ਰਾਜਸਥਾਨ ਸਰਕਾਰ ਨੇ ਦਿੱਤਾ ਆਰਥਿਕ ਆਧਾਰ ''ਤੇ ਪਿਛੜਿਆ ਨੂੰ 10 ਫੀਸਦੀ ਰਾਖਵਾਂਕਰਨ
Wednesday, Feb 20, 2019 - 05:46 PM (IST)

ਜੈਪੁਰ-ਰਾਜਸਥਾਨ ਸਰਕਾਰ ਨੇ ਆਰਥਿਕ ਆਧਾਰ 'ਤੇ ਪਿਛੜੇ ਵਰਗਾਂ ਨੂੰ 10 ਫੀਸਦੀ ਰਾਖਵਾਂਕਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਕਰਮਚਾਰੀ ਵਿਭਾਗ ਵੱਲੋਂ ਮੰਗਲਵਾਰ ਨੂੰ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ। ਇਸ ਦੇ ਨਾਲ ਹੀ ਕ੍ਰੀਮੀਲੇਅਰ ਦੀ ਸੀਮਾ ਸਾਢੇ 4 ਲੱਖ ਰੁਪਏ ਤੋਂ ਵਧਾ ਕੇ 8 ਲੱਖ ਕਰਨ ਲਈ ਵੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਨੋਟੀਫਿਕੇਸ਼ਨ ਦੇ ਤਹਿਤ ਨਿਯਮਾਂ ਨੂੰ ਨੋਟੀਫਾਇਡ ਕਰਕੇ ਇਸ ਦੇ ਅਨੁਸਾਰ ਭਰਤੀਆਂ 'ਚ ਰਾਖਵਾਂਕਰਨ ਲਈ ਇਸ ਨੂੰ ਲਾਗੂ ਕੀਤਾ ਜਾਵੇਗਾ। ਇਸ ਰਾਖਵਾਂਕਰਨ ਦਾ ਲਾਭ ਸਾਲਾਨਾ 8 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਵਰਗਾਂ ਨੂੰ ਹੀ ਮਿਲੇਗਾ। ਇਸ 'ਚ ਸਾਰੇ ਸ੍ਰੋਤਾਂ ਤੋਂ ਹੋਣ ਵਾਲੀ ਕਮਾਈ ਨੂੰ ਜੋੜਿਆ ਜਾਵੇਗਾ।
ਇਸ ਨੋਟੀਫਿਕੇਸ਼ਨ ਦੇ ਮੁਤਾਬਕ ਪੰਜ ਏਕੜ ਤੋਂ ਜ਼ਿਆਦਾ ਖੇਤੀ ਭੂਮੀ, ਇੱਕ ਹਜ਼ਾਰ ਵਰਗ ਫੁੱਟ ਤੋਂ ਵੱਡੇ ਫਲੈਟ, ਨਗਰ ਨਿਗਮਾਂ 'ਚ 100 ਵਰਗ ਗਜ ਜਾਂ ਇਸ ਤੋਂ ਵੱਡੇ ਫਲੈਟ ਅਤੇ ਗੈਰ-ਨੋਟੀਫਾਇਡ ਸਥਾਨਿਕ ਸੰਸਥਾਵਾਂ 'ਚ 200 ਵਰਗ ਗਜ ਜਾਂ ਇਸ ਤੋਂ ਵੱਡੇ ਪਲਾਟ ਵਾਲਿਆਂ ਨੂੰ ਇਸ ਰਾਖਵੇਂਕਰਨ ਦਾ ਲਾਭ ਨਹੀਂ ਮਿਲੇਗਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਹਾਲ ਹੀ 'ਚ ਲੋਕ ਸਭਾ 'ਚ ਆਰਥਿਕ ਆਧਾਰ 'ਤੇ ਪਿਛੜਿਆ ਨੂੰ 10 ਫੀਸਦੀ ਰਾਖਵਾਂਕਰਨ ਦੇਣ ਸੰਬੰਧੀ ਇਕ ਬਿੱਲ ਪਾਸ ਕਰ ਕੇ ਇਸ ਨੂੰ ਲਾਗੂ ਕੀਤਾ ਸੀ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ

''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ
