ਹੁਣ ਕੋਲਕਾਤਾ ’ਚ ਚੱਲਦੀ ਬੱਸ ’ਚ ਔਰਤ ਨਾਲ ਛੇੜਛਾੜ

Wednesday, Sep 11, 2024 - 05:03 AM (IST)

ਹੁਣ ਕੋਲਕਾਤਾ ’ਚ ਚੱਲਦੀ ਬੱਸ ’ਚ ਔਰਤ ਨਾਲ ਛੇੜਛਾੜ

ਕੋਲਕਾਤਾ - ਇਥੋਂ ਦੇ ਕਸਬਾ ਖੇਤਰ ’ਚ ਮੰਗਲਵਾਰ ਸਵੇਰੇ ਚੱਲਦੀ ਬੱਸ  ’ਚ  ਇਕ ਔਰਤ ਨਾਲ ਇਕ ਸਹਿ-ਯਾਤਰੀ ਨੇ ਕਥਿਤ ਤੌਰ ’ਤੇ ਛੇੜਛਾੜ ਕੀਤੀ। ਪੁਲਸ ਨੇ ਇਹ  ਜਾਣਕਾਰੀ ਦਿੱਤੀ। 

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਸਾਢੇ 9 ਵਜੇ ਬੱਸ ’ਚ ਇਹ ਔਰਤ ਰੌਲਾ ਪਾਉਣ ਲੱਗੀ, ਜਿਸ ਤੋਂ ਬਾਅਦ ਯਾਤਰੀਆਂ ਨੇ ਮੁਲਜ਼ਮ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਔਰਤ ਦੀ ਉਮਰ ਲੱਗਭਗ 25 ਸਾਲ ਹੈ। 

ਪੁਲਸ ਅਧਿਕਾਰੀ ਨੇ ਦੱਸਿਆ ਕਿ  ਮੁਲਜ਼ਮ ਨੇ ਬੱਸ ’ਚੋਂ ਉਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਨੇੜੇ  ਦੇ ਲੋਕਾਂ ਨੇ  ਉਸ ਨੂੰ ਫੜ ਲਿਆ ਅਤੇ ਉਸ ਨੂੰ ਕਸਬਾ ਥਾਣੇ ਲੈ ਗਏ। 

ਉਨ੍ਹਾਂ ਕਿਹਾ ਕਿ ਪੀੜਤ ਔਰਤ ਨੇ  ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਅਤੇ ਬਾਅਦ ’ਚ ਉਸ ਨੂੰ  (ਮੁਲਜ਼ਮ ਨੂੰ) ਗ੍ਰਿਫਤਾਰ  ਕਰ ਲਿਆ ਗਿਆ।  ਅਧਿਕਾਰੀ ਨੇ ਦੱਸਿਆ ਕਿ ਔਰਤ ਕਸਬਾ ਤੋਂ ਫੁੱਲਾਂ ਦੇ ਬਾਗ ਕੰਮ ਕਰਨ ਜਾ  ਰਹੀ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 


author

Inder Prajapati

Content Editor

Related News