ਹੁਣ ਦੇਸ਼ ਭਰ ''ਚ ਜਨਮ ਦੇ ਨਾਲ ਹੀ ਆਧਾਰ ਨੰਬਰ, ਉਸ ਤੋਂ ਬਾਅਦ ਜਨਮ ਸਰਟੀਫਿਕੇਟ
Saturday, Sep 17, 2022 - 11:56 AM (IST)
ਨਵੀਂ ਦਿੱਲੀ- ਦੇਸ਼ ਭਰ 'ਚ ਜਲਦ ਹੀ ਦੇਸ਼ ਭਰ 'ਚ ਆਧਾਰ ਲਿੰਕਡ ਜਨਮ ਸਰਟੀਫਿਕੇਟ ਸੇਵਾ ਸ਼ੁਰੂ ਹੋ ਜਾਵੇਗੀ। ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂ.ਆਈ.ਡੀ.ਏ.ਆਈ.) ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕਈ ਸੂਬਿਆਂ 'ਚ ਆਧਾਰ ਲਿੰਕਡ ਬਰਥ ਸਰਟੀਫਿਕੇਟ ਸੇਵਾ ਦੀ ਸ਼ੁਰੂਆਤ ਹੋ ਚੁੱਕੀ ਹੈ। ਹੋਰ ਸੂਬਿਆਂ ਨੂੰ ਵੀ ਇਸ ਸੇਵਾ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਸੇਵਾ ਦੇ ਅਧੀਨ ਬੱਚੇ ਦਾ ਜਨਮ ਹੁੰਦੇ ਹੀ ਉਸ ਦਾ ਆਧਾਰ ਕਾਰਡ ਬਣ ਜਾਂਦਾ ਹੈ ਅਤੇ ਉਸ ਨੰਬਰ ਦੇ ਨਾਲ ਹੀ ਸਥਾਨਕ ਬਾਡੀ ਤੋਂ ਜਨਮ ਪ੍ਰਮਾਣ ਪੱਤਰ ਜਾਰੀ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਪਿਆਰ 'ਚ ਅੰਨ੍ਹੀ ਔਰਤ ਨੇ ਪਤੀ ਅਤੇ 5 ਬੱਚਿਆਂ ਨੂੰ ਛੱਡ ਪ੍ਰੇਮੀ ਨਾਲ ਕਰਵਾਇਆ ਨਿਕਾਹ
ਨਵਜਨਮੇ ਬੱਚੇ ਦੇ ਚਿਹਰੇ ਦਾ ਫੋਟੋ ਲੈ ਕੇ ਉਸ ਦਾ ਆਧਾਰ ਕਾਰਡ ਤਿਆਰ ਕੀਤਾ ਜਾਂਦਾ ਹੈ। ਯੂ.ਆਈ.ਡੀ.ਏ.ਆਈ. ਦੇ ਅਧਿਕਾਰੀ ਨੇ ਦੱਸਿਆ ਕਿ ਦੇਸ਼ 'ਚ ਲਗਭਗ ਸਾਰੇ ਬਾਲਗ ਆਧਾਰ ਨਾਲ ਜੁੜ ਚੁਕੇ ਹਨ। ਹੁਣ ਨਵੇਂ ਆਧਾਰ ਦੀ ਜਗ੍ਹਾ ਮੁੱਖ ਰੂਪ ਨਾਲ ਇਸ ਨੂੰ ਅਪਡੇਟ ਕਰਨ ਦਾ ਕੰਮ ਚੱਲ ਰਿਹਾ ਹੈ। ਇਸ ਸਾਲ ਅਗਸਤ 'ਚ 1.5 ਕਰੋੜ ਆਧਾਰ ਕਾਰਡ ਅਪਡੇਟ ਕੀਤੇ ਗਏ, ਜਦੋਂ ਕਿ ਸਿਰਫ਼ 24.2 ਲੱਖ ਨਵੇਂ ਆਧਾਰ ਕਾਰਡ ਬਣਾਏ ਗਏ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