ਹੁਣ ਬੈਂਕ ਆਫ ਮਹਾਰਾਸ਼ਟਰ ਦਾ 9.5 ਕਰੋੜ ਦਾ ਘਪਲਾ ਆਇਆ ਸਾਹਮਣੇ

Sunday, Feb 25, 2018 - 02:19 PM (IST)

ਚੰਡੀਗੜ੍ਹ — ਪੀ. ਐੱਨ. ਬੀ. ਦੇ ਘਪਲੇ ਪਿੱਛੋਂ ਇਸ ਤਰ੍ਹਾਂ ਦੇ ਮਾਮਲਿਆਂ ਦੀਆਂ ਸ਼ਿਕਾਇਤਾਂ ਵਿਚ ਵਾਧਾ ਹੋ ਰਿਹਾ ਹੈ। ਇਕ ਤੋਂ ਬਾਅਦ ਇਕ ਕਈ ਬੈਂਕਾਂ ਨੇ ਅਜਿਹੇ ਕਾਰੋਬਾਰੀਆਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਜੋ ਉਨ੍ਹਾਂ ਨੂੰ ਚੂਨਾ ਲਾ ਕੇ ਫਰਾਰ ਹੋ ਗਏ ਹਨ। ਪੰਜਾਬ ਨੈਸ਼ਨਲ ਬੈਂਕ ਤੋਂ ਬਾਅਦ ਬੈਂਕ ਆਫ ਬੜੌਦਾ ਤੇ ਓਰੀਐਂਟਲ ਬੈਂਕ ਵਿਚ ਵੀ ਧੋਖਾਦੇਹੀ ਦੇ ਮਾਮਲੇ ਸਾਹਮਣੇ ਆਏ ਸਨ। ਹੁਣ ਇਸ ਸੂਚੀ ਵਿਚ ਬੈਂਕ ਆਫ ਮਹਾਰਾਸ਼ਟਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ।
ਬੈਂਕ ਆਫ ਮਹਾਰਾਸ਼ਟਰ ਨੇ ਇਕ ਕਾਰੋਬਾਰੀ ਅਮਿਤ ਸਿੰਗਲਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਮੁਤਾਬਕ ਸਿੰਗਲਾ ਦੀ ਕੰਪਨੀ 'ਆਸ਼ੀਰਵਾਦ ਚੇਨ' ਨੇ ਬੈਂਕ ਕੋਲੋਂ 9 ਕਰੋੜ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਉਹ ਹੁਣ ਵਾਪਸ ਨਹੀਂ ਕਰ ਰਹੀ ਹੈ। ਬੈਂਕ ਦੀ ਸ਼ਿਕਾਇਤ 'ਤੇ ਸੀ. ਬੀ. ਆਈ. ਨੇ ਕਾਰੋਬਾਰੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। 


Related News