਗਈ। ਮਾਲਤੀ ਦੇਵੀ (22) ਨਾਮੀ ਗਰਭਵਤੀ ਔਰਤ ਨੂੰ ਜਣੇਪਾ ਦਰਦਾਂ ਦੀ ਸ਼ਿਕਾਇਤ ਤੋਂ ਬਾਅਦ ਪੁਰਨੀਆ ਦੇ ਲਾਈਨ ਬਾਜ਼ਾਰ ਇਲਾਕੇ ਦੇ ਸਮਰਪਨ ਮੈਟਰਨਿਟੀ ਹਸਪਤਾਲ ’ਚ ਭਰਤੀ ਕਰਾਇਆ ਗਿਆ। ਉਸ ਸਮੇਂ ਇਸਤਰੀ ਰੋਗਾਂ ਦੀ ਮਾਹਿਰ ਸੀਮਾ ਕੁਮਾਰੀ ਸ਼ਹਿਰ ਤੋਂ ਬਾਹਰ ਸੀ। 

ਮਾਲਤੀ ਨੂੰ ਤੇਜ਼ ਦਰਦਾਂ ਉੱਠ ਰਹੀਆਂ ਸੀ। ਨਰਸਾਂ ਅਤੇ ਹੋਰ ਮੈਡੀਕਲ ਕਰਮਚਾਰੀਆਂ ਨੇ ਸੀਮਾ ਕੁਮਾਰੀ ਨਾਲ ਸ਼ਲਾਹ-ਮਸ਼ਵਰਾ ਕੀਤਾ ਅਤੇ ਜਣੇਪੇ ਨੂੰ ਸੰਭਵ ਬਣਾਉਣ ਲਈ ਆਪ੍ਰੇਸ਼ਨ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ। ਉਹ ਮਾਲਤੀ ਨੂੰ ਆਪ੍ਰੇਸ਼ਨ ਥੀਏਟਰ ’ਚ ਲੈ ਗਏ ਅਤੇ ਆਪ੍ਰੇਸ਼ਨ ਲਈ ਇਕ ਨਰਸ ਨੂੰ ਨਿਯੁਕਤ ਕੀਤਾ। ਵੀਡੀਓ ਕਾਲ ਰਾਹੀਂ ਨਰਸ ਨੂੰ ਹਿਦਾਇਤ ਦਿੱਤੀ ਗਈ ਅਤੇ ਉਸ ਨੇ ਆਪ੍ਰੇਸ਼ਨ ਕੀਤਾ ਪਰ ਅਣਜਾਨੇ ’ਚ ਉਸ ਦੇ ਢਿੱਡ ਦੀ ਇਕ ਅਹਿਮ ਨਸ ਕੱਟੀ ਗਈ, ਜਿਸ ਨਾਲ ਮਾਲਤੀ ਦੀ ਮੌਤ ਹੋ ਗਈ। ਔਰਤ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ। ਦੋਵੇਂ ਬੱਚੇ ਜ਼ਿੰਦਾ ਅਤੇ ਤੰਦੁਰੁਸਤ ਹਨ।


author

DIsha

Content Editor

Related News