ਹੁਣ ਅਗਲੇ ਸਾਲ ਦਾਗਿਆ ਜਾਏਗਾ ਚੰਦਰਯਾਨ-3 ਨੂੰ
Sunday, Feb 21, 2021 - 09:55 PM (IST)
ਨਵੀਂ ਦਿੱਲੀ (ਭਾਸ਼ਾ)- ਇਸਰੋ ਦੇ ਮੁਖੀ ਕੇ. ਸਿਵਾਨ ਨੇ ਕਿਹਾ ਹੈ ਕਿ ਚੰਦਰਯਾਨ-3 ਨੂੰ ਹੁਣ ਅਗਲੇ ਸਾਲ 2022 ਵਿਚ ਦਾਗਿਆ ਜਾਏਗਾ। ਪਹਿਲਾਂ ਇਸ ਨੂੰ 2020 ਦੇ ਅੰਤ ਵਿਚ ਦਾਗਿਆ ਜਾਣਾ ਸੀ। ਕੋਵਿਡ-19 ਲਾਕਡਾਊਨ ਕਾਰਣ ਚੰਦਰਯਾਨ-3 ਅਤੇ ਦੇਸ਼ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ 'ਗਗਨ ਯਾਨ' ਸਮੇਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੀਆਂ ਕਈ ਯੋਜਨਾਵਾਂ 'ਤੇ ਮਾੜਾ ਅਸਰ ਪਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਨਵੀਆਂ ਯੋਜਨਾਵਾਂ 'ਤੇ ਕੰਮ ਕਰ ਰਹੇ ਹਾਂ। ਇਕ ਯੋਜਨਾ ਚੰਦਰਯਾਨ-2 ਵਾਂਗ ਹੀ ਹੈ ਪਰ ਇਸ ਵਿਚ ਆਰਬੀਟਰ ਨਹੀਂ ਹੋਵੇਗਾ। ਚੰਦਰਯਾਨ-2 ਨਾਲ ਭੇਜੇ ਗਏ ਆਰਬੀਟਰ ਨੂੰ ਹੀ ਚੰਦਰਯਾਨ-3 ਲਈ ਵਰਤਿਆ ਜਾਵੇਗਾ। ਇਸ ਦੇ ਨਾਲ ਅਸੀਂ ਇਕ ਵੱਖਰੀ ਕਿਸਮ ਦੀ ਪ੍ਰਣਾਲੀ 'ਤੇ ਵੀ ਕੰਮ ਕਰ ਰਹੇ ਹਾਂ। ਵਧੇਰੇ ਸੰਭਾਵਨਾ ਇਹੀ ਹੈ ਕਿ ਅਗਲੇ ਸਾਲ ਚੰਦਰਯਾਨ-3 ਨੂੰ ਦਾਗ ਦਿੱਤਾ ਜਾਏਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।