ਪੇਗਾਸਸ ਤੋਂ ਬਾਅਦ ਇਕ ਹੋਰ ਜਾਸੂਸੀ ਸਾਫਟਵੇਅਰ ਦਾ ਖੁਲਾਸਾ, ਆਈਫੋਨ ਨੂੰ ਹੈਕ ਕਰਨ ’ਚ ਕਰਦੈ ਸਰਕਾਰ ਦੀ ਮਦਦ

Friday, Feb 04, 2022 - 12:23 PM (IST)

ਨਵੀਂ ਦਿੱਲੀ– ਫੋਨ ਸਰਵਿਲਾਂਸ ਦਾ ਵਿਸ਼ਾ ਫਿਰ ਚਰਚਾ ’ਚ ਆ ਗਿਆ ਹੈ। ਅਜੇ ਇਜ਼ਰਾਇਲ ਦੀ ਕੰਪਨੀ ਐੱਨ.ਐੱਸ.ਓ. ਗਰੁੱਪ ਦੇ ਬਣਾਏ ਜਾਸੂਸੀ ਸਾਫਟਵੇਅਰ ਪੇਗਾਸਸ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ ਪਰ ਇਕ ਨਵੀਂ ਰਿਪੋਰਟ ਮੁਤਾਬਕ, ਇਜ਼ਰਾਇਲ ਦੀ ਇਕ ਦੂਜੀ ਕੰਪਨੀ ਦਾ ਸਪਾਈਵੇਅਰ ਇਸੇ ਤਰ੍ਹਾਂ ਦਾ ਕੰਮ ਕਰ ਰਿਹਾ ਹੈ। ਰਿਪੋਰਟ ’ਚ ਇਸਦਾ ਨਾਮ QuaDream ਦੱਸਿਆ ਗਿਆ ਹੈ ਜੋ ਆਈਫੋਨ ਨੂੰ ਹੈਕ ਕਰ ਸਕਦਾ ਹੈ। ਇਹ ਸਰਵਿਲਾਂਸ ਟੂਲ ਜ਼ਿਆਦਾ ਪ੍ਰਸਿੱਧ ਨਹੀਂ ਹੈ ਪਰ ਇਹ ਵੀ ਆਈਫੋਨ ਨੂੰ ਹੈਕ ਕਰਨ ਲਈ ਐੱਨ.ਐੱਸ.ਓ. ਦੇ ਟੈਕਨਾਲੋਜੀ ਦਾ ਹੀ ਇਸਤੇਮਾਲ ਕਰਦਾ ਹੈ ਪਰ ਇਹ ਅਜੇ ਚਰਚਾ ’ਚ ਨਹੀਂ ਆਇਆ। 

ਇਹ ਵੀ ਪੜ੍ਹੋ– ਕਮਜ਼ੋਰ ਪੈ ਰਹੀ ਤੀਜੀ ਲਹਿਰ! ਦੇਸ਼ ਦੇ 34 ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੋਰੋਨਾ ਦੇ ਮਾਮਲੇ ਘਟੇ

ਇਕ ਨਿਊਜ਼ ਏਜੰਸੀ ਨੇ Tel Aviv ਬੇਸਡ QuaDream ਨੂੰ ਲੈ ਕੇ ਰਿਪੋਰਟ ਕੀਤਾ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਇਹ ਕਾਫੀ ਲੋਅ-ਪ੍ਰੋਫਾਈਲ ਵਾਲਾ ਸਪਾਈਵੇਅਰ ਹੈ। ਇਜ਼ਰਾਇਲੀ ਕੰਪਨੀ ਜੋ ਦੁਨੀਆ ਭਰ ਦੀਆਂ ਸਰਕਾਰਾਂ ਨਾਲ ਡੀਲ ਕਰਦੀ ਹੈ ਉਹ ਉਨ੍ਹਾਂ ਨੂੰ ਸਮਾਰਟਫੋਨ ਹੈਂਕਿੰਗ ਟੂਲ ਵੀ ਦਿੰਦੀ ਹੈ। ਇਸ ਫਰਮ ਨੂੰ ਦੋ ex-NSO ਕਾਮਿਆਂ ਨੇ ਬਣਾਇਆ ਸੀ। ਇਸ ਕਾਰਨ ਇਹ ਸਮਝਣਾ ਮੁਸ਼ਕਿਲ ਨਹੀਂ ਹੈ ਕਿ ਇਸਦੀ ਟੈਕਨਾਲੋਜੀ ਕਿਉਂ ਐੱਨ.ਐੱਸ.ਓ. ਗਰੁੱਪ ਦੀ ਤਰ੍ਹਾਂ ਹੈ। ਇਹ ਟੈਕਨਾਲੋਜੀ ਦੂਜੇ ਦੇਸ਼ਾਂ ਨੂੰ ਫੋਨ ਰਾਹੀਂ ਜਾਸੂਸੀ ਕਰਨ ਲਈ ਵੇਚਦੀ ਹੈ।

