ਮਾਤਾ ਚਿੰਤਪੁਰਨੀ ਮੰਦਰ ਕੋਲ ਪਾਰਕਿੰਗ ਸਹੂਲਤ ਨਾ ਹੋਣ ’ਤੇ ਹਾਈ ਕੋਰਟ ਨੇ ਮੰਗਿਆ ਜਵਾਬ

Wednesday, Sep 08, 2021 - 04:49 PM (IST)

ਮਾਤਾ ਚਿੰਤਪੁਰਨੀ ਮੰਦਰ ਕੋਲ ਪਾਰਕਿੰਗ ਸਹੂਲਤ ਨਾ ਹੋਣ ’ਤੇ ਹਾਈ ਕੋਰਟ ਨੇ ਮੰਗਿਆ ਜਵਾਬ

ਸ਼ਿਮਲਾ- ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਰਾਜ ਦੇ ਮੁੱਖ ਸਕੱਤਰ, ਪ੍ਰਮੁੱਖ ਸਕੱਤਰ (ਪੀ.ਡਬਲਿਊ.ਡੀ.) ਅਤੇ ਹੋਰ ਨੂੰ ਊਨਾ ਜ਼ਿਲ੍ਹੇ ਦੇ ਪ੍ਰਸਿੱਧ ਮਾਤਾ ਚਿੰਤਪੁਰਨੀ ਮੰਦਰ ਕੋਲ ਪਾਰਕਿੰਗ ਦੀ ਸਹੂਲਤ ਨਹੀਂ ਹੋਣ ’ਤੇ ਨੋਟਿਸ ਜਾਰੀ ਕੀਤਾ ਹੈ। ਕਾਰਜਵਾਹਕ ਚੀਫ਼ ਜਸਟਿਸ ਰਵੀ ਮਲੀਮਠ ਅਤੇ ਜੱਜ ਜਓਤਸਨਾ ਰੇਵਾਲ ਦੁਆ ਦੀ ਬੈਂਚ ਨੇ ਮੰਗਲਵਾਰ ਨੂੰ ਵਿਜੇ ਸਿੰਘ ਵਲੋਂ ਲਿਖੀ ਚਿੱਠੀ ’ਤੇ ਨੋਟਿਸ ਲੈਂਦੇ ਹੋਏ ਇਹ ਆਦੇਸ਼ ਪਾਸ ਕੀਤਾ। ਪਟੀਸ਼ਨਕਰਤਾ ਨੇ ਕਿਹਾ ਕਿ ਮਾਤਾ ਚਿੰਤਪੁਰਨੀ ਮੰਦਰ ਜ਼ਿਆਦਾ ਆਮਦਨ ਵਾਲੇ ਸਭ ਤੋਂ ਅਮੀਰ ਮੰਦਰਾਂ ’ਚੋਂ ਇਕ ਹੈ ਪਰ ਪਾਰਕਿੰਗ ਦੀ ਜਗ੍ਹਾ ਦੀ ਕਮੀ ਕਾਰਨ ਭਗਤਾਂ ਅਤੇ ਸਥਾਨਕ ਵਾਸੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਟਰੈਫਿਕ ਜਾਮ ਇਕ ਨਿਯਮਿਤ ਵਿਸ਼ੇਸ਼ਤਾ ਸੀ।

ਉਨ੍ਹਾਂ ਕਿਹਾ ਕਿ ਪੁਲਸ ਨੇ ਮੰਦਰ ਪ੍ਰਸਾਸਨ ਨੂੰ ਲਿਖਤੀ ’ਚ ਦਿੱਤਾ ਹੈ ਕਿ ਪਾਰਕਿੰਗ ਸਥਾਨ ਬਣਾਇਆ ਜਾਵੇ ਅਤੇ ਇਸ ਸੰਬੰਧ ’ਚ ਪਿੰਡ ਪੰਚਾਇਤਾਂ ਵਲੋਂ ਪ੍ਰਸਤਾਵ ਪਾਸ ਕੀਤਾ ਜਾਵੇ। ਸਥਾਨਕ ਲੋਕਾਂ ਨੇ ਵੀ ਇਸ ਸਮੱਸਿਆ ਨੂੰ ਮੰਦਰ ਪ੍ਰਸ਼ਾਸਨ ਦੇ ਨੋਟਿਸ ’ਚ ਲਿਆਂਦਾ ਸੀ  ਪਰ ਅੱਜ ਤੱਕ ਕੁਝ ਨਹੀਂ ਕੀਤਾ ਗਿਆ। ਪਟੀਸ਼ਨਕਰਤਾ ਨੇ ਦੋਸ਼ ਲਾਇਆ ਕਿ ਹਾਈ ਕੋਰਟ ਨੇ 2008 ’ਚ ਮੰਦਰ ਕੋਲ ਇਕ ਪਾਰਕਿੰਗ ਸਥਾਨ ਦੇ ਨਿਰਮਾਣ ਲਈ ਨਿਰਦੇਸ਼ ਪਾਸ ਕੀਤੇ ਪਰ ਆਦੇਸ਼ਾਂ ਦਾ ਪਾਲਣ ਨਹੀਂ ਕੀਤਾ ਗਿਆ। ਪਟੀਸ਼ਨਕਰਤਾ ਨੇ ਮੰਦਰ ਪ੍ਰਸ਼ਾਸਨ ਤੋਂ ਤਲਵਾੜਾ ਬਾਈਪਾਸ ’ਤੇ ਸਮੇਂਬੱਧ ਤਰੀਕੇ ਨਾਲ ਪਾਰਕਿੰਗ ਬਣਾਉਣਾ ਦੇ ਨਿਰਦੇਸ਼ਦੇਣ ਦੀ ਪ੍ਰਾਰਥਨਾ ਕੀਤੀ ਤਾਂ ਕਿ ਲੱਖਾਂ ਸ਼ਰਧਾਲੂਆਂ ਅਤੇ ਸਥਾਨਕ ਵਾਸੀਆਂ ਨੂੰ ਜਾਮ ਤੋਂ ਮੁਕਤੀ ਮਿਲੇ।  ਅਦਾਲਤ ਨੇ ਰਾਜ ਨੂੰ 4 ਹਫ਼ਤਿਆਂ ਅੰਦਰ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ।


author

DIsha

Content Editor

Related News