EPFO ਨੇ ਦਿੱਤੀ ਸੌਗਾਤ, ਕਰਮਚਾਰੀ ਖੁਦ ਹੀ ਜੇਨਰੇਟ ਕਰ ਸਕਣਗੇ ਆਪਣਾ UAN

Saturday, Nov 02, 2019 - 11:49 AM (IST)

EPFO ਨੇ ਦਿੱਤੀ ਸੌਗਾਤ, ਕਰਮਚਾਰੀ ਖੁਦ ਹੀ ਜੇਨਰੇਟ ਕਰ ਸਕਣਗੇ ਆਪਣਾ UAN

ਨਵੀਂ ਦਿੱਲੀ — ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗਨਾਈਜ਼ੇਸ਼ਨ(EPFO) ਨੇ ਸ਼ੁੱਕਰਵਾਰ ਨੂੰ ਕਰਮਚਾਰੀਆਂ ਦਾ ਯੂਨੀਵਰਸਲ ਅਕਾਊਂਟ ਨੰਬਰ(UAN) ਦੇਣ ਲਈ ਆਨਲਾਈਨ ਸਹੂਲਤ ਪੇਸ਼ ਕੀਤੀ ਹੈ। ਹੁਣ ਕਰਮਚਾਰੀਆਂ ਨੂੰ ਆਪਣਾ UAN ਨੰਬਰ ਲੈਣ ਲਈ ਆਪਣੀ ਕੰਪਨੀ 'ਤੇ ਨਿਰਭਰ ਰਹਿਣ ਦੀ ਜ਼ਰੂਰਤ ਨਹੀਂ। ਉਹ ਸਿੱਧੇ EPFO ਪੋਰਟਲ ਤੋਂ ਆਪਣਾ UAN ਆਨਲਾਈਨ ਹਾਸਲ ਕਰ ਸਕਦੇ ਹਨ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਸ਼ੁੱਕਰਵਾਰ ਨੂੰ ਸੰਗਠਿਤ ਖੇਤਰ  ਦੇ ਕਾਮਿਆਂ ਲਈ ਇਹ ਸਹੂਲਤ ਲਾਂਚ ਕੀਤੀ ਹੈ। ਹੁਣ ਤੱਕ ਕਰਮਚਾਰੀਆਂ ਨੂੰ UAN ਨੰਬਰ ਲੈਣ ਲਈ ਆਪਣੀ ਕੰਪਨੀ ਨੂੰ ਬੇਨਤੀ ਕਰਨੀ ਹੁੰਦੀ ਸੀ।

ਲਾਈਫ ਟਾਈਮ ਲਈ ਇਕ ਹੀ ਹੁੰਦਾ ਹੈ UAN ਨੰਬਰ

UAN ਹੋਣ 'ਤੇ ਕਰਮਚਾਰੀ ਨੂੰ PF ਖਾਤਾ ਟਰਾਂਸਫਰ ਕਰਵਾਉਣ ਲਈ ਅਰਜ਼ੀ ਨਹੀਂ ਦੇਣੀ ਪੈਂਦੀ। ਕਰਮਚਾਰੀ ਦਾ ਲਾਈਫਟਾਈਮ ਇਕ ਹੀ UAN ਨੰਬਰ ਰਹਿੰਦਾ ਹੈ। ਹੁਣ ਕੋਈ ਵੀ ਕਰਮਚਾਰੀ ਸਿੱਧੇ EPFO ਵੈਬਸਾਈਟ ਤੋਂ UAN ਹਾਸਲ ਕਰ ਸਕਦਾ ਹੈ। ਇਸੇ ਦੇ ਜ਼ਰੀਏ ਕਰਮਚਾਰੀ ਪੀ.ਐਫ., ਪੈਨਸ਼ਨ ਅਤੇ ਜੀਵਨ ਬੀਮਾ ਦਾ ਖਾਤਾ ਖੁੱਲ੍ਹਵਾ ਸਕਦਾ ਹੈ।

ਪੈਨਸ਼ਨ ਦਸਤਾਵੇਜ਼ ਨੂੰ ਡਿਜੀਲਾਕਰ 'ਚ ਕੀਤਾ ਜਾ ਸਕੇਗਾ ਡਾਊਨਲੋਡ

ਇਸ ਤੋਂ ਇਲਾਵਾ EPFO ਨੇ ਆਪਣੇ 65 ਲੱਖ ਤੋਂ ਜ਼ਿਆਦਾ ਪੈਨਸ਼ਨਰਾਂ ਲਈ ਪੈਨਸ਼ਨ ਪੇਮੈਂਟ ਆਰਡਰ(ਪੀਪੀਓ) ਵਰਗੇ ਪੈਨਸ਼ਨ ਸੰਬੰਧੀ ਆਪਣੇ ਦਸਤਾਵੇਜ਼ਾਂ ਨੂੰ ਡਿਜੀਲਾਕਰ 'ਚ ਡਾਊਨਲੋਡ ਕਰਨ ਦੀ ਸਹੂਲਤ ਵੀ ਲਾਂਚ ਕਰ ਦਿੱਤੀ। EPFO ਨੇ ਇਲੈਕਟ੍ਰਾਨਿਕ ਪੀ.ਪੀ.ਓ. ਦੀ ਡਿਪਾਜ਼ਿਟਰੀ ਬਣਾਉਣ ਲਈ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ(NEGD) ਦੇ ਡਿਜੀਲਾਕਰ ਦੇ ਨਾਲ ਖੁਦ ਨੂੰ ਜੋੜ ਲਿਆ ਹੈ। ਪੈਨਸ਼ਨਰ ਆਪਣਾ ਪੀ.ਪੀ.ਓ. ਦੇਖ ਸਕਦੇ ਹਨ। EPFO ਨੇ ਆਪਣੇ ਸਿਸਟਮ ਨੂੰ ਪੈਪਰਲੈੱਸ ਬਣਾਉਣ ਲਈ ਅਜਿਹਾ ਕੀਤਾ ਹੈ।

ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਕੀਤੀ ਸ਼ੁਰੂਆਤ

ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਈ.ਪੀ.ਐਫ.ਓ. ਦੇ 67 ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ ਦੌਰਾਨ ਦੋਵੇਂ ਸਹੂਲਤਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਈ-ਨਿਰੀਖਣ ਵੀ ਲਾਂਚ ਕੀਤਾ। ਇਹ ਈਪੀਐਫਓ ਅਤੇ ਕਰਮਚਾਰੀਆਂ ਵਿਚਕਾਰ ਇਕ ਡਿਜੀਟਲ ਇੰਟਰਫੇਸ ਹੈ। ਉਸਨੇ ਇਹ ਵੀ ਕਿਹਾ ਕਿ ਉਸਨੂੰ ਕਰਮਚਾਰੀ ਪੈਨਸ਼ਨ ਸਕੀਮ 1995 ਨਾਲ ਸਬੰਧਤ ਕਈ ਮੰਗ ਪੱਤਰ ਮਿਲ ਰਹੇ ਹਨ। ਉਹ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇ। ਈ.ਪੀ.ਐਫ.ਓ. 12.7 ਲੱਖ ਕਰੋੜ ਰੁਪਏ ਤੋਂ ਵੱਧ ਦੇ ਫੰਡ ਦਾ ਪ੍ਰਬੰਧਨ ਕਰਦਾ ਹੈ।


Related News