ਇਹ ਵੀ ਪੜ੍ਹੋ– ਪੰਜਾਬ ਸਮੇਤ 7 ਸੂਬਿਆਂ ’ਚ ਨੀਡਲ ਫ੍ਰੀ ਕੋਰੋਨਾ ਵੈਕਸੀਨ ਦੀ ਸਪਲਾਈ ਸ਼ੁਰੂ

ਐੱਨ.ਐੱਸ.ਓ. ਦੀ ਤਰ੍ਹਾਂ QuaDream ਵੀ ਆਈਫੋਨ ਦੀ ਸਾਫਟਵੇਅਰ ਖਾਮੀ ਦਾ ਫਾਇਦਾ ਚੁੱਕ ਕੇ ਕਲਾਇੰਟ ਨੂੰ ਇਸਨੂੰ ਐਕਸੈੱਸ ਕਰਨ ਦੀ ਪਰਮੀਸ਼ਨ ਦਿੰਦਾ ਹੈ। ਰਿਪੋਰਟ ਮੁਤਾਬਕ, QuaDream zero-click” exploit ’ਤੇ ਕੰਮ ਕਰਦਾ ਹੈ। ਇਸ ਨਾਲ ਯੂਜ਼ਰ ਨੂੰ ਕਿਸੇ ਲਿੰਕ ’ਤੇ ਕਲਿੱਕ ਕਰਨ ਦੀ ਲੋੜ ਨਹੀਂ ਹੁੰਦੀ ਅਤੇ ਇਹ ਸਪਾਈਵੇਅਰ ਇੰਸਟਾਲ ਹੋ ਜਾਂਦਾ ਹੈ। ਫਰਮ ਨੇ ਇਸ ਐਕਸਪਲੋਇਟ ਨੂੰ REIGN ਕਿਹਾ ਹੈ ਅਤੇ ਐੱਨ.ਐੱਸ.ਓ. ਗਰੁੱਪ ਦੇ FORCEDENTRY ਵਰਗਾ ਹੀ ਹੈ। ਖੋਜਕਾਰਾਂ ਮੁਤਾਬਕ, ਇਹ ਦੁਨੀਆ ’ਚ ਸਭ ਤੋਂ ਜ਼ਿਆਦਾ ਖਤਰਨਾਕ ਟੈਕਨਾਲੋਜੀਕਲੀ ਐਡਵਾਂਸ ਸਾਈਬਰ ਐਕਸਪੋਇਟ ਦੇ ਤੌਰ ’ਤੇ ਪ੍ਰਸਿੱਧ ਹੈ।

ਇਹ ਵੀ ਪੜ੍ਹੋ– ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼

ਰਿਪੋਰਟ ’ਚ ਦੱਸਿਆ ਗਿਆ ਹੈ ਕਿ REIGN ਸਮਾਰਟਫੋਨ ਦੇ ਕੰਟਰੋਲ ਨੂੰ ਲੈ ਕੇ ਵਟਸਐਪ, ਟੈਲੀਗ੍ਰਾਮ ਅਤੇ ਸਿਗਨਲ ਦੇ ਇੰਸਟੈਂਟ ਮੈਸੇਜ ਨੂੰ ਪੜ੍ਹ ਸਕਦਾ ਹੈ। ਇਹ ਈਮੇਲ, ਫੋਟੋ, ਟੈਕਸਟ ਅਤੇ ਕਾਨਟੈਕਟਸ ’ਤੇ ਵੀ ਨਜ਼ਰ ਰੱਖ ਸਕਦਾ ਹੈ। ਇਸਤੋਂ ਇਲਾਵਾ ਇਹ ਰੀਅਲ ਟਾਈਮ ’ਚ ਫਰੰਟ ਅਤੇ ਬੈਕ ਕੈਮਰਾ ਤੋਂ ਇਲਾਵਾ ਮਾਈਕ੍ਰੋਫੋਨ ਨੂੰ ਐਕਟੀਵੇਟ ਕਰ ਸਕਦਾ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਐੱਨ.ਐੱਸ.ਓ. ਦੇ ਕਲਾਇੰਟਸ ਲਾਈਮਲਾਈਟ ’ਚ ਆ ਗਏ ਹਨ ਪਰ QuaDream ਦੇ ਕਲਾਇੰਟ ਬੇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ।

ਇਹ ਵੀ ਪੜ੍ਹੋ– WhatsApp ਦਾ ਵੱਡਾ ਐਕਸ਼ਨ, ਬੈਨ ਕੀਤੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ


Rakesh

Content Editor

Related News