Driving License ਬਣਾਉਣ ਲਈ ਹੁਣ ਨਹੀਂ ਲਗਾਉਣੇ ਪੈਣਗੇ RTO ਦੇ ਚੱਕਰ, ਲਾਗੂ ਹੋਣ ਵਾਲਾ ਹੈ ਨਵਾਂ ਨਿਯਮ

Wednesday, Oct 30, 2024 - 07:19 PM (IST)

ਨੈਸ਼ਨਲ ਡੈਸਕ- ਅੱਜ ਦੇ ਸਮੇਂ 'ਚ ਲੋਕਾਂ ਕੋਲ ਦੋ-ਪਹੀਆ ਤੋਂ ਲੈ ਕੇ ਚਾਰ-ਪਹੀਆ ਤਕ ਕਈ ਵਾਹਨ ਹੁੰਦੇ ਹਨ। ਚਾਹੇ ਤੁਸੀਂ ਦੋ-ਪਹੀਆ ਵਾਹਨ ਚਲਾ ਰਹੇ ਹੋਵੇ ਜਾਂ ਚਾਰ-ਪਹੀਆ, ਤੁਹਾਡੇ ਕੋਲ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਡਰਾਈਵਿੰਗ ਲਾਇਸੰਸ ਹੋਣਾ ਜ਼ਰੂਰੀ ਹੈ। ਪਰ ਲਾਇਸੰਸ ਬਣਵਾਉਣ ਦੀ ਪ੍ਰਕਿਰਿਆ 'ਚ ਕਈ ਨਿਯਮ ਅਤੇ ਮੁਸ਼ਕਿਲਾਂ ਹਨ। ਜਦੋਂ ਲੋਕ ਡਰਾਈਵਿੰਗ ਲਾਇਸੰਸ ਬਣਵਾਉਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਮੇਸ਼ਾ ਦੌੜ-ਭੱਜ ਅਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਰ.ਟੀ.ਓ. ਦਫਤਰ ਦੇ ਚੱਕਰ ਲਗਾਉਣੇ, ਜ਼ਰੂਰੀ ਦਸਤਾਵੇਜ਼ ਇਕੱਠੇ ਕਰਨਾ ਅਤੇ ਡਰਾਈਵਿੰਗ ਟੈਸਟ ਦੇਣਾ ਵਰਗੀਆਂ ਚੁਣੌਤੀਆਂ ਆਮ ਹਨ। ਹੁਣ ਟਰਾਂਸਪੋਰਟ ਵਿਭਾਗ ਇਨ੍ਹਾਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਡਰਾਈਵਿੰਗ ਲਾਇਸੰਸ 'ਚ ਵੱਡੇ ਬਦਲਾਅ ਦੀ ਯੋਜਨਾ ਬਣਾ ਰਿਹਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਬਿਨਾਂ ਕਿਸੇ ਮੁਸ਼ਕਿਲ ਦੇ ਆਸਾਨੀ ਨਾਲ ਲਾਇਸੰਸ ਪ੍ਰਾਪਤ ਕਰ ਸਕਣ। 

ਨਵੀਂ ਪਹਿਲ ਦਾ ਉਦੇਸ਼

ਟਰਾਂਸਪੋਰਟ ਵਿਭਾਗ ਦੀ ਯੋਜਨਾ ਹੈ ਕਿ ਹੁਣ ਅਸਥਾਈ ਪਤੇ ਦੇ ਆਧਾਰ 'ਤੇ ਵੀ ਪਰਮਾਨੈਂਟ ਡਰਾਈਵਿੰਗ ਲਾਇਸੰਸ ਬਣਵਾਉਣ ਦੀ ਸਹੂਲਤ ਦਿੱਤੀ ਜਾਵੇਗੀ। ਇਸ ਤਹਿਤ ਲੋਕ ਦੂਜੇ ਸ਼ਹਿਰ 'ਚ ਰਹਿ ਕੇ ਵੀ ਲਾਇਸੰਸ ਪ੍ਰਾਪਤ ਕਰ ਸਕਣਗੇ। ਇਹ ਕਦਮ ਉਨ੍ਹਾਂ ਲੋਕਾਂ ਲਈ ਬੇਹੱਦ ਫਾਇਦੇਮੰਦ ਹੋਵੇਗਾ ਜੋ ਨੌਕਰੀ ਜਾਂ ਪੜ੍ਹਾਈ ਕਾਰਨ ਆਪਣੇ ਗ੍ਰਹਿ ਨਗਰ ਤੋਂ ਦੂਰ ਰਹਿੰਦੇ ਹਨ। ਇਸ ਤੋਂ ਇਲਾਵਾ ਬਿਨੇਕਾਰਾਂ ਨੂੰ ਹੁਣ ਡਰਾਈਵਿੰਗ ਟੈਸਟ ਦੇਣ ਲਈ ਆਰ.ਟੀ.ਓ. ਦਫਤਰ ਜਾਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਲੋਕਾਂ ਦੇ ਸਮੇਂ ਦੀ ਬਚਤ ਹੋਵੇਗੀ, ਜਿਸ ਨਾਲ ਲਾਇਸੰਸ ਬਣਵਾਉਣ ਦੀ ਪ੍ਰਕਿਰਿਆ ਹੋਰ ਵੀ ਆਸਾਨ ਹੋ ਜਾਵੇਗੀ। 


Rakesh

Content Editor

Related News