NRC ਮਾਮਲਾ: ਘਰੇਲੂ ਯੁੱਧ ਅਤੇ ਖੂਨ ਖਰਾਬੇ ਵਾਲੇ ਬਿਆਨ ''ਤੇ ਮਮਤਾ ਬੈਨਰਜੀ ਖਿਲਾਫ ਕੇਸ ਦਰਜ

Wednesday, Aug 01, 2018 - 12:07 PM (IST)

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖਮੰਤਰੀ ਅਤੇ ਟੀ.ਐੱਮ.ਸੀ ਮੁਖੀ ਮਮਤਾ ਬੈਨਰਜੀ ਖਿਲਾਫ ਕੇਸ ਦਰਜ ਕੀਤਾ ਹੈ। ਇਹ ਕੇਸ ਐੱਨ.ਆਰ.ਸੀ ਦੇ ਮਾਮਲੇ 'ਤੇ ਦਿੱਤੇ ਉਨ੍ਹਾਂ ਦੇ ਘਰੇਲੂ ਯੁੱਧ ਅਤੇ ਖੂਨ ਖਰਾਬੇ ਵਾਲੇ ਬਿਆਨ ਦੇ ਬਾਅਦ ਦਰਜ ਕੀਤਾ ਗਿਆ ਹੈ। ਅਸਾਮ ਦੇ ਡਿਬੁਗੜ੍ਹ 'ਚ ਭਾਜਪਾ ਨੌਜਵਾਨ ਮੋਰਚਾ ਦੇ ਤਿੰਨ ਵਰਕਰਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ। ਮਮਤਾ ਬੈਨਰਜੀ 'ਤੇ ਭਾਜਪਾ 'ਤੇ ਐੱਨ.ਆਰ.ਸੀ. ਦੇ ਮੁੱਦੇ 'ਤੇ ਦੇਸ਼ ਨੂੰ ਤੋੜਨ ਦਾ ਦੋਸ਼ ਲਗਾਇਆ ਗਿਆ ਸੀ। ਦਿੱਲੀ 'ਚ ਇਸ ਮੁੱਦੇ 'ਤੇ ਬੋਲਦੇ ਹੋਏ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਰਾਜਨੀਤਿਕ ਉਦੇਸ਼ ਨਾਲ ਐੱਨ.ਆਰ.ਸੀ. ਲਿਆਇਆ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਇਹ ਨਹੀਂ ਹੋਣ ਦਵਾਂਗੇ। ਦੇਸ਼ ਨੂੰ ਤੋੜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ 'ਚ ਘਰੇਲੂ ਯੁੱਧ ਅਤੇ ਖੂਨ ਖਰਾਬੇ ਹੋ ਜਾਣਗੇ। ਇਸ ਦੇ ਨਾਲ ਹੀ ਭਾਜਪਾ ਨੇ ਦੋਸ਼ ਲਗਾਇਆ ਕਿ ਪਾਰਟੀ ਆਪਣੇ ਰਾਜਨੀਤਿਕ ਫਾਇਦੇ ਲਈ ਅਸਾਮ 'ਚ ਲੱਖਾਂ ਲੋਕਾਂ ਦਾ ਨਾਂ ਹਟਾ ਰਹੀ ਹੈ। ਕੱਲ ਗ੍ਰਹਿਮੰਤਰੀ ਨਾਲ ਮੁਲਾਕਾਤ ਦੇ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਬੰਗਾਲ 'ਚ ਐੱਨ.ਆਰ.ਸੀ. ਥੋਪਣ ਦੀ ਕੋਸ਼ਿਸ਼ ਕੀਤੀ ਗਈ ਤਾਂ ਘਰੇਲੂ ਯੁੱਧ ਦੇ ਹਾਲਾਤ ਬਣ ਜਾਣਗੇ ਅਤੇ ਖੂਨ ਖਰਾਬਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਨੂੰ ਬਰਦਾਸ਼ ਨਹੀਂ ਕੀਤਾ ਜਾਵੇਗਾ। ਮਮਤਾ ਬੈਨਰਜੀ ਨੇ ਇਸ ਮੁੱਦੇ 'ਤੇ ਸਾਰੇ ਵਿਰੋਧੀ ਧਿਰਾਂ ਨਾਲ ਮੁਲਾਕਾਤ ਵੀ ਕੀਤੀ ਹੈ।


Related News