ਟੋਲ ਪਲਾਜਾ 'ਤੇ ਕੀਤੀ ਇਹ ਗਲਤੀ ਤਾਂ 72 ਘੰਟਿਆਂ 'ਚ ਦੁੱਗਣੇ ਭਰਨੇ ਪੈਣਗੇ ਪੈਸੇ ! ਇਹ ਨਵੇਂ ਨਿਯਮ ਵੀ ਹੋਏ ਜਾਰੀ
Wednesday, Mar 18, 2026 - 09:30 PM (IST)
ਨੈਸ਼ਨਲ ਡੈਸਕ : ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇਅ ਫੀਸ ਨਿਯਮ 2026 ਵਿੱਚ ਸੋਧ ਕਰਦਿਆਂ ਟੋਲ ਉਗਰਾਹੀ ਪ੍ਰਣਾਲੀ ਨੂੰ ਹੋਰ ਸਖ਼ਤ ਅਤੇ ਡਿਜੀਟਲ ਬਣਾ ਦਿੱਤਾ ਹੈ। ਹੁਣ ਜੇਕਰ ਕੋਈ ਵਾਹਨ ਬਿਨਾਂ ਟੋਲ ਦਿੱਤੇ ਹਾਈਵੇਅ ਤੋਂ ਲੰਘਦਾ ਹੈ, ਤਾਂ ਉਸ ਦੇ ਮਾਲਕ ਨੂੰ ਸਿੱਧਾ ਈ-ਨੋਟਿਸ (e-notice) ਭੇਜਿਆ ਜਾਵੇਗਾ। ਨਵੇਂ ਨਿਯਮਾਂ ਅਨੁਸਾਰ, ਜੇਕਰ ਕੋਈ ਵਾਹਨ ਬਿਨਾਂ ਟੋਲ ਦਿੱਤੇ ਨਿਕਲਦਾ ਹੈ, ਤਾਂ ਉਸ ਨੂੰ 'ਅਨਪੇਡ ਯੂਜ਼ਰ ਫੀਸ' (Unpaid User Fee) ਮੰਨਿਆ ਜਾਵੇਗਾ। ਵਾਹਨ ਮਾਲਕ ਨੂੰ ਐਸ.ਐਮ.ਐਸ. (SMS), ਈਮੇਲ ਜਾਂ ਮੋਬਾਈਲ ਐਪ ਰਾਹੀਂ ਈ-ਨੋਟਿਸ ਭੇਜਿਆ ਜਾਵੇਗਾ। ਜੇਕਰ ਵਾਹਨ ਮਾਲਕ ਨੋਟਿਸ ਮਿਲਣ ਦੇ 72 ਘੰਟਿਆਂ ਦੇ ਅੰਦਰ ਭੁਗਤਾਨ ਕਰ ਦਿੰਦਾ ਹੈ, ਤਾਂ ਉਸ ਨੂੰ ਸਿਰਫ਼ ਅਸਲ ਟੋਲ ਫੀਸ ਹੀ ਦੇਣੀ ਪਵੇਗੀ। ਪਰ ਜੇਕਰ ਭੁਗਤਾਨ ਵਿੱਚ 72 ਘੰਟਿਆਂ ਤੋਂ ਵੱਧ ਦੀ ਦੇਰੀ ਹੁੰਦੀ ਹੈ, ਤਾਂ ਦੁੱਗਣਾ ਜੁਰਮਾਨਾ ਵਸੂਲਿਆ ਜਾਵੇਗਾ।
National Highways Fee Rules, 2026, Amended to Strengthen Toll Compliance and Digital Enforcement!
— NHAI (@NHAI_Official) March 18, 2026
The Government of India has notified the National Highways Fee (Determination of Rates and Collection) (Second Amendment) Rules, 2026, introducing a technology-driven framework to… pic.twitter.com/tTzZvlUteP
ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ 15 ਦਿਨਾਂ ਤੱਕ ਟੋਲ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਅਤੇ ਕੋਈ ਸ਼ਿਕਾਇਤ ਵੀ ਦਰਜ ਨਹੀਂ ਹੁੰਦੀ, ਤਾਂ ਬਕਾਇਆ ਰਕਮ ਦਾ ਵੇਰਵਾ VAHAN ਸਿਸਟਮ ਵਿੱਚ ਦਰਜ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਵਾਹਨ ਨਾਲ ਜੁੜੀਆਂ ਸਰਕਾਰੀ ਸੇਵਾਵਾਂ 'ਤੇ ਰੋਕ ਵੀ ਲੱਗ ਸਕਦੀ ਹੈ। ਇਸ ਦੇ ਨਾਲ ਹੀ ਰੋਜ਼ਾਨਾ ਹਾਈਵੇਅ ਦੀ ਵਰਤੋਂ ਕਰਨ ਵਾਲਿਆਂ ਨੂੰ ਹੁਣ ਜੇਬ੍ਹ ਹੋਰ ਢਿੱਲੀ ਕਰਨੀ ਪਵੇਗੀ। NHAI ਨੇ ਫਾਸਟੈਗ ਦੇ ਸਾਲਾਨਾ ਟੋਲ ਪਾਸ ਦੀ ਕੀਮਤ ਵਧਾ ਦਿੱਤੀ ਹੈ। 1 ਅਪ੍ਰੈਲ ਤੋਂ ਸਾਲਾਨਾ ਪਾਸ ਲਈ 3000 ਰੁਪਏ ਦੀ ਬਜਾਏ 3075 ਰੁਪਏ ਦੇਣੇ ਹੋਣਗੇ।
ਗਲਤ ਨੋਟਿਸ 'ਤੇ ਕਰ ਸਕੋਗੇ ਸ਼ਿਕਾਇਤ
ਜੇਕਰ ਕਿਸੇ ਵਾਹਨ ਮਾਲਕ ਨੂੰ ਲੱਗਦਾ ਹੈ ਕਿ ਉਸ ਨੂੰ ਗਲਤ ਨੋਟਿਸ ਮਿਲਿਆ ਹੈ, ਤਾਂ ਉਹ 72 ਘੰਟਿਆਂ ਦੇ ਅੰਦਰ ਆਨਲਾਈਨ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਜਿਸ ਦਾ ਨਿਪਟਾਰਾ 5 ਦਿਨਾਂ ਦੇ ਅੰਦਰ ਕੀਤਾ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਇਸ ਨਵੀਂ ਪ੍ਰਣਾਲੀ ਨਾਲ ਦੇਸ਼ ਵਿੱਚ 'ਬੈਰੀਅਰ-ਫ੍ਰੀ' ਟੋਲਿੰਗ ਸਿਸਟਮ ਨੂੰ ਉਤਸ਼ਾਹ ਮਿਲੇਗਾ ਅਤੇ ਪਾਰਦਰਸ਼ਤਾ ਵਧੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
