ਹੁਣ IRCTC ਦੇ ਐਪ ਤੋਂ ਵੀ ਬੁੱਕ ਹੋ ਸਕੇਗੀ ਓਲਾ ਕੈਬ
Tuesday, Mar 20, 2018 - 03:29 AM (IST)
ਨਵੀਂ ਦਿੱਲੀ—ਜੇਕਰ ਰੇਲਵੇ ਸਟੇਸ਼ਨ ਤਕ ਆਉਣ-ਜਾਣ ਲਈ ਤੁਹਾਨੂੰ ਕੈਬ ਬੁੱਕ ਕਰਵਾਉਣ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਹੁਣ ਘਬਰਾਉਣ ਦੀ ਜ਼ਰੂਰਤ ਨਹੀਂ। ਰੇਲਵੇ ਸਟੇਸ਼ਨ ਤਕ ਆਉਣ-ਜਾਣ ਲਈ ਹੁਣ ਓਲਾ ਕੈਬ ਨੂੰ ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ ਜਾਂ ਫਿਰ ਉਸ ਦੇ ਐਪ ਤੋਂ ਵੀ ਬੁੱਕ ਕਰਵਾਇਆ ਜਾ ਸਕੇਗਾ। ਓਲਾ ਨਾਲ ਇਹ ਪਾਇਲਟ ਪ੍ਰਾਜੈਕਟ 6 ਮਹੀਨੇ ਲਈ ਸ਼ੁਰੂ ਕੀਤਾ ਗਿਆ ਹੈ। ਜੇਕਰ ਇਹ ਪ੍ਰਾਜੈਕਟ ਕਾਮਯਾਬ ਰਹਿੰਦਾ ਹੈ ਤਾਂ ਇਸ ਨੂੰ ਅੱਗੇ ਵਧਾਇਆ ਜਾਵੇਗਾ। ਫਿਲਹਾਲ ਇਸ ਸੁਵਿਧਾ ਦਾ ਲਾਭ 110 ਸਟੇਸ਼ਨਾਂ ਲਈ ਕੀਤਾ ਜਾ ਸਕੇਗਾ।
ਆਈ.ਆਰ.ਸੀ.ਟੀ.ਸੀ. ਦੇ ਅਧਿਕਾਰੀਆਂ ਅਨੁਸਾਰ ਆਈ.ਆਰ.ਸੀ.ਟੀ.ਸੀ.ਕੈਬ ਬੁੱਕ ਕਰਵਾਉਣ ਲਈ ਆਪਣੇ ਪਲੇਟਫਾਰਮ ਮੁਹੱਈਆ ਕਰਾ ਰਿਹਾ ਹੈ, ਤਾਂਕਿ ਯਾਤਰੀ ਆਪਣਾ ਰੇਲ ਟਿਕਟ ਬੁੱਕ ਕਰਵਾਉਣ ਨਾਲ ਚਾਹੇ ਤਾਂ ਕੈਬ ਵੀ ਬੁੱਕ ਰਵਾ ਸਕਣਗੇ। ਇਸ 'ਚ ਇਹ ਸੁਵਿਧਾ ਇਹ ਵੀ ਹੋ ਸਕਦੀ ਹੈ ਕਿ ਯਾਤਰੀ ਚਾਹੇ ਤਾਂ ਉਹ 7 ਦਿਨ ਪਹਿਲਾਂ ਵੀ ਆਪਣੇ ਲਈ ਕੈਬ ਬੁੱਕ ਕਰਵਾ ਸਕਣਗੇ। ਆਈ.ਆਰ.ਸੀ.ਟੀ.ਸੀ. ਦੀ ਵੈੱਬਸਾਈਟ 'ਤੇ ਰੇਲ ਟਿਕਟ ਬੁੱਕ ਕਰਵਾਉਣ ਨਾਲ ਹੀ ਪਹਿਲੇ ਤੋਂ ਹੀ ਕਈ ਹੋਰ ਵਿਕਲਪ ਵੀ ਦਿੱਤੇ ਗਏ ਹਨ। ਇਨ੍ਹਾਂ 'ਚ ਹੁਣ ਓਲਾ ਕੈਬ ਬੁੱਕਿੰਗ ਨੂੰ ਜੋੜ ਦਿੱਤਾ ਗਿਆ ਹੈ।
