ਹੁਣ ਮਦਰਸਿਆਂ 'ਚ ਵੀ ਪੜ੍ਹਾਈ ਜਾਵੇਗੀ ਰਾਮਾਇਣ, ਗੀਤਾ ਤੇ ਯੋਗ
Wednesday, Mar 03, 2021 - 08:49 PM (IST)
ਨਵੀਂ ਦਿੱਲੀ (ਭਾਸ਼ਾ) - ਸਿੱਖਿਆ ਮੰਤਰਾਲਾ ਅਧੀਨ ਆਉਣ ਵਾਲੇ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ ਵੱਲੋਂ ਪ੍ਰਾਚੀਨ ਭਾਰਤੀ ਗਿਆਨ ਅਤੇ ਪਰੰਪਰਾ ਨੂੰ ਲੈ ਕੇ 100 ਮਦਰਸਿਆਂ ਵਿਚ ਨਵਾਂ ਸਲੇਬਸ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਸਲੇਬਸ ਨਵੀਂ ਸਿੱਖਿਆ ਨੀਤੀ ਦਾ ਹਿੱਸਾ ਹੈ। ਰਾਸ਼ਟਰੀ ਮੁਕਤ ਵਿਦਿਆਲਾ ਸਿੱਖਿਆ ਸੰਸਥਾਨ (ਐੱਨ. ਆਈ. ਓ. ਐੱਸ.) ਕਲਾਸ 3, 5 ਅਤੇ 8 ਲਈ ਬੇਸਿਕ ਕੋਰਸ ਦੀ ਸ਼ੁਰੂਆਤ ਕਰੇਗਾ। ਐੱਨ. ਆਈ. ਓ. ਐੱਸ. ਨੇ ਪ੍ਰਾਚੀਨ ਭਾਰਤ ਦੇ ਗਿਆਨ ਨਾਲ ਸਬੰਧਿਤ ਕਰੀਬ 15 ਕੋਰਸ ਤਿਆਰ ਕੀਤੇ ਹਨ। ਇਨ੍ਹਾਂ ਵਿਚ ਵੇਦ, ਯੋਗ, ਵਿਗਿਆਨ, ਸੰਸਕ੍ਰਿਤ ਭਾਸ਼ਾ, ਰਾਮਾਇਣ, ਗੀਤਾ ਸਣੇ ਹੋਰਨਾਂ ਚੀਜ਼ਾਂ ਸ਼ਾਮਲ ਹਨ। ਇਹ ਸਾਰੇ ਕੋਰਸ ਕਲਾਸ 3, 5 ਅਤੇ 8 ਦੀ ਐਲੀਮੈਂਟਰੀ ਸਿੱਖਿਆ ਦੇ ਬਰਾਬਰ ਹਨ।
ਇਹ ਖ਼ਬਰ ਪੜ੍ਹੋ- AFG vs ZIM : ਜ਼ਿੰਬਾਬਵੇ ਨੇ ਅਫਗਾਨਿਸਤਾਨ ਨੂੰ 10 ਵਿਕਟਾਂ ਨਾਲ ਹਰਾਇਆ
ਐੱਨ. ਆਈ. ਓ. ਐੱਸ. ਦਾ ਕਹਿਣਾ ਹੈ ਕਿ ਅਸੀਂ ਇਸ ਪ੍ਰੋਗਰਾਮ ਨੂੰ 100 ਮਦਰਸਿਆਂ ਵਿਚ ਸ਼ੁਰੂ ਕਰ ਰਹੇ ਹਾਂ। ਭਵਿੱਖ ਵਿਚ ਅਸੀਂ ਇਸ ਨੂੰ 500 ਮਦਰਸਿਆਂ ਤੱਕ ਪਹੁੰਚਾਵਾਂਗੇ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਮੰਗਲਵਾਰ ਨੋਇਡਾ ਸਥਿਤ ਐੱਨ. ਆਈ. ਓ. ਐੱਸ. ਦੇ ਕੇਂਦਰੀ ਹੈੱਡਕੁਆਰਟਰ ਵਿਚ ਸਟੱਡੀ ਮੈਟੀਰੀਅਲ ਜਾਰੀ ਕੀਤਾ। ਉਨ੍ਹਾਂ ਇਸ ਦੌਰਾਨ ਕਿਹਾ ਕਿ ਭਾਰਤ ਪ੍ਰਾਚੀਨ ਭਾਸ਼ਾਵਾਂ, ਵਿਗਿਆਨ, ਕਲਾ, ਸੰਸਕ੍ਰਿਤ ਅਤੇ ਪਰੰਪਰਾ ਦੀ ਖਾਨ ਹੈ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।